Welcome to Canadian Punjabi Post
Follow us on

21

February 2020
ਅੰਤਰਰਾਸ਼ਟਰੀ

ਤਾਲਿਬਾਨ ਦਾ ਅਮਰੀਕਾ ਨਾਲ ਸ਼ਾਂਤੀ ਸਮਝੌਤਾ ਛੇਤੀ ਹੋ ਸਕਦੈ

February 14, 2020 05:34 AM

ਕਾਬੁਲ, 13 ਫਰਵਰੀ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਤਵਾਦੀ ਸੰਗਠਨ ਤਾਲਿਬਾਨ ਦੇ ਨਾਲ ਸ਼ਾਂਤੀ ਸਮਝੌਤੇ ਨੂੰ ਸ਼ਰਤਾਂ ਦੀ ਮਨਜ਼ੂਰੀ ਦੇ ਦਿੱਤੀ ਹੈ, ਪਰੰਤੂ ਇਸ ਉੱਤੇ ਹਸਤਾਖਰ ਤਦ ਕੀਤੇ ਜਾਣਗੇ, ਜਦ ਤਾਲਿਬਾਨ ਇਸ ਮਹੀਨੇ ਦੇ ਆਖਰੀ ਸੱਤ ਦਿਨਾਂ ਵਿਚ ਹਿੰਸਾ ਵਿੱਚ ਕਮੀ ਦੀ ਵਚਨਬੱਧਤਾ ਸਾਬਿਤ ਕਰੇਗਾ। ਤਾਲਿਬਾਨ ਜੇ ਸਮਝੌਤੇ 'ਤੇ ਹਸਤਾਖਰ ਕਰਦਾ ਹੈ ਤਾਂ ਅਮਰੀਕਾ ਅਫਗਾਨਿਸਤਾਨ ਵਿੱਚ ਮੌਜੂਦ ਆਪਣੇ ਫੌਜੀ ਵਾਪਸ ਬੁਲਾਉਣ ਦਾ ਕੰਮ ਸ਼ੁਰੂ ਕਰ ਦੇਵੇਗਾ ਅਤੇ ਅਫਗਾਨਿਸਤਾਨ ਦੇ ਭਵਿੱਖ ਬਾਰੇ ਤਾਲਿਬਾਨ ਅਤੇ ਅਫਗਾਨ ਸਰਕਾਰ ਦੀ ਗੱਲਬਾਤ ਹੋ ਸਕੇਗੀ। ਤਾਲਿਬਾਨ ਅਮਰੀਕੀ ਫੌਜ ਦੇ ਦੇਸ਼ ਛੱਡਣ ਪਿੱਛੋਂ ਹੀ ਅਫਗਾਨ ਸਰਕਾਰ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ।
ਅਫਗਾਨਿਸਤਾਨ ਸਰਕਾਰ ਦੇ ਸੀਨੀਅਰ ਅਧਿਕਾਰੀ ਨੇ ਫੋਨ 'ਤੇ ਦੱਸਿਆ ਕਿ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਅਫਗਾਨਿਸਤਾਨ ਦੇ ਚੋਟੀ ਦੇ ਨੇਤਾਵਾਂ ਨੂੰ ਅਲੱਗ ਅਲੱਗ ਫੋਨ ਕਰ ਕੇ ਟਰੰਪ ਵੱਲੋਂ ਸਮਝੌਤੇ ਦੀ ਸ਼ਰਤਾਂ ਤਹਿਤ ਮਨਜ਼ੂਰੀ ਦੇਣ ਦੀ ਜਾਣਕਾਰੀ ਦਿੱਤੀ। ਇੱਕ ਉਚ ਅਮਰੀਕੀ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਟਰੰਪ ਨੇ ਸੋਮਵਾਰ ਨੂੰ ਸਮਝੌਤੇ ਨੂੰ ਮਨਜ਼ੂਰੀ ਦਿੱਤੀ ਸੀ। ਟਰੰਪ ਸੋਮਵਾਰ ਅਫਗਾਨਿਸਤਾਨ ਵਿੱਚ ਇੱਕ ਹਮਲੇ ਵਿੱਚ ਮਾਰੇ ਗਏ ਦੋ ਅਮਰੀਕੀ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਡੋਵਰ ਏਅਰਫੋਰਸ ਬੇਸ ਗਏ ਸਨ। ਅਮਰੀਕਾ ਦੇ ਇੱਕ ਡਿਪਲੋਮੈਟ ਮੁਤਾਬਕ ਸਿਧਾਂਤਕ ਤੌਰ 'ਤੇ ਇਸ ਸਮਝੌਤੇ 'ਤੇ ਸਹਿਮਤੀ ਹੋ ਗਈ ਹੈ, ਪਰ ਅੰਤਮ ਸਮਝੌਤਾ ਕੁਝ ਦਿਨਾਂ ਵਿੱਚ ਸਾਹਮਣੇ ਆਵੇਗਾ। ਤਾਲਿਬਾਨ ਨੇ ਵੀ ਸਮਝੌਤੇ ਦੇ ਪੱਖ ਵਿੱਚ ਹਾਂ-ਪੱਖੀ ਕਦਮਾਂ ਦੀ ਜਾਣਕਾਰੀ ਦਿੱਤੀ ਹੈ, ਪਰ ਗੱਲਬਾਤ ਚੱਲਣ ਦਾ ਹਵਾਲਾ ਦਿੰਦੇ ਹੋਏ ਕੁਝ ਹੋਰ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ।
ਇੱਕ ਸਾਲ ਦੀ ਗੱਲਬਾਤ ਦੇ ਬਾਅਦ ਤਾਲਿਬਾਨ ਅਤੇ ਅਮਰੀਕਾ ਪਿਛਲੇ ਸਾਲ ਸਤੰਬਰ ਵਿੱਚ ਵੀ ਸਮਝਤੇ ਦੇ ਨੇੜੇ ਪਹੁੰਚ ਗਏ ਸਨ, ਪਰ ਇੱਕ ਹਮਲੇ ਵਿੱਚ ਅਮਰੀਕੀ ਫੌਜੀ ਅਤੇ ਕੁਝ ਅਫਗਾਨਿਤਸਾਨ ਫੌਜੀਆਂ ਦੇ ਮਾਰੇ ਜਾਣ ਦੇ ਬਾਅਦ ਟਰੰਪ ਨੇ ਗੱਲਬਾਤ ਟਾਲ ਦਿੱਤੀ ਸੀ। ਵਿਦੇਸ਼ ਮੰਤਰੀ ਪੋਂਪੀਓ ਨਾਲ ਫੋਨ 'ਤੇ ਗੱਲਬਾਤ ਦੇ ਬਾਅਦ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਿਹਾ, ਇਸ ਗੱਲ ਤੋਂ ਖੁਸ਼ ਹਾਂ ਕਿ ਸਾਡੀ ਸ਼ਾਂਤ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ। ਸਮਝੌਤੇ ਦਾ ਮੁੱਢਲਾ ਮਕਸਦ ਖੂਨ-ਖਰਾਬੇ ਨੂੰ ਰੋਕਣਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਲੰਡਨ ਦੀ ਮਸਜਿਦ ਵਿੱਚ ਚਾਕੂ ਨਾਲ ਹਮਲਾ, ਇਕ ਜ਼ਖਮੀ, ਦੋਸ਼ੀ ਗ੍ਰਿਫਤਾਰ
ਭਾਰਤ ਦਾ ਵਤੀਰਾ ਸਾਡੇ ਪ੍ਰਤੀ ਚੰਗਾ ਨਹੀਂ : ਟਰੰਪ
ਇਮਰਾਨ ਸਰਕਾਰ ਨੂੰ ਚੀਨ ਵਿੱਚ ਫਸੇ ਵਿਦਿਆਰਥੀਆਂ ਦੇ ਵਾਰਸਾਂ ਵੱਲੋਂ ਅਲਟੀਮੇਟਮ
ਮੁਸਲਮਾਨਾਂ ਬਾਰੇ ਜਰਮਨ ਸਮਾਜ ਦੋ ਧੜਿਆਂ ਵਿੱਚ ਵੰਡਿਆ ਗਿਆ
ਇੰਗਲੈਂਡ ਦੇ ਪ੍ਰਧਾਨ ਮੰਤਰੀ ਜੌਹਨਸਨ ਤੇ ਉਨ੍ਹਾਂ ਦੀ ਪਹਿਲੀ ਪਤਨੀ ਵਿਚਕਾਰ ਤਲਾਕ ਦੀ ਸਹਿਮਤੀ
ਵਾਹਗਾ ਸਰਹੱਦ ਹਮਲਾ ਕੇਸ ਪਾਕਿ ਅਦਾਲਤ ਵੱਲੋਂ ਤਿੰਨ ਅੱਤਵਾਦੀਆਂ ਨੂੰ ਮੌਤ ਦੀ ਸਜ਼ਾ
ਫਰਾਂਸ ਨੇ ਵੀ ਵਿਦੇਸ਼ੀ ਇਮਾਮਾਂ ਦੇ ਦਾਖਲੇ ਉੱਤੇ ਪਾਬੰਦੀ ਲਾਈ
ਬ੍ਰਿਟੇਨ ਦੀ ਨਵੀਂ ਵੀਜ਼ਾ ਨੀਤੀ ਦਾ ਐਲਾਨ, ਭਾਰਤ ਸਣੇ ਕਈ ਦੇਸ਼ ਪ੍ਰਭਾਵਤ ਹੋਣਗੇ
ਜਰਮਨੀ ਦੇ ਸ਼ਹਿਰ ਹਨਾਊ ਵਿੱਚ ਚੱਲੀ ਗੋਲੀ, ਅੱਠ ਹਲਾਕ
ਇਮਰਾਨ ਦਾ ਦਾਅਵਾ ਇਸਲਾਮਾਬਾਦ ਵਿੱਚ ਕੋਈ ਅੱਤਵਾਦੀ ਪਨਾਹਗਾਹ ਨਹੀਂ ਰਹੀ