Welcome to Canadian Punjabi Post
Follow us on

13

July 2025
 
ਟੋਰਾਂਟੋ/ਜੀਟੀਏ

ਗਲੋਬਲ ਅਰਥਚਾਰੇ ਦੀ ਹਾਲਤ ਨਾਜ਼ੁਕ : ਟਰੂਡੋ

February 15, 2020 12:06 AM

ਓਟਵਾ, 14 ਫਰਵਰੀ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਮਿਊਨਿਖ ਵਿੱਚ ਹੋਣ ਵਾਲੀ ਸਕਿਊਰਿਟੀ ਕਾਨਫਰੰਸ ਨੂੰ ਸੰਬੋਧਨ ਕਰਨਗੇ ਤੇ ਗਲੋਬਲ ਆਗੂਆਂ ਨੂੰ ਅਪੀਲ ਕਰਨਗੇ ਕਿ ਉਹ ਇਹ ਸਵੀਕਾਰਨ ਕਿ ਇਸ ਤੇਜ਼ੀ ਨਾਲ ਬਦਲ ਰਹੇ ਸੰਸਾਰ ਵਿੱਚ ਸਾਰਿਆਂ ਲਈ ਆਰਥਿਕ ਖੁਸ਼ਹਾਲੀ ਲਿਆਉਣਾ ਬਹੁਤ ਜ਼ਰੂਰੀ ਹੈ।
ਟਰੂਡੋ ਦਾ ਇਹ ਭਾਸ਼ਣ ਉਸ ਸਮੇਂ ਆਇਆ ਜਦੋਂ ਪਿਛਲੇ ਹਫਤੇ ਉਨ੍ਹਾਂ ਅਫਰੀਕਾ ਤੇ ਕੁਵੈਤ ਵਿੱਚ ਗੁਜ਼ਾਰਿਆ, ਜਿੱਥੇ ਉਨ੍ਹਾਂ ਕਈ ਵਾਰੀ ਇਹ ਆਖਿਆ ਕਿ ਸਿੱਖਿਆ ਤੱਕ ਪਹੁੰਚ ਤੇ ਨੌਜਵਾਨਾਂ ਵਿੱਚ ਨਵੀਂ ਆਸ ਪੈਦਾ ਕਰਨ ਨਾਲ ਨੌਜਵਾਨ ਅੱਤਵਾਦ ਨੂੰ ਮੂੰਹ ਨਹੀਂ ਲਾਉਣਗੇ। ਉਨ੍ਹਾਂ ਆਖਿਆ ਕਿ ਇਹ ਪੂਰੀ ਦੁਨੀਆ ਲਈ ਗੜਬੜ ਵਾਲਾ ਮਹੀਨਾ ਰਿਹਾ। ਉਨ੍ਹਾਂ ਅੱਗੇ ਆਖਿਆ ਕਿ ਜਨਵਰੀ ਦੇ ਸ਼ੁਰੂ ਵਿੱਚ ਹੀ ਅਮਰੀਕਾ ਤੇ ਇਰਾਨ ਵਿੱਚ ਤਣਾਅ ਵੱਧ ਗਿਆ, ਇਰਾਨ ਵੱਲੋਂ ਦਾਗੀ ਮਿਜ਼ਾਈਲ ਨਾਲ ਯੂਕਰੇਨ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਤੇ ਨੋਵਲ ਕੋਰੋਨਾਵਾਇਰਸ ਆਊਟਬ੍ਰੇਕ ਨਾਲ ਸਿਹਤ ਸਬੰਧੀ ਨਵੀਂ ਬਿਪਤਾ ਆ ਗਈ। ਇਸ ਵਾਇਰਸ ਕਾਰਨ 1000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਤੇ 42000 ਤੋਂ ਵੱਧ ਵਿੱਚ ਇਹ ਇਨਫੈਕਸ਼ਨ ਪਾਇਆ ਜਾ ਰਿਹਾ ਹੈ।
ਇਸ ਤਿੰਨ ਰੋਜ਼ਾ ਕਾਨਫਰੰਸ ਵਿੱਚ ਇਰਾਨ-ਅਮਰੀਕਾ ਦੇ ਸਬੰਧਾਂ ਦਾ ਮੁੱਦਾ ਅਤੇ ਕੋਰੋਨਾਵਾਇਰਸ ਹਾਵੀ ਰਹਿਣ ਦੀ ਸੰਭਾਵਨਾ ਹੈ। ਪਰ ਟਰੂਡੋ ਇਸ ਕਾਨਫਰੰਸ ਵਿੱਚ ਸਿਰਫ ਇੱਕ ਦਿਨ, ਸ਼ੁੱਕਰਵਾਰ ਨੂੰ ਹੀ ਹਿੱਸਾ ਲੈ ਸਕਣਗੇ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਜਨਰਲ ਟੈਡਰੋਸ ਅਧਾਨੋਮ ਘੇਬੇਰੇਯੇਸਸ ਨੇ ਆਖਿਆ ਕਿ ਇਸ ਹਫਤੇ ਕੋਰੋਨਾਵਾਇਰਸ, ਜਿਸ ਨੂੰ ਕੋਵਿਡ-19 ਵਜੋਂ ਜਾਣਿਆ ਜਾਂਦਾ ਹੈ, ਜਨਤਾ ਦਾ ਦੁਸ਼ਮਣ ਨੰ: 1 ਹੈ, ਇਸ ਦਾ ਅੱਤਵਾਦ ਨਾਲੋਂ ਵੀ ਮਾੜਾ ਪ੍ਰਭਾਵ ਹੈ।  
ਆਪਣਾ ਭਾਸ਼ਣ ਦੇਣ ਤੋਂ ਪਹਿਲਾਂ ਟਰੂਡੋ ਅਮਰੀਕਾ ਦੇ ਵਫਦ, ਜਿਸ ਦੀ ਅਗਵਾਈ ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਕਰਨਗੇ, ਨਾਲ ਮੁਲਾਕਾਤ ਕਰਨਗੇ ਤੇ ਇਸ ਦੇ ਨਾਲ ਹੀ ਟਰੂਡੋ ਵੱਲੋਂ ਨਾਈਜਰ ਤੇ ਅਲਬਾਨੀਆ ਦੇ ਨਾਲ ਨਾਲ ਕਜ਼ਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਟਰੂਡੋ ਸੰਯੁਕਤ ਰਾਸ਼ਟਰ ਦੀ ਸਕਿਊਰਿਟੀ ਕਾਉਂਸਲ ਵਿੱਚ ਕੈਨੇਡਾ ਨੂੰ ਆਰਜ਼ੀ ਸੀਟ ਦਿਵਾਉਣ ਲਈ ਵੀ ਪੂਰਾ ਜੋæਰ ਲਾ ਰਹੇ ਹਨ। ਉਨ੍ਹਾਂ ਦਾ ਅਫਰੀਕਾ ਦਾ ਇਹ ਦੌਰਾ ਇਸ ਤਰ੍ਹਾਂ ਹੀ ਆਯੋਜਿਤ ਕੀਤਾ ਗਿਆ ਹੈ ਉਹ ਪਿਛਲੇ ਹਫਤੇ ਤੋਂ ਦਰਜਨਾਂ ਭਰ ਅਫਰੀਕੀ ਆਗੂਆਂ ਨਾਲ ਮੁਲਾਕਾਤ ਕਰ ਚੁੱਕੇ ਹਨ।  

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ ਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’ ਸੋਨੀਆ ਸਿੱਧੂ ਵੱਲੋਂ ‘ਕੈਨੇਡਾ ਡੇਅ’ ਮੌਕੇ ਸਲਾਨਾ ‘ਬਾਰ-ਬੀਕਿਊ’ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਿਆ ਹਿੱਸਾ ਛੁਰੇਬਾਜ਼ੀ ਦੌਰਾਨ ਮਾਰੇ ਗਏ ਲੜਕੇ ਦੀ ਪੁਲਿਸ ਨੇ ਕੀਤੀ ਪਛਾਣ ਮਿਸੀਸਾਗਾ ਵਿੱਚ ਹਾਈਵੇਅ 401 'ਤੇ ਕਈ ਵਾਹਨਾਂ ਦੀ ਟੱਕਰ ਵਿੱਚ 2 ਗੰਭੀਰ ਜ਼ਖਮੀ ਵੁੱਡਬਾਈਨ ਪਾਰਕ ਨੇੜੇ ਛੁਰੇਬਾਜ਼ੀ ਦੀ ਘਟਨਾ `ਚ ਨਾਬਾਲਿਗ ਦੀ ਮੌਤ ਗੌਰਡਨ ਰੈਂਡਲ ਸੀਨੀਅਰ ਕਲੱਬ ਵੱਲੋਂ ਮਨਾਈ ਗਈ ਪਿਕਨਿਕ