Welcome to Canadian Punjabi Post
Follow us on

10

August 2020
ਪੰਜਾਬ

ਏਜੰਟਾਂ ਨੇ 28 ਲੱਖ ਲੈ ਕੇ ਨੌਜਵਾਨ ਅਮਰੀਕਾ ਤੋਰਿਆ, ਰਸਤੇ ਵਿੱਚ ਵੇਚ ਦਿੱਤਾ

February 14, 2020 05:41 AM

ਜਗਰਾਓਂ, 13 ਫਰਵਰੀ (ਪੋਸਟ ਬਿਊਰੋ)- ਅਮਰੀਕਾ ਭੇਜਣ ਦੇ ਲਾਰੇ ਨਾਲ ਏਜੰਟਾਂ ਨੇ 28 ਲੱਖ ਰੁਪਏ ਲੈ ਕੇ ਇੱਕ ਨੌਜਵਾਨ ਨੂੰ ਅਮਰੀਕਾ ਵੱਲ ਤੋਰਿਆ ਤੇ ਇਸ ਦੇ ਬਾਅਦ ਉਸ ਨੂੰ ਏਜੰਟਾਂ ਨੇ ਰਸਤੇ ਵਿੱਚ ਗਾਇਬ ਕਰ ਦਿੱਤਾ। ਉਸ ਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਮੇਜਰ ਸਿੰਘ ਵਾਸੀ ਕਾਲਸਾ, ਬਲੌਰ ਸਿੰਘ ਵਾਸੀ ਜਲਾਲਦੀਵਾਲ, ਰਾਏਕੋਟ, ਮੋਹਨ ਲਾਲ ਵਾਸੀ ਦਿੱਲੀ ਦੇ ਖਿਲਾਫ ਥਾਣਾ ਰਾਏਕੋਟ ਸਦਰ ਵਿੱਚ ਮਨੁੱਖੀ ਤਸਕਰੀ ਦਾ ਕੇਸ ਦਰਜ ਕੀਤਾ ਹੈ।
ਪੁਲਸ ਅਧਿਕਾਰੀ ਸੁਰਿੰਦਰ ਸਿੰਘ ਦੇ ਮੁਤਾਬਕ ਹਰਬੰਸ ਸਿੰਘ ਵਾਸੀ ਮੱਝੂਕੇ ਬਰਨਾਲਾ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਆਪਣੇ ਬੇਟੇ ਅਮਨਦੀਪ ਸਿੰਘ ਨੂੰ ਅਮਰੀਕਾ ਭੇਜਣ ਲਈ ਮੇਜਰ ਸਿੰਘ ਨਾਲ ਗੱਲ ਕੀਤੀ ਤਾਂ ਇਸ ਦੇ ਬਾਅਦ ਉਸ ਨੇ ਉਸ ਨੂੰ ਹੋਰ ਸਾਥੀਆਂ ਨਾਲ ਮਿਲਵਾਇਆ। ਦੋਸ਼ੀਆਂ ਨੇ 28 ਲੱਖ ਵਿੱਚ ਨੌਜਵਾਨ ਨੂੰ ਅਮਰੀਕਾ ਭੇਜਣ ਦਾ ਝਾਂਸਾ ਦਿੱਤਾ ਤਾਂ ਉਨ੍ਹਾਂ ਨੇ ਦੋਸ਼ੀਆਂ ਨੂੰ ਪੈਸੇ ਦੇ ਦਿੱਤੇ। 24 ਅਕਤੂਬਰ 2017 ਨੂੰ ਅਮਰੀਕਾ ਭੇਜਣ ਦੇ ਲਈ ਦੋਸ਼ੀਆਂ ਦਾ ਇੱਕ ਸਾਥੀ ਉਨ੍ਹਾਂ ਦੇ ਬੇਟੇ ਨੂੰ ਆਪਣੇ ਨਾਲ ਦਿੱਲੀ ਏਅਰਪੋਰਟ ਲੈ ਗਿਆ, ਪਰ ਜਹਾਜ਼ ਵਿੱਚ ਬਿਠਾਉਣ ਪਿੱਛੋਂ ਕਿਤੇ ਰਾਹ ਵਿੱਚ ਉਤਾਰ ਦਿੱਤਾ। ਉਥੋਂ ਅਗਲਾ ਬਾਰਡਰ ਡੋਂਕੀ ਏਜੰਟ ਨੇ ਪਾਰ ਕਰਾਉਣਾ ਸੀ। ਓਦੋਂ ਬੇਟੇ ਨੇ ਫੋਨ 'ਤੇ ਦੱਸਿਆ ਕਿ ਏਜੰਟਾਂ ਨੇ ਅੱਗੇ ਆਪਣੇ ਸਾਥੀਆਂ ਨਾਲ ਸੌਦਾ ਕੀਤਾ ਹੋਇਆ ਸੀ, ਜੋ ਉਸ ਨੂੰ ਅੱਗੇ ਅਮਰੀਕਾ ਲੈ ਕੇ ਜਾਣਗੇ, ਪਰ 9 ਨਵੰਬਰ ਦੇ ਬਾਅਦ ਬੇਟੇ ਨਾਲ ਗੱਲ ਹੋਣੀ ਬੰਦ ਹੋ ਗਈ। ਉਨ੍ਹਾਂ ਨੇ ਕੁਝ ਦਿਨਾਂ ਬਾਅਦ ਏਜੰਟ ਮੇਜਰ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਇੱਕ ਹਫਤੇ ਬਾਅਦ ਉਹ ਬੋਲਿਆ ਕਿ ਜਹਾਜ਼ ਚੜ੍ਹਦੇ ਸਮੇਂ ਉਨ੍ਹਾਂ ਦੇ ਬੇਟੇ ਦਾ ਪੈਰ ਤਿਲਕ ਗਿਆ ਅਤੇ ਉਹ ਸਮੁੰਦਰ ਵਿੱਚ ਡਿੱਗ ਕੇ ਡੁੱਬ ਗਿਆ ਸੀ। ਜਦ ਉਨ੍ਹਾਂ ਨੂੰ ਸ਼ੱਕ ਹੋਇਆ ਤੇ ਫਿਰ ਪੁੱਛਿਆ ਤਾਂ ਬੋਲਿਆ ਕਿ ਪੱਥਰ ਨਾਲ ਪੈਰ ਤਿਲਕਣ ਕਾਰਨ ਸਮੁੰਦਰ ਵਿੱਚ ਡੁੱਬ ਗਿਆ। ਫਿਰ ਕਿਹਾ ਕਿ ਕਿਸ਼ਤੀ ਵਿੱਚ ਚੜ੍ਹਦੇ ਸਮੇਂ ਸਮੁੰਦਰ ਵਿੱਚ ਡਿੱਗ ਗਿਆ। ਇਸ ਦੇ ਬਾਅਦ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਢੱਡਰੀਆਂ ਵਾਲੇ ਨੇ ਫਿਰ ਅਕਾਲ ਤਖਤ ਦੇ ਜਥੇਦਾਰ ਵੱਲ ਨਿਸ਼ਾਨਾ ਸਾਧਿਆ
ਕੱਚਾ ਮੀਟ ਬਰਾਮਦ ਹੋਣ ਉੱਤੇ ਗ੍ਰੰਥੀ ਗ੍ਰਿਫਤਾਰ
ਅੰਮ੍ਰਿਤਸਰ ਦੀ ਪਟਾਕਾ ਫੈਕਟਰੀ ਵਿੱਚ ਧਮਾਕਾ, 500 ਮੀਟਰ ਤੱਕ ਮਲਬਾ ਖਿਲਰਿਆ
ਸਤਲੁਜ ਵਿੱਚ ਸੁੱਟੀ ਗਈ ਲਾਹਣ ਨਾਲ ਮੱਛੀਆਂ ਮਰਨ ਲੱਗੀਆਂ
ਮੋਬਾਈਲ ਫੋਨ ਚੋਰੀ ਦੇ ਸ਼ੱਕ ਵਿੱਚ ਬੱਚਿਆਂ ਨੂੰ ਥਾਣੇ ਨੰਗਾ ਕਰ ਕੇ ਕੁੱਟਿਆ
ਪੰਜਾਬ ਪੁਲਿਸ ਨੇ ਪੰਡੋਰੀ ਗੋਲਾ ਵਰਗੇ ਇਕ ਹੋਰ ਨਕਲੀ ਸ਼ਰਾਬ ਵਾਲੇ ਗਿਰੋਹ ਨੂੰ ਕੀਤਾ ਕਾਬੂ
ਪੰਜਾਬ 'ਚ ਆਮ ਆਦਮੀ ਪਾਰਟੀ ਨੇ ਭੰਗ ਕੀਤਾ ਸਮੁੱਚਾ ਢਾਂਚਾ
ਸ਼੍ਰੋਮਣੀ ਅਕਾਲੀ ਦਲ-ਭਾਜਪਾ ਵਫਦ ਨੇ ਰਾਜਪਾਲ ਤੋਂ ਕੈਪਟਨ ਸਰਕਾਰ ਦੀ ਬਰਖ਼ਾਸਤਗੀ ਮੰਗੀ
ਨਕਸ਼ੇ ਸਿਰਫ਼ ਆਨ ਲਾਈਨ ਪੋਰਟਲ ਰਾਹੀਂ ਕੀਤੇ ਜਾਣਗੇ ਮਨਜ਼ੂਰ : ਬ੍ਰਹਮ ਮਹਿੰਦਰਾ
ਸ਼੍ਰੋਮਣੀ ਕਮੇਟੀ ਅਫ਼ਗਾਨਿਸਤਾਨ ਦੇ ਸਿੱਖਾਂ ਨੂੰ ਭਾਰਤ ਲਿਆਉਣ ਲਈ ਪੂਰਾ ਖ਼ਰਚਾ ਚੁੱਕੇਗੀ : ਭਾਈ ਲੌਂਗੋਵਾਲ