Welcome to Canadian Punjabi Post
Follow us on

29

March 2020
ਭਾਰਤ

ਅਮਿਤ ਸ਼ਾਹ ਨੇ ਮੰਨਿਆ ‘ਗੋਲ਼ੀ ਮਾਰੋ’ ਅਤੇ ਭਾਰਤ ਪਾਕਿ ਮੈਚ ਵਰਗੇ ਬਿਆਨਾਂ ਨੇ ਭਾਜਪਾ ਦਾ ਨੁਕਸਾਨ ਕੀਤੈ

February 14, 2020 07:31 AM

ਨਵੀਂ ਦਿੱਲੀ, 13 ਫਰਵਰੀ, (ਪੋਸਟ ਬਿਊਰੋ)- ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਦੀ ਹਾਰ ਪਿੱਛੋਂ ਅਮਿਤ ਸ਼ਾਹ ਨੇ ਮੰਨ ਲਿਆ ਹੈ ਕਿ ਮੇਰਾ ਮੁਲੰਕਣ ਗਲ਼ਤ ਸੀ, ਪਰ ਅਸੀਂ ਚੋਣਾਂ ਸਿਰਫ਼ ਜਿੱਤਣ-ਹਾਰਨ ਲਈ ਨਹੀਂ ਲੜਦੇ। ਉਨ੍ਹਾਂ ਕਿਹਾ ਕਿ ਭਾਜਪਾ ਆਪਣੀ ਵਿਚਾਰਧਾਰਾ ਦਾ ਵਿਸਥਾਰ ਕਰਨ ਵਿੱਚ ਵਿਸ਼ਵਾਸ ਕਰਦੀ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਦਿੱਲੀ ਚੋਣਾਂ ਦੇ ਨਤੀਜੇ ਨਾਗਰਿਕਤਾ ਸੋਧ ਕਾਨੂੰਨ ਉੱਤੇ ਜਨਤਾ ਦਾ ਫ਼ੈਸਲਾ ਨਹੀਂ ਹੈ।
ਪਿਛਲੇਰੇ ਹਫਤੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਪ੍ਰਚਾਰ ਮੌਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਤੇ ਭਾਜਪਾ ਦੇ ਪਾਰਲੀਮੈਂਟ ਮੈਂਬਰ ਪ੍ਰਵੇਸ਼ ਵਰਮਾ ਵੱਲੋਂ ਦਿੱਤੇ ਵਿਵਾਦਿਤ ਬਿਆਨਾਂ ਉੱਤੇ ਅਮਿਤ ਸ਼ਾਹ ਨੇ ਕਿਹਾ ਕਿ ‘ਗੋਲ਼ੀ ਮਾਰੋ` ਅਤੇ ‘ਭਾਰਤ-ਪਾਕਿਸਤਾਨ ਮੈਚ` ਦੇ ਬਿਆਨ ਨਹੀਂ ਦਿੱਤੇ ਜਾਣੇ ਚਾਹੀਦੇ ਸਨ, ਪਾਰਟੀ ਨੇ ਏਦਾਂ ਦੀ ਬਿਆਨਬਾਜ਼ੀ ਕਾਰਨ ਖ਼ੁਦ ਆਪਣਾ ਨੁਕਸਾਨ ਕਰਵਾਇਆ ਹੈ। ਹੋਰਨਾਂ ਰਾਜਾਂ ਦੇ ਚੋਣ ਨਤਿਜਿਆਂ ਬਾਰੇ ਅਮਿਤ ਸ਼ਾਹ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਨਰਿੰਦਰ ਮੋਦੀ ਸਭ ਤੋਂ ਵੱਡੇ ਬਹੁਮੱਤ ਨਾਲ ਜਿੱਤੇ ਹਨ, ਕੁਝ ਰਾਜਾਂ ਤੋਂ ਸਫ਼ਲਤਾ ਨਹੀਂ ਮਿਲੀ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਭਾਜਪਾ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਹੈ। ਮਹਾਰਾਸ਼ਟਰ ਵਿੱਚ ਅਸੀਂ ਜਿੱਤੇ, ਹਰਿਆਣਾ ਵਿੱਚ ਸਿਰਫ਼ 6 ਸੀਟਾਂ ਘੱਟ ਸਨ। ਝਾਰਖੰਡ ਵਿੱਚ ਅਸੀਂ ਹਾਰੇ ਤੇ ਦਿੱਲੀ ਵਿੱਚ ਪਹਿਲਾਂ ਵੀ ਹਾਰੇ ਹੋਏ ਸੀ, ਫਿਰ ਵੀ ਇਸ ਵਾਰ ਸੀਟਾਂ ਅਤੇ ਵੋਟ ਫ਼ੀਸਦੀ ਵਧ ਗਈ ਹੈ।
ਇਕ ਟੀ ਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਸਾਫ ਮਨ ਨਾਲ ਕੰਮ ਕਰਦੇ ਹਾਂ, ਕਦੀ ਧਰਮ ਦੇ ਆਧਾਰ ਉੱਤੇ ਵਿਤਕਰਾ ਨਹੀਂ ਕੀਤਾ, ਮੈਂ ਦੱਸਣਾ ਚਾਹੁੰਦਾ ਹਾਂ ਕਿ ਨਾਗਰਕਿਤਾ ਸੋਧ ਕਾਨੂੰਨ (ਸੀ ਏ ਏ) ਵਿੱਚ ਅਜਿਹਾ ਕੋਈ ਪ੍ਰਬੰਧ ਨਹੀਂ, ਜਿਸ ਤੋਂ ਮੁਸਲਮਾਨਾਂ ਦੀ ਨਾਗਰਿਕਤਾ ਨੂੰ ਖਤਰਾ ਹੋਵੇ। ਉਨ੍ਹਾ ਕਿਹਾ ਕਿ ਕਿਸੇ ਨੇ ਅੱਜ ਤਕ ਇਹ ਨਹੀਂ ਦੱਸਿਆ ਕਿ ਸੀ ਏ ਏ ਵਿੱਚ ਇਹੋ ਜਿਹਾ ਕਿਹੜਾ ਪ੍ਰਬੰਧ ਹੈ, ਜੋ ਮੁਸਲਮਾਨਾਂ ਦੇ ਖਿਲਾਫ ਹੈ। ਭਾਜਪਾ ਦਾ ਵਿਰੋਧ ਹੀ ਕਰਨਾ ਹੈ ਤਾਂ ਕੁਝ ਵੀ ਹੋ ਸਕਦਾ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਉਘੇ ਚਿੱਤਰਕਾਰ ਸਤੀਸ਼ ਗੁਜਰਾਲ ਦਾ ਦੇਹਾਂਤ
ਲਾਕਡਾਊਨ ਵਿੱਚ ਪੈਸੇ ਦੀ ਕਮੀ ਰੋਕਣ ਲਈ ਸਰਕਾਰੀ ਬੈਂਕਾਂ ਦੀ ਸਪੈਸ਼ਲ ਲੋਨ ਆਫਰ
ਨੋਬਲ ਐਵਾਰਡੀ ਵਿਗਿਆਨੀ ਦਾ ਦਾਅਵਾ: ਕੋਰੋਨਾ ਦਾ ਕਹਿਰ ਛੇਤੀ ਖਤਮ ਹੋਵੇਗਾ
ਜੀ-20 ਦੇਸ਼ਾਂ ਦੇ ਆਗੂਆਂ ਵੱਲੋਂ ਕੋਰੋਨਾ ਵਾਇਰਸ ਮਹਾਮਾਰੀ ਬਾਰੇ ਵਿਸ਼ੇਸ਼ ਵੀਡੀਓ ਕਾਨਫਰੰਸ
ਮੱਕਾ ਤੋਂ ਮੁੜੇ 37 ਲੋਕਾਂ ਨੇ ਆਈਸੋਲੇਟ ਸਟੰਪ ਪੂੰਝੀ, ਮਹਿਲਾ ਨੂੰ ਕੋਰੋਨਾ ਹੋਣ ਤੋਂ ਖੁਲਾਸਾ
ਲਾਕਡਾਊਨ ਦੌਰਾਨ ਦਿਹਾੜੀ ਮਜ਼ਦੂਰਾਂ ਲਈ ਔਖੇ ਸੰਘਰਸ਼ ਦੇ ਦਿਨ
ਤਾਲਾਬੰਦੀ ਹੇਠ 80 ਕਰੋੜ ਲੋਕਾਂ ਨੂੰ ਹਰ ਮਹੀਨੇ ਸੱਤ ਕਿੱਲੋ ਰਾਸ਼ਨ ਮਿਲੇਗਾ
ਕਨਿਕਾ ਕਪੂਰ ਦੀ ਤੀਸਰੀ ਰਿਪੋਰਟ ਵੀ ਪਾਜ਼ੀਟਿਵ, ਮਿਲਣ ਵਾਲੇ ਲੋਕ ਲਾਪਤਾ
ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਕੇਸ ਸਾਢੇ ਛੇ ਸੌ ਤੋਂ ਵਧੇ, ਮੌਤਾਂ ਦੀ ਗਿਣਤੀ 12 ਹੋਈ
ਕੋਰੋਨਾ ਵਾਇਰਸ ਕਾਰਨ ਚੀਨ ਉੱਤੇ 200 ਖਰਬ ਡਾਲਰ ਦਾ ਕੇਸ ਦਾਇਰ