Welcome to Canadian Punjabi Post
Follow us on

03

April 2020
ਟੋਰਾਂਟੋ/ਜੀਟੀਏ

ਵਾਇਆ ਰੇਲ ਨੇ ਕੈਨੇਡਾ ਭਰ ਵਿੱਚ ਰੱਦ ਕੀਤੀਆਂ ਗੱਡੀਆਂ, ਸੀਐਨ ਨੇ ਪੂਰਬੀ ਕੈਨੇਡਾ ਵਿੱਚ ਬੰਦ ਕੀਤਾ ਨੈੱਟਵਰਕ

February 14, 2020 07:21 AM

ਟੋਰਾਂਟੋ, 13 ਫਰਵਰੀ (ਪੋਸਟ ਬਿਊਰੋ) : ਪਾਈਪਲਾਈਨ ਦੇ ਸਬੰਧ ਵਿੱਚ ਹੋ ਰਹੇ ਮੁਜ਼ਾਹਰਿਆਂ ਕਾਰਨ ਵਾਇਆ ਰੇਲ ਵੱਲੋਂ ਅਚਾਨਕ ਹੀ ਦੇਸ਼ ਭਰ ਵਿੱਚ ਆਪਣੇ ਟਰੇਨ ਨੱੈਟਵਰਕ ਨੂੰ ਅਗਲੇ ਨੋਟਿਸ ਤੱਕ ਰੱਦ ਕਰ ਦਿੱਤਾ ਗਿਆ। ਇਸ ਸੰਕਟ ਨਾਲ ਨਜਿੱਠਣ ਲਈ ਫੈਡਰਲ ਸਰਕਾਰ ਵੱਲੋਂ ਕੈਬਨਿਟ ਮੰਤਰੀਆਂ ਨੂੰ ਮੁਜ਼ਾਹਰਾਕਾਰੀਆਂ ਨਾਲ ਮੁਲਾਕਾਤ ਕਰਨ ਲਈ ਭੇਜਿਆ ਜਾ ਰਿਹਾ ਹੈ।
ਵੀਰਵਾਰ ਦੁਪਹਿਰ ਨੂੰ ਵਾਇਆ ਰੇਲ ਨੇ ਆਖਿਆ ਕਿ ਉਨ੍ਹਾਂ ਕੋਲ ਟਰੇਨ ਸੇਵਾ ਫੌਰੀ ਪ੍ਰਭਾਵ ਨਾਲ ਰੱਦ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਜਿਨ੍ਹਾਂ ਯਾਤਰੀਆਂ ਨੇ ਬੁਕਿੰਗ ਕਰਵਾਈਆਂ ਹੋਈਆਂ ਹਨ ਉਨ੍ਹਾਂ ਨੂੰ ਆਟੋਮੈਟਿਕਲੀ ਰੀਫੰਡ ਹਾਸਲ ਹੋ ਜਾਵੇਗਾ। ਇਸ ਤੋਂ ਇਲਾਵਾ ਕੰਪਨੀ 18 ਫਰਵਰੀ ਤੋਂ ਪਹਿਲਾਂ ਕੋਈ ਵੀ ਬੁਕਿੰਗ ਨਹੀਂ ਸਵੀਕਾਰੇਗੀ।
ਇੱਕ ਬਿਆਨ ਵਿੱਚ ਵਾਇਆ ਰੇਲ ਨੇ ਆਖਿਆ ਕਿ ਇਨ੍ਹਾਂ ਹਾਲਾਤ ਦੇ ਸਾਡੇ ਯਾਤਰੀਆਂ ੳੱੁਤੇ ਪੈਣ ਵਾਲੇ ਪ੍ਰਭਾਵ ਨੂੰ ਅਸੀਂ ਸਮਝਦੇ ਹਾਂ ਤੇ ਸਾਨੂੰ ਉਨ੍ਹਾਂ ਨੂੰ ਪੇਸ਼ ਆ ਰਹੀ ਦਿੱਕਤ ਦਾ ਅਫਸੋਸ ਹੈ। ਇਹ ਮੁਸੀਬਤ ਉਦੋਂ ਆਈ ਜਦੋਂ ਸੀਐਨ ਰੇਲ ਨੇ ਆਖਿਆ ਕਿ ਜਦੋਂ ਤੱਕ ਪੂਰਬੀ ਕੈਨੇਡਾ ਵਿੱਚ ਗੈਰਕਾਨੂੰਨੀ ਢੰਗ ਨਾਲ ਗੱਡੀਆਂ ਨੂੰ ਰੋਕੇ ਜਾਣ ਦੀ ਕਾਰਵਾਈ ਖਤਮ ਨਹੀਂ ਹੁੰਦੀ ਉਦੋਂ ਤੱਕ ਉਹ ਅਜਿਹਾ ਫੈਸਲਾ ਲੈਣ ਲਈ ਮਜਬੂਰ ਹਨ। ਕੰਪਨੀ ਨੇ ਆਖਿਆ ਕਿ ਇਸ ਤੋਂ ਭਾਵ ਹੈ ਕਿ ਕੈਨੇਡੀਅਨ ਨੱੈਟਵਰਕ ਦੀਆਂ ਸਾਰੀਆਂ ਟਰਾਂਸਕੌਂਟੀਨੈਟਲ ਰੇਲਗਡੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।
ਸੀਐਨ ਰੇਲ ਦੇ ਸੀਈਓ ਜੇਜੇ ਰੁਐਸਟ ਨੇ ਵੀਰਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਆਖਿਆ ਕਿ ਪਿਛਲੇ ਹਫਤੇ ਰੱਦ ਹੋਈਆਂ 400 ਤੋਂ ਵੱਧ ਰੇਲਗੱਡੀਆਂ ਕਾਰਨ ਤੇ ਸਾਡੀ ਮੇਨਲਾਈਨ ਉੱਤੇ ਕੀਤੇ ਜਾ ਰਹੇ ਤਾਜ਼ਾ ਮੁਜ਼ਾਹਰਿਆਂ ਕਾਰਨ ਅਸੀਂ ਇਹ ਫੈਸਲਾ ਲਿਆ ਹੈ ਕਿ ਆਪਣੇ ਪੂਰਬੀ ਕੈਨੇਡੀਅਨ ਆਪਰੇਸ਼ਨ ਨੂੰ ਬੰਦ ਕਰਨਾ ਹੀ ਜਿ਼ੰਮੇਵਾਰੀ ਵਾਲਾ ਫੈਸਲਾ ਹੈ। ਇਸ ਨਾਲ ਅਸੀਂ ਆਪਣੇ ਇੰਪਲਾਈਜ਼ ਤੇ ਮੁਜ਼ਾਹਰਾਕਾਰੀਆਂ ਦੀ ਸੇਫਟੀ ਦਾ ਧਿਆਨ ਵੀ ਰੱਖ ਸਕਾਂਗੇ।
ਉਨ੍ਹਾਂ ਆਖਿਆ ਕਿ ਕਮਿਊਟਰ ਰੇਲ ਲਿੰਕ ਸੇਵਾਵਾਂ ਜਿਵੇਂ ਕਿ ਮੈਟਰੋਲਿੰਕਸ ਤੇ ਐਕਸੋ ਆਪਰੇਟ ਕਰਨਾ ਜਾਰੀ ਰੱਖ ਸਕਦੀਆਂ ਹਨ ਬਸ਼ਰਤੇ ਅਜਿਹਾ ਉਹ ਸੁਰੱਖਿਅਤ ਢੰਗ ਨਾਲ ਕਰ ਸਕਣ। ਜਿ਼ਕਰਯੋਗ ਹੈ ਕਿ ਮੁਜ਼ਾਹਰਾਕਾਰੀਆਂ ਵੱਲੋਂ ਸੱਭ ਤੋਂ ਮਸ਼ਰੂਫ ਰਹਿਣ ਵਾਲੇ ਟੋਰਾਂਟੋ-ਮਾਂਟਰੀਅਲ ਤੇ ਓਟਵਾ-ਟੋਰਾਂਟੋ ਰੂਟ ਦੇ ਨਾਲ ਨਾਲ ਦੇਸ਼ ਭਰ ਵਿੱਚ ਰੇਲ ਟਰੈਫਿਕ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਬੀਸੀ ਵਿੱਚ ਪ੍ਰਿੰਸ ਰੂਪਰਟ ਤੇ ਪ੍ਰਿੰਸ ਜਾਰਜ ਦਰਮਿਆਨ ਵੀ ਰੇਲ ਸੇਵਾ ਵਿੱਚ ਮੁਜ਼ਾਹਰਾਕਾਰੀਆਂ ਵੱਲੋਂ ਵਿਘਨ ਪਾਈ ਗਈ। ਪ੍ਰੋਟੈਸਟ ਦੇ ਆਰਗੇਨਾਈਜ਼ਰਜ਼ ਦਾ ਕਹਿਣਾ ਹੈ ਕਿ ਉਹ ਹਿਊਸਟਨ, ਬੀਸੀ ਦੇ ਨੇੜੇ ਵੈਸਟਸੁਵੇਟਨ ਦੀ ਟੈਰੇਟਰੀ ਵਿੱਚੋਂ ਲੰਘਣ ਵਾਲੇ ਕੋਸਟਲ ਗੈਸਲਿੰਕ ਪਾਈਪਲਾਈਨ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਹਨ।

 

Have something to say? Post your comment