Welcome to Canadian Punjabi Post
Follow us on

15

July 2025
 
ਅੰਤਰਰਾਸ਼ਟਰੀ

ਪੰਜਾਬੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਨਵੇਂ ਵਿੱਤ ਮੰਤਰੀ ਬਣੇ

February 15, 2020 12:21 AM

ਲੰਡਨ, 14 ਫਰਵਰੀ (ਪੋਸਟ ਬਿਊਰੋ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਨੇ ਮੰਤਰੀ ਮੰਡਲ Ḕਚ ਤਬਦੀਲੀ ਤੋਂ ਬਾਅਦ ਪੰਜਾਬੀ ਮੂਲ ਦੇ ਰਿਸ਼ੀ ਸੁਨਕ ਨੂੰ ਸਾਜਿਦ ਜਾਵੇਦ ਦੀ ਥਾਂ ਨਵਾਂ ਵਿੱਤ ਮੰਤਰੀ ਬਣਾਇਆ ਹੈ।
ਰਿਸ਼ੀ ਸੁਨਕ ਭਾਰਤ ਦੀ ਪ੍ਰਮੁੱਖ ਫਰਮ ਇਨਫੋਸਿਸ ਦੇ ਮੋਢੀ ਨਾਰਾਇਣ ਮੁਰਤੀ ਦੇ ਜਵਾਈ ਹਨ। ਉਹ ਪਹਿਲਾਂ ਵੀ ਬ੍ਰਿਟੇਨ ਦੇ ਵਿੱਤ ਵਿਭਾਗ ਦੇ ਚੀਫ਼ ਸਕੱਤਰ ਸਨ। ਪਾਕਿਸਤਾਨੀ ਮੂਲ ਦੇ ਸਾਜਿਦ ਜਾਵੇਦ ਨੇ ਕੱਲ੍ਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਤੇ ਕਿਹਾ ਕਿ ਕੋਈ ਵੀ ਸੈਵਮਾਣ ਵਾਲਾ ਮੰਤਰੀ ਸ਼ਰਤਾਂ ਨਹੀਂ ਮੰਨ ਸਕਦਾ। ਸੂਤਰਾਂ ਅਨੁਸਾਰ ਜਾਵੇਦ ਨੂੰ ਪ੍ਰਧਾਨ ਮੰਤਰੀ ਨੇ ਆਪਣੇ ਖ਼ਾਸ ਸਲਾਹਕਾਰਾਂ ਨੂੰ ਬਦਲਣ ਲਈ ਕਿਹਾ ਸੀ। ਪ੍ਰਧਾਨ ਮੰਤਰੀ ਵੱਲੋਂ ਨਵੇਂ ਮੰਤਰੀ ਮੰਡਲ Ḕਚ ਬ੍ਰਿਟੇਨ ਦਾ ਅਹਿਮ ਗ੍ਰਹਿ ਵਿਭਾਗ ਭਾਰਤੀ ਮੂਲ ਦੀ ਮੰਤਰੀ ਪ੍ਰੀਤੀ ਪਟੇਲ ਕੋਲ ਰੱਖਿਆ ਗਿਆ ਹੈ। ਭਾਰਤੀਆਂ ਲਈ ਮਾਣ ਵਾਲੀ ਗੱਲ ਹੈ ਕਿ ਬ੍ਰਿਟੇਨ ਸਰਕਾਰ ਦੇ ਦੋ ਅਹਿਮ ਅਹੁਦੇ ਭਾਰਤੀ ਮੂਲ ਦੇ ਮੰਤਰੀਆਂ ਕੋਲ ਹਨ।
ਵਰਨਣ ਯੋਗ ਹੈ ਕਿ ਰਿਸ਼ੀ ਸੁਨਕ ਦੇ ਪਿਤਾ ਇੱਕ ਡਾਕਟਰ ਅਤੇ ਮਾਂ ਫਾਰਮਾਸਿਸਟ ਹੈ। ਰਿਸ਼ੀ ਸੁਨਕ ਦੇ ਦਾਦਾ-ਦਾਦੀ ਭਾਰਤ ਤੋਂ ਏਥੇ ਆ ਕੇ ਵੱਸੇ ਸਨ। ਰਿਸ਼ੀ ਸੁਨਕ ਦਾ ਜਨਮ 1980 Ḕਚ ਹੈਮਸ਼ਾਇਰ ਦੇ ਸਾਊਥੈਂਪਟਨ Ḕਚ ਹੋਇਆ, ਜਿਸ ਨੇ ਵਿੰਚੈਸਟਰ ਕਾਲਜ ਤੋਂ ਪੜ੍ਹਾਈ ਕੀਤੀ ਤੇ ਆਕਸਫੋਰਡ ਯੂਨੀਵਰਸਿਟੀ ਤੋਂ ਫਿਲਾਸਫੀ, ਰਾਜਨੀਤੀ ਤੇ ਆਰਥਿਕ ਵਿਸ਼ਿਆਂ ਬਾਰੇ ਪੜ੍ਹਾਈ ਕੀਤੀ। ਸਟੈਨਫੋਰਡ ਯੂਨੀਵਰਸਿਟੀ ਤੋਂ ਐਮ ਬੀ ਏ ਦੀ ਡਿਗਰੀ ਲੈਣ ਵਾਲੇ ਰਿਸ਼ੀ ਸੁਨਕ ਦੀ ਪਤਨੀ ਅਕਾਸ਼ਥਾ ਮੂਰਤੀ ਭਾਰਤ ਦੇ ਅਰਬਪਤੀ ਅਤੇ ਆਈ ਟੀ ਸਰਵਿਸ ਇਨਫੋਸਿਸ ਦੇ ਸਹਾਇਕ ਨਾਰਾਇਣ ਮੂਰਤੀ ਦੀ ਪੁੱਤਰੀ ਹੈ। ਉਹ ਦੋ ਬੱਚੀਆਂ ਦੇ ਪਿਤਾ ਹਨ ਜੋ ਸਾਲ 2015 ਵਿੱਚ ਪਹਿਲੀ ਵਾਰ ਰਿਚਮੰਡ (ਯੌਰਕਸ਼ਾਇਰ) ਤੋਂ ਸੰਸਦ ਮੈਂਬਰ ਬਣੇ ਅਤੇ ਜੁਲਾਈ 2019 ਤੋਂ ਹੁਣ ਤੱਕ ਚੀਫ਼ ਵਿੱਤ ਸਕੱਤਰ ਸਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿਸਤਾਨ `ਚ ਇਮਰਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ, ਪੀਟੀਆਈ ਪਾਰਟੀ ਦੇ ਨੇਤਾ ਲਾਹੌਰ ਵਿੱਚ ਮਿਲੇ ਰੂਸ ਨੇ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਨੂੰ ਕਿਹਾ- ਉੱਤਰੀ ਕੋਰੀਆ ਵਿਰੁੱਧ ਫੌਜੀ ਗਠਜੋੜ ਨਾ ਬਣਾਓ ਟਰੰਪ ਨੇ ਯੂਰਪੀਅਨ ਯੂਨੀਅਨ ਅਤੇ ਮੈਕਸੀਕੋ 'ਤੇ 30% ਲਗਾਇਆ ਟੈਰਿਫ, ਇੱਕ ਅਗਸਤ ਤੋਂ ਟੈਰਿਫ ਕੀਤੇ ਜਾਣਗੇ ਲਾਗੂ ਇੰਡੋਨੇਸ਼ੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ `ਚ ਤਿੰਨ ਭਾਰਤੀਆਂ ਦੀ ਮੌਤ ਦੀ ਸਜ਼ਾ ਬਰਕਰਾਰ ਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀ ਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ ਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂ ਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇ BRICS ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ, ਮੋਦੀ ਨੇ ਕਿਹਾ- ਹਮਲਾ ਮਨੁੱਖਤਾ 'ਤੇ ਸੱਟ