Welcome to Canadian Punjabi Post
Follow us on

29

March 2020
ਅੰਤਰਰਾਸ਼ਟਰੀ

ਭਾਰਤੀਆਂ ਦੀ ਮੌਤ ਉੱਤੇ ਨੇਪਾਲ ਨੇ ਰਿਜ਼ਾਰਟ ਉੱਤੇ ਪਾਬੰਦੀ ਲਾਈ

February 14, 2020 05:15 AM

ਕਾਠਮੰਡੂ, 13 ਫਰਵਰੀ (ਪੋਸਟ ਬਿਊਰੋ)- ਨੇਪਾਲ ਨੇ ਉਸ ਰਿਜ਼ਾਰਟ ਦਾ ਲਾਇਸੈਂਸ ਤਿੰਨ ਮਹੀਨੇ ਲਈ ਰੱਦ ਕਰ ਦਿੱਤਾ ਹੈ, ਜਿਸ ਵਿੱਚ ਪਿਛਲੇ ਮਹੀਨੇ ਅੱਠ ਭਾਰਤੀ ਸੈਲਾਨੀਆਂ ਦੀ ਸਾਹ ਘੁੱਟਣ ਨਾਲ ਮੌਤ ਹੋ ਗਈ ਸੀ। ਐਵਰੈਸਟ ਪੈਨੋਰਮਾ ਰਿਜ਼ਾਰਟ 'ਤੇ ਇਹ ਕਾਰਵਾਈ ਖਰਾਬ ਸੁਰੱਖਿਆ ਅਤੇ ਮੈਨੇਜਮੈਂਟ ਦੀਆਂ ਖ਼ਾਮੀਆਂ ਬਦਲੇ ਕੀਤੀ ਗਈ ਹੈ।
ਕੇਰਲ ਦੇ 15 ਸੈਲਾਨੀਆਂ ਦਾ ਇੱਕ ਦਲ ਪਿਛਲੇ ਮਹੀਨੇ ਪੋਖਰਾ ਘੁੰਮਣ ਗਿਆ ਸੀ। ਭਾਰਤ ਵਾਪਸੀ ਦੌਰਾਨ ਇਹ ਦਲ ਰਾਤ ਬਿਤਾਉਣ ਲਈ ਮਕਵਾਨਪੁਰ ਜ਼ਿਲੇ ਦੇ ਐਵਰੈਸਟ ਪੈਨੋਰਮਾ ਰਿਜ਼ਾਰਟ ਵਿੱਚ ਰੁਕਿਆ ਸੀ। ਓਥੇ ਠੰਢ ਤੋਂ ਬਚਣ ਲਈ ਉਨ੍ਹਾਂ ਲੋਕਾਂ ਨੇ ਰੂਮ ਹੀਟਰ ਚਾਲੂ ਕੀਤਾ ਸੀ। ਅਗਲੇ ਦਿਨ ਸਵੇਰੇ ਇੱਕ ਕਮਰੇ ਵਿੱਚ ਅੱਠ ਲੋਕ ਬੇਹੋਸ਼ ਮਿਲੇ ਸਨ। ਬਾਅਦ ਵਿੱਚ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਵਿੱਚ ਚਾਰ ਬੱਚੇ ਵੀ ਸਨ।
ਕਾਠਮੰਡੂ ਪੋਸਟ ਦੇ ਅਨੁਸਾਰ ਸੈਲਾਨੀ ਵਿਭਾਗ ਨੇ ਭਾਰਤੀ ਸੈਲਾਨੀਆਂ ਦੀ ਮੌਤ ਦੀ ਜਾਂਚ ਲਈ ਬਣੀ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਰਿਜ਼ਾਰਟ 'ਤੇ ਤਿੰਨ ਮਹੀਨੇ ਦੀ ਪਾਬੰਦੀ ਲੱਗੀ ਹੈ। ਜਾਂਚ ਕਮੇਟੀ ਦੀ ਰਿਪੋਰਟ ਵਿੱਚ ਰਿਜ਼ਾਰਟ ਦੀ ਖਰਾਬ ਸੁਰੱਖਿਆ ਅਤੇ ਮੈਨੇਜਮੈਂਟ ਖ਼ਾਮੀਆਂ ਦਾ ਜ਼ਿਕਰ ਸੀ। ਜਾਂਚ ਦੌਰਾਨ ਕਮੇਟੀ ਨੇ ਪਾਇਆ ਕਿ ਰਿਜ਼ਾਰਟ ਸੁਰੱਖਿਆ ਪ੍ਰਬੰਧਾਂ ਦਾ ਪਾਲਣ ਨਹੀਂ ਕਰ ਰਿਹਾ ਸੀ ਤੇ ਆਪਣੇ ਮਹਿਮਾਨਾਂ ਨੂੰ ਘਟੀਆ ਦੇ ਕਰਾ ਰਿਹਾ ਸੀ। ਰਿਜ਼ਾਰਟ ਦੇ ਸੰਚਾਲਕ ਸੁਦੇਸ਼ ਗੌਤਮ ਨੇ ਕਿਹਾ ਕਿ ਅਸੀਂ ਵਿਭਾਗ ਵੱਲੋਂ ਤੈਅ ਮੰਪਦੰਡਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਕੰਮ ਕਰਾਂਗੇ। ਘਟਨਾ ਤੋਂ ਦੁਖੀ ਹਾਂ ਅਤੇ ਯਕੀਨੀ ਕਰਾਂਗੇ ਕਿ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ।

Have something to say? Post your comment