Welcome to Canadian Punjabi Post
Follow us on

21

February 2020
ਪੰਜਾਬ

ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਵਿਰੁੱਧ ਲੌਂਗੋਵਾਲ ਭੜਕਿਆ

February 14, 2020 05:37 AM

ਅੰਮ੍ਰਿਤਸਰ, 13 ਫਰਵਰੀ (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸਿੱਖਾਂ ਦੇ ਸਿਰ ਉੱਤੇ ਸਿਰਜੀ ਇਸ ਸੰਸਥਾ ਦੇ 100 ਸਾਲ ਪੂਰੇ ਹੋਣ ਵਾਲੇ ਹਨ, ਪਰ ਕੁਝ ਆਪਣੇ ਲੋਕਾਂ ਵਲੋਂ ਹੀ ਇਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰਚਰਨ ਸਿੰਘ ਸਾਬਕਾ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ਉੱਤੇ ਸਵਾਲ ਕਰਨੇ ਉਸ ਦੇ ਦੋਗਲੇਪਣ ਦਾ ਪ੍ਰਗਟਾਵਾ ਹੈ।
ਗੋਬਿੰਦ ਸਿੰਘ ਲੌਂਗੋਵਾਲ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਮਹਿਤਾ ਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਸਾਂਝੇ ਤੌਰ ਉੱਤੇ ਕਿਹਾ ਕਿ ਹਰਚਰਨ ਸਿੰਘ ਖੁਦ ਇਸ ਕਮੇਟੀ ਦੀ ਸਿਖਰਲੀ ਪ੍ਰਬੰਧਕੀ ਪਦਵੀ ਉੱਤੇ ਰਹੇ ਹਨ। ਆਪਣੇ ਸਮੇਂ ਦੌਰਾਨ ਉਨ੍ਹਾਂ ਨੇ ਸੰਸਥਾ ਦੇ ਹਰ ਫੈਸਲੇ ਉੱਤੇ ਸਹਿਮਤੀ ਦੇ ਕੇ ਫਾਈਲਾਂ ਅੱਗੇ ਭੇਜੀਆਂ। ਉਸ ਦੇ ਲਾਏ ਦੋਸ਼ਾਂ ਵਿੱਚ ਜੇ ਕੋਈ ਵਜ਼ਨ ਹੈ ਤਾਂ ਉਹ ਫਾਈਲਾਂ ਉੱਤੇ ਦਸਖ਼ਤ ਕਿਉਂ ਕਰਦਾ ਸੀ। ਹਰ ਮਤਾ ਉਸ ਦੇ ਦਸਤਖ਼ਤਾਂ ਨਾਲ ਰਿਲੀਜ਼ ਹੁੰਦਾ ਸੀ। ਸਾਲ 2015 ਵਿਚ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਮੁਆਫ਼ੀ ਬਾਰੇ ਅੰਤ੍ਰਿੰਗ ਕਮੇਟੀ ਵੱਲੋਂ ਕੀਤੇ ਫੈਸਲੇ ਵਾਲੇ ਮਤੇ ਉੱਤੇ ਵੀ ਹਰਚਰਨ ਸਿੰਘ ਦੇ ਦਸਖ਼ਤ ਹਨ, ਜੇ ਉਹ ਇਸ ਫੈਸਲੇ ਨਾਲ ਸਹਿਮਤ ਨਹੀਂ ਸੀ ਤਾਂ ਮਤਾ ਜਾਰੀ ਕਿਉਂ ਕੀਤਾ। ਉਹ ਸ਼੍ਰੋਮਣੀ ਕਮੇਟੀ ਤੋਂ ਸਭ ਸਹੂਲਤਾਂ ਲੈਂਦਾ ਰਿਹਾ ਅਤੇ ਅੱਜ ਬਦਨਾਮੀ ਕਰ ਰਿਹਾ ਹੈ। ਉਸ ਨੇ ਸੰਸਥਾ ਵਿੱਚੋਂ 23 ਮਹੀਨਿਆਂ ਵਿੱਚ ਲਗਭਗ 84 ਲੱਖ ਰੁਪਏ ਤਨਖ਼ਾਹ, ਭੱਤੇ ਅਤੇ ਸਹੂਲਤਾਂ ਵਜੋਂ ਵਸੂਲ ਕੀਤੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਸਕੱਤਰ ਪੱਧਰ ਦੇ ਅਧਿਕਾਰੀ ਲਈ ਬਣਾਈ ਕੋਠੀ ਉਸ ਨੇ ਪ੍ਰਵਾਨ ਨਹੀਂ ਕੀਤੀ। ਆਪਣੀ ਮਰਜ਼ੀ ਦੇ ਨਾਲ ਗੱਡੀਆਂ ਖਰੀਦਦਾ ਰਿਹਾ। ਉਨ੍ਹਾਂ ਕਿਹਾ ਕਿ ਹਰਚਰਨ ਸਿੰਘ ਨੇ ਆਪਣੀ ਨਿਯੁਕਤੀ ਵਿਰੁੱਧ ਅਦਾਲਤੀ ਕੇਸ ਦੇ ਵਕੀਲ ਦੀ ਫੀਸ 2 ਲੱਖ 50 ਹਜ਼ਾਰ ਰੁਪਏ ਦੇਣ ਬਹਾਨੇ ਆਪਣੇ ਨਿੱਜੀ ਖਾਤੇ ਵਿੱਚ ਪਵਾਏ, ਜੋ ਸ਼੍ਰੋਮਣੀ ਕਮੇਟੀ ਵੱਲੋਂ ਦੇਣੇ ਬਣਦੇ ਹੀ ਨਹੀਂ ਸਨ। ਇਸ ਤਰ੍ਹਾਂ ਉਸ ਨੇ ਇਸ ਅਹੁਦੇ ਦੀ ਗਲਤ ਵਰਤੋਂ ਕੀਤੀ। ਇਸੇ ਕਰ ਕੇ ਉਸ ਨੂੰ ਸੰਸਥਾ ਤੋਂ ਕੱਢਿਆ ਗਿਆ ਤਾਂ ਉਸ ਨੇ ਵਿਰੋਧੀਆਂ ਦਾ ਹੱਥ-ਠੋਕਾ ਬਣ ਕੇ ਕਮੇਟੀ ਦੇ ਮਾਣ-ਸਨਮਾਨ ਨੂੰ ਢਾਹ ਲਾਈ ਹੈ।
ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਪੰਡਾਲ ਲਾਉਣ ਦੇ ਟੈਂਡਰ ਮੰਗੇ ਸਨ। ਇਸ ਬਾਰੇ ਬਣੀ ਸਬ-ਕਮੇਟੀ ਨੇ ਟੈਂਡਰਾਂ ਵਿੱਚੋਂ ਸ਼ੋਅ ਕਰਾਫਟ ਪ੍ਰਾਈਵੇਟ ਲਿਮਟਿਡ ਕੰਪਨੀ ਦਿੱਲੀ ਦਾ ਟੈਂਡਰ ਪ੍ਰਵਾਨ ਕੀਤਾ ਸੀ, ਜਿਸ ਅਨੁਸਾਰ ਮੇਨ ਪੰਡਾਲ ਉੱਤੇ 2 ਕਰੋੜ 72 ਲੱਖ 82 ਹਜ਼ਾਰ 925 ਰੁਪਏ ਤੇ ਗੇਟ ਉੱਤੇ 32 ਲੱਖ 3 ਹਜ਼ਾਰ 478 ਰੁਪਏ ਇਸ ਕੰਪਨੀ ਨੂੰ ਸੰਸਥਾ ਨੇ ਦਿੱਤੇ ਸਨ।

Have something to say? Post your comment
ਹੋਰ ਪੰਜਾਬ ਖ਼ਬਰਾਂ
ਬਿਨਾਂ ਕਾਰਨ ਮੁਕੱਦਮੇਬਾਜ਼ੀ ਲਈ ਪੰਜਾਬ ਸਰਕਾਰ ਨੂੰ ਛੇ ਲੱਖ ਦਾ ਹਰਜਾਨਾ
ਸੁਖਪਾਲ ਸਿੰਘ ਖਹਿਰਾ ਦਾ ਆਮ ਆਦਮੀ ਪਾਰਟੀ ਵਿੱਚ ਮੁੜ ਜਾਣ ਬਾਰੇ ਸਪੱਸ਼ਟੀਕਰਨ
ਜਾਖੜ ਨੇ ਕਿਹਾ: ਕੈਪਟਨ ਅਮਰਿੰਦਰ ਸਿੰਘ ਕਾਰਨ ਸਿਆਸਤ ਵਿੱਚ ਅੱਗੇ ਆਇਆਂ, ਉਨ੍ਹਾਂ ਨਾਲ ਕੋਈ ਮਤਭੇਦ ਨਹੀਂ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ `ਚ ਵਾਧਾ, ਹੁਣ 4 ਮਾਰਚ ਤੱਕ ਚੱਲੇਗਾ
ਪਟਿਆਲਾ `ਚ ਦੋ ਵਿਅਕਤੀਆਂ ਦਾ ਗੋਲੀ ਮਾਰ ਕੇ ਕਤਲ, ਇੱਕ ਸੀ ਹਾਕੀ ਦਾ ਖਿਡਾਰੀ
ਡੀ ਆਈ ਜੀ ਕੁਲਤਾਰ ਦੇ ਖ਼ਿਲਾਫ਼ ਸਾਬਕਾ ਡੀ ਜੀ ਪੀ ਸਿਦੀਕੀ ਦਾ ਲਿਖਿਆ ਪੱਤਰ ਵਾਇਰਲ
ਬਹਿਬਲ ਗੋਲੀ ਕਾਂਡ ਪੀੜਤ ਪਰਵਾਰ ਇਨਸਾਫ਼ ਲਈ ਸੁਪਰੀਮ ਕੋਰਟ ਜਾ ਪੁੱਜਿਆ
ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਏ ਜੀ ਅਤੇ ਮੁੱਖ ਸਕੱਤਰ ਉਤੇ ਮੰਤਰੀ ਭੜਕੇ
ਇੰਪਰੂਵਮੈਂਟ ਟਰੱਸਟ ਦੇ ਨਵੇਂ ਈ ਓ ਨੂੰ ਆਉਂਦੇ ਸਾਰ ਗ੍ਰਿਫਤਾਰੀ ਵਾਰੰਟ ਮਿਲ ਗਏ
ਅਕਾਲੀ ਦਲ ਭਾਜਪਾ ਨੂੰ ਛੱਡ ਕੇ ਅੰਦਰਖਾਤੇ ‘ਹਾਥੀ’ ਦੇ ਨਾਲ ਮੋਹ ਪਾਉਣ ਨੂੰ ਤਿਆਰ!