Welcome to Canadian Punjabi Post
Follow us on

02

July 2025
 
ਟੋਰਾਂਟੋ/ਜੀਟੀਏ

279 ਕੈਨੇਡੀਅਨਾਂ ਵਾਲੇ ਬੇੜੇ ਨੂੰ ਕੰਬੋਡੀਆ ਦੀ ਬੰਦਰਗਾਹ ਉੱਤੇ ਮਿਲੀ ਪਨਾਹ

February 14, 2020 07:18 AM

ਟੋਰਾਂਟੋ, 13 ਫਰਵਰੀ (ਪੋਸਟ ਬਿਊਰੋ) : ਗਲੋਬਲ ਅਫੇਅਰਜ਼ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਕੋਰੋਨਾਵਾਇਰਸ ਦੇ ਡਰ ਕਾਰਨ ਪੰਜ ਹੋਰਨਾਂ ਬੰਦਰਗਾਹਾਂ ਉੱਤੇ ਪਨਾਹ ਹਾਸਲ ਨਾ ਹੋਣ ਤੋਂ ਬਾਅਦ 279 ਕੈਨੇਡੀਅਨਾਂ ਵਾਲੇ ਬੇੜੇ ਨੂੰ ਇਸ ਸਮੇਂ ਕੰਬੋਡੀਆ ਵਿੱਚ ਸਮੁੰਦਰੀ ਤੱਟ ਉੱਤੇ ਖੜ੍ਹਾਇਆ ਗਿਆ ਹੈ।
ਦੋ ਹਫਤਿਆਂ ਤੱਕ ਸਮੁੰਦਰ ਵਿੱਚ ਫਸੇ ਐਮਐਸ ਵੈਸਟਰਡੈਮ ਬੇੜੇ ਨੂੰ ਆਖਿਰਕਾਰ ਵੀਰਵਾਰ ਸਵੇਰੇ ਦੱਖਣਪੱਛਮੀ ਕੰਬੋਡੀਆ ਵਿੱਚ ਸਿਹਨੂਕਵਿਲੇ ਦੀ ਬੰਦਰਗਾਹ ਉਤੇ ਖੜ੍ਹਾਇਆ ਗਿਆ। ਇਸ ਬੇੜੇ ਨੇ ਇਸ ਹਫਤੇ ਉਦੋਂ ਸੁਰਖੀਆਂ ਬਟੋਰੀਆਂ ਜਦੋਂ ਥਾਈਲੈਂਡ, ਜਾਪਾਨ, ਤਾਇਵਾਨ, ਗੁਆਮ ਤੇ ਫਿਲੀਪੀਨਜ਼ ਵੱਲੋਂ ਕੋਵਿਡ-19 ਆਊਟਬ੍ਰੇਕ ਦੇ ਡਰ ਕਾਰਨ ਇਸ ਬੇੜੇ ਨੂੰ ਆਪਣੀਆਂ ਬੰਦਰਗਾਹਾਂ ਵਿੱਚ ਦਾਖਲ ਹੋਣ ਤੋਂ ਮਨ੍ਹਾਂ ਕਰ ਦਿੱਤਾ ਗਿਆ।
ਬੇੜੇ ਦੇ ਆਪਰੇਟਰ ਹਾਲੈਂਡ ਅਮੈਰਿਕਾ ਲਾਈਨ ਦਾ ਕਹਿਣਾ ਹੈ ਕਿ ਉਸ ਦੇ 1455 ਯਾਤਰੀਆਂ ਤੇ ਅਮਲੇ ਦੇ 802 ਮੈਂਬਰਾਂ ਵਿੱਚ ਵਾਇਰਲ ਦੇ ਕੋਈ ਨਿਸ਼ਾਨ ਨਹੀ ਹਨ। ਭਾਵ ਕਿ ਕਿਸੇ ਤਰ੍ਹਾਂ ਵੀ ਕੋਰੋਨਾਵਾਇਰਸ ਦੇ ਕੇਸਾਂ ਦੀ ਪੁਸ਼ਟੀ ਨਹੀਂ ਹੋਈ ਹੈ। ਇੱਕ ਈਮੇਲ ਵਿੱਚ ਗਲੋਬਲ ਅਫੇਅਰਜ਼ ਕੈਨੇਡਾ ਦੇ ਬੁਲਾਰੇ ਨੇ ਆਖਿਆ ਕਿ ਵਿਦੇਸ਼ ਮੰਤਰੀ ਫਰੈਂਕੌਇਸ ਫਿਲਿਪ ਸ਼ੈਂਪੇਨ ਵੱਲੋਂ ਆਪਣੇ ਹਮਰੁਤਬਾ ਕੰਬੋਡੀਆਈ ਅਧਿਕਾਰੀ ਪਰੈਕ ਸੋਖੋਨ ਨਾਲ ਗੱਲ ਕਰਕੇ ਉਨ੍ਹਾਂ ਨੂੰ ਇਸ ਬੇੜੇ ਨੂੰ ਪਨਾਹ ਦੇਣ ਦੀ ਇਜਾਜ਼ਤ ਦੇਣ ਵਾਸਤੇ ਧੰਨਵਾਦ ਕੀਤਾ ਗਿਆ ਹੈ।
ਸਰਕਾਰੀ ਏਜੰਸੀ ਨੇ ਦੱਸਿਆ ਕਿ ਕਾਉਂਸਲਰ ਅਧਿਕਾਰੀਆਂ ਨੂੰ ਸਿਹਨੂਕਵਿਲੇ ਟਾਊਨ ਵਿੱਚ ਕੈਨੇਡੀਅਨਾਂ ਨੂੰ ਵਾਪਿਸ ਦੇਸ਼ ਲਿਆਉਣ ਲਈ ਲੋੜੀਂਦੀ ਮਦਦ ਵਾਸਤੇ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਕੰਬੋਡੀਆਈ ਸਿਹਤ ਅਧਿਕਾਰੀਆਂ ਨੇ ਦੱਸਿਆ ਸੀ ਕਿ ਕੋਈ 20 ਕੁ ਯਾਤਰੀਆਂ ਨੇ ਢਿੱਡ ਪੀੜ ਹੋਣ ਤੇ ਬੁਖਾਰ ਹੋਣ ਦੀ ਸਿ਼ਕਾਇਤ ਕੀਤੀ ਸੀ ਪਰ ਬੇੜੇ ਦੇ ਹੈਲਥ ਸਟਾਫ ਵੱਲੋਂ ਇਸ ਨੂੰ ਨੌਰਮਲ ਤਕਲੀਫ ਦੱਸਿਆ ਗਿਆ ਪਰ ਫਿਰ ਵੀ ਇਨ੍ਹਾਂ ਯਾਤਰੀਆਂ ਦੇ ਸੈਂਪਲ ਮਿਲਟਰੀ ਹੈਲੀਕਾਪਟਰ ਰਾਹੀਂ ਕੋਰੋਨਾਵਾਇਰਸ ਦੀ ਜਾਂਚ ਲਈ ਭੇਜੇ ਗਏ ਹਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਨੇ ਲਾਇਆ ਬੱਸ ਟੂਰ ਪੀਲ ਪੁਲਿਸ ਵੱਲੋਂ ਕਰਵਾਈ ਗਈ ‘24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀਪੀਏਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ