Welcome to Canadian Punjabi Post
Follow us on

15

August 2020
ਖੇਡਾਂ

ਭਾਰਤੀ ਖਿਡਾਰੀ ਪੰਘਾਲ ਮੁੱਕੇਬਾਜ਼ੀ ਰੈਂਕਿੰਗ ਦੇ ਨੰਬਰ ਇੱਕ ਬਣੇ

February 15, 2020 12:19 AM

ਨਵੀਂ ਦਿੱਲੀ, 14 ਫਰਵਰੀ (ਪੋਸਟ ਬਿਊਰੋ)- ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਮਗਾ ਜਿੱਤਣ ਵਾਲੇ ਅਮਿਤ ਪੰਘਾਲ (52 ਕਿਲੋਗਰਾਮ) ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ ਓ ਸੀ) ਦੇ ਮੁੱਕੇਬਾਜ਼ੀ ਕਾਰਜਬਲ ਨੇ ਅਗਲੇ ਮਹੀਨੇ ਹੋ ਰਹੀ ਓਲੰਪਿਕ ਕਵਾਲੀਫਾਇਰ ਤੋਂ ਪਹਿਲੇ ਨੰਬਰ ਇੱਕ ਰੈਂਕਿੰਗ ਦਿੱਤੀ ਹੈ।
ਹਰਿਆਣਾ ਦੇ ਪੰਘਾਲ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਵਿੱਚ ਇਸ ਸ਼੍ਰੇਣੀ ਵਿੱਚ ਚੋਟੀ ਦੀ ਵਿਸ਼ਵ ਰੈਂਕਿੰਗ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਮੁੱਕੇਬਾਜ਼ ਹਨ। ਓਲੰਪਿਕ ਤਾਂਬੇ ਦਾ ਤਮਗਾ ਜੇਤੂ ਵਿਜੇਂਦਰ ਸਿੰਘ 2009 ਵਿੱਚ ਚੋਟੀ ਦੀ ਰੈਕਿੰਗ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਮੁੱਕੇਬਾਜ਼ ਬਣੇ ਸਨ, ਜਦ ਉਨ੍ਹਾਂ ਵਿਸ਼ਵ ਚੈਂਪੀਅਨਸ਼ਿਪ ਦੇ 75 ਕਿਲੋਗਰਾਮ ਵਰਗ ਵਿੱਚ ਤਾਂਬੇ ਦਾ ਤਮਗਾ ਜਿੱਤਿਆ ਸੀ। ਮੁੱਕੇਬਾਜ਼ੀ ਕਾਰਜਬਲ ਦੀ ਸੂਚੀ ਅਨੁਸਾਰ 24 ਸਾਲ ਦੇ ਪੰਘਾਲ 420 ਅੰਕਾਂ ਨਾਲ ਚੋਟੀ Ḕਤੇ ਹਨ। ਇਹ ਕਾਰਜਬਲ ਫਿਲਹਾਲ ਓਲੰਪਿਕ ਖੇਡਾਂ ਲਈ ਮੁੱਕੇਬਾਜ਼ੀ ਦਾ ਸੰਚਾਲਨ ਕਰ ਰਿਹਾ ਹੈ। ਏਸ਼ੀਆਈ ਓਲੰਪਿਕ ਕਵਾਲੀਫਾਇਰ ਅਗਲੇ ਮਹੀਨੇ ਜਾਰਡਨ ਵਿੱਚ ਹੋ ਰਹੀ ਹੈ। ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਅਨੁਸਾਰ ਇਹ ਸ਼ਾਨਦਾਰ ਅਹਿਸਾਸ ਹੈ ਅਤੇ ਬੇਸ਼ੱਕ ਮੇਰੇ ਲਈ ਕਾਫੀ ਮਾਇਨੇ ਰੱਖਦਾ ਹੈ ਕਿਉਂਕਿ ਮੈਨੂੰ ਕਵਾਲੀਫਾਇਰ ਵਿੱਚ ਮੁਹਾਰਤ ਹਾਸਲ ਕਰਨ ਵਿੱਚ ਮਦਦ ਮਿਲੇਗੀ। ਦੁਨੀਆ ਦਾ ਨੰਬਰ ਇੱਕ ਖਿਡਾਰੀ ਹੋਣ ਨਾਲ ਤੁਹਾਡਾ ਆਤਮ ਵਿਸ਼ਵਾਸ ਵਧਦਾ ਹੈ।
ਮਹਿਲਾ ਰੈਂਕਿੰਗ ਵਿੱਚ ਐਮ ਸੀ ਮੈਰੀਕਾਮ 51 ਕਿਲੋ ਵਰਗ ਵਿੱਚ ਪੰਜਵੇਂ ਥਾਂ ਅਤੇ ਉਨ੍ਹਾਂ ਦੀ ਮੁਕਾਬਲੇਬਾਜ਼ ਨਿਕਹਤ ਜ਼ਰੀਨ 75 ਅੰਕਾਂ ਨਾਲ 22ਵੇਂ ਥਾਂ ਹੈ। ਲਵਲੀਨਾ ਬੋਰਗੋਹੇਨ 69 ਕਿਲੋਗਰਾਮ ਵਰਗ ਵਿੱਚ ਤੀਸਰੇ ਥਾਂ ਦੇ ਨਾਲ ਚੋਟੀ ਦੇ ਭਾਰਤੀ ਮੁੱਕੇਬਾਜ਼ ਹਨ। ਕਵਿੰਦਰ ਸਿੰਘ ਬਿਸ਼ਟ (57 ਕਿਲੋਗਰਾਮ) ਸੱਤਵੇਂ, ਗੌਰਵ ਬਿਧੂੜੀ 32ਵੇਂ ਸਥਾਨ Ḕਤੇ ਹਨ। ਪੁਰਸ਼ 63 ਕਿਲੋਗਰਾਮ ਭਾਰਤ ਵਰਗ ਵਿੱਚ ਮਨੀਸ਼ ਕੌਸ਼ਿਕ 12ਵੇਂ, ਸ਼ਿਵ ਥਾਪਾ 36ਵੇਂ ਥਾਂ ਹਨ। ਅਨੁਭਵੀ ਮਨੋਜ ਕੁਮਾਰ 69 ਕਿਲੋਗਰਾਮ ਵਰਗ ਵਿੱਚ 71ਵੇਂ, ਜਦ ਕਿ ਆਸ਼ੀਸ਼ 22ਵੇਂ ਨੰਬਰ Ḕਤੇ ਹਨ।

Have something to say? Post your comment
ਹੋਰ ਖੇਡਾਂ ਖ਼ਬਰਾਂ
ਜਿੰਬਾਬਵੇ ਕ੍ਰਿਕਟ ਬੋਰਡ ਉਤੇ ਟਿੱਪਣੀ ਕਾਰਨ ਬ੍ਰਾਇਨ ਸਟੈ੍ਰਂਗ ਦਾ ਕੈਰੀਅਰ ਬਰਬਾਦ
ਸੈਮੀ ਨੇ ਨਸਲੀ ਉਪ ਨਾਂ ਉਤੇ ਆਈ ਪੀ ਐਲ ਟੀਮ ਦੇ ਖਿਡਾਰੀਆਂ ਤੋਂ ਮੁਆਫੀ ਦੀ ਮੰਗ ਕੀਤੀ
ਸਚਿਨ ਨੂੰ ਆਊਟ ਕਰਨ ਪਿੱਛੋਂ ਮੈਨੂੰ ਤੇ ਅੰਪਾਇਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ : ਬ੍ਰੇਸਨੇਨ
ਆਈ ਓ ਸੀ ਦੇ ਮੁਖੀ ਨੇ ਕਿਹਾ : 2021 ਵਿੱਚ ਟੋਕੀਓ ਓਲੰਪਿਕ ਨਾ ਹੋਈਆਂ ਤਾਂ ਰੱਦ ਹੋ ਜਾਣਗੀਆਂ
ਵਿਰਾਟ ਕੋਹਲੀ ਵੱਲੋਂ ਖ਼ੁਲਾਸਾ: ਟੀਮ 'ਚ ਸ਼ਾਮਲ ਕਰਨ ਲਈ ਰਿਸ਼ਵਤ ਮੰਗੀ ਗਈ ਸੀ
ਅੰਡਰ-17 ਫੀਫਾ ਮਹਿਲਾ ਵਿਸ਼ਵ ਕੱਪ ਅਗਲੇ ਸਾਲ ਭਾਰਤ ਵਿੱਚ 2021 ਵਾਲੇ ਵੰਨ ਡੇ ਮਹਿਲਾ ਵਿਸ਼ਵ ਕੱਪ ਲਈ ਭਾਰਤ ਨੂੰ ਟਿਕਟ ਮਿਲੀ
ਮਹਿਲਾ ਕ੍ਰਿਕਟ ਵਰਲਡ ਕੱਪ : ਭਾਰਤੀ ਟੀਮ ਦਾ ਸੁਫਨਾ ਫਾਈਨਲ ਵਿੱਚ ਟੁੱਟਿਆ
ਭਾਰਤ ਨੇ ਤੀਜਾ ਇਕ ਦਿਨਾਂ ਮੈਚ `ਚ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ, ਕੀਤਾ ਸੀਰੀਜ਼ `ਤੇ ਕਬਜ਼ਾ, ਰੋਹਿਤ ਨੇ ਠੋਕਿਆ ਸੈਂਕੜਾ
ਆਸਟਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਕੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾਈ