Welcome to Canadian Punjabi Post
Follow us on

21

February 2020
ਅੰਤਰਰਾਸ਼ਟਰੀ

ਜਾਪਾਨ ਦੇ ਤੱਟ ੳੱੁਤੇ ਖੜ੍ਹੇ ਬੇੜੇ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ 218 ਤੱਕ ਅੱਪੜੀ

February 13, 2020 06:57 PM

ਯੋਕੋਹਾਮਾ, ਜਾਪਾਨ, 13 ਫਰਵਰੀ (ਪੋਸਟ ਬਿਊਰੋ) : ਵੀਰਵਾਰ ਨੂੰ ਜਾਪਾਨ ਨੇ ਆਖਿਆ ਕਿ ਉਨ੍ਹਾਂ ਦੇ ਤੱਟ ੳੱੁਤੇ ਖੜ੍ਹੇ ਕੀਤੇ ਗਏ ਜਹਾਜ਼, ਜਿਸ ਵਿੱਚ ਕੋਰੋਨਾਵਾਇਰਸ ਦੇ ਕਈ ਕੇਸ ਮਿਲੇ ਸਨ, ਤੋਂ ਕਈ ਬਜ਼ੁਰਗ ਯਾਤਰੀਆਂ ਨੂੰ ਸਰਕਾਰ ਵੱਲੋਂ ਬਣਾਏ ਗਏ ਲਾਜਿ਼ਜ਼ ਵਿੱਚ ਭੇਜ ਦੇਵੇਗਾ। ਜਾਪਾਨ ਵੱਲੋਂ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਬੇੜੇ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ 218 ਹੋ ਗਈ ਹੈ।
ਡਾਇਮੰਡ ਪ੍ਰਿੰਸੈਸ ੳੱੁਤੇ ਸਵਾਰ ਹਜ਼ਾਰਾਂ ਯਾਤਰੀਆਂ ਤੇ ਅਮਲਾ ਮੈਂਬਰਾਂ ਨੂੰ ਅਜੇ ਕਈ ਦਿਨ ਹੋਰ ਇਸੇ ਤਰ੍ਹਾਂ ਇਸੇ ਜਹਾਜ਼ ਉੱਤੇ ਅਲੱਗ ਥਲੱਗ ਰਹਿਣਾ ਹੋਵੇਗਾ। ਇਨ੍ਹਾਂ ਵਿੱਚੋਂ ਕਈਆਂ ਨੇ ਤਾਂ ਸੋਸ਼ਲ ਮੀਡੀਆ ਉੱਤੇ ਆਪਣੇ ਮਨ ਦੇ ਤੌਖਲੇ ਸਾਂਝੇ ਕਰਨੇ ਸ਼ੁਰੂ ਕੀਤੇ ਹਨ। ਚੀਨ ਤੋਂ ਬਾਹਰ ਕੋਰੋਨਾਵਾਇਰਸ ਤੋਂ ਪੀੜਤ ਲੋਕਾਂ ਦਾ ਇਹ ਸਭ ਤੋਂ ਵਡਾ ਸਮੂਹ ਹੈ। ਜਿਹੜੇ ਇਸ ਬੇੜੇ ਉਤੇ ਕੰਮ ਕਰਦੇ ਹਨ ਉਹ ਇਸ ਲਈ ਪੱਤਰਕਾਰਾਂ ਨਾਲ ਗੱਲ ਨਹੀਂ ਕਰ ਰਹੇ ਕਿਉਂਕਿ ਉਨ੍ਹਾਂ ਨੂੰ ਆਪਣੀਆਂ ਨੌਕਰੀਆਂ ਖੁੱਸਣ ਦਾ ਡਰ ਹੈ। ਪਰ ਦੋ ਅਮਲਾ ਮੈਂਬਰਾਂ ਵੱਲੋਂ ਵੀਰਵਾਰ ਨੂੰ ਆਪਣੀ ਚੁੱਪੀ ਤੋੜੀ ਗਈ ਤੇ ਭਾਰਤੀ ਮੀਡੀਆ ਵੱਲੋਂ ਉਨ੍ਹਾਂ ਦਾ ਪੱਖ ਸਾਰਿਆਂ ਸਾਹਮਣੇ ਰੱਖਿਆ ਗਿਆ।
ਬੇੜੇ ਦੀ ਸਕਿਊਰਿਟੀ ਅਧਿਕਾਰੀ ਸੋਨਾਲੀ ਠੱਕਰ ਦਾ ਕਹਿਣਾ ਹੈ ਕਿ ਅਸੀਂ ਇਸ ਗੱਲ ਨੂੰ ਲੈ ਕੇ ਡਰੇ ਹੋਏ ਹਾਂ ਕਿ ਜੇ ਇਹ ਇਨਫੈਕਸ਼ਨ ਫੈਲ ਰਹੀ ਹੈ ਤੇ ਇਹ ਐਨੀ ਤੇਜ਼ੀ ਨਾਲ ਫੈਲ ਰਹੀ ਹੈ ਤਾਂ ਅਸੀਂ ਵੀ ਪ੍ਰਭਾਵਤ ਹੋ ਸਕਦੇ ਹਾਂ। ਉਸ ਨੇ ਆਖਿਆ ਕਿ ਅਸੀਂ ਬਿਮਾਰ ਨਹੀਂ ਹੋਣਾ ਚਾਹੁੰਦੇ ਤੇ ਅਸੀਂ ਸਿਰਫ ਘਰ ਜਾਣਾ ਚਾਹੁੰਦੇ ਹਾਂ। ਇੱਥੇ ਦੱਸਣਾ ਬਣਦਾ ਹੈ ਕਿ ਯਾਤਰੀ ਆਪੋ ਆਪਣੇ ਕਮਰੇ ਵਿੱਚ ਹੀ ਬੰਦ ਹਨ ਪਰ ਅਮਲਾ ਮੈਂਬਰਾਂ ਨੂੰ ਖਾਣਾ ਤੇ ਹੋਰ ਲੋੜੀਂਦੀ ਸਪਲਾਈ ਮੁਹੱਈਆ ਕਰਵਾਉਣ ਲਈ ਹਰ ਦਰਵਾਜ਼ੇ ਜਾਣਾ ਪੈਂਦਾ ਹੈ ਤੇ ਕਈਆਂ ਨੂੰ ਡਰ ਹੈ ਕਿ ਵਾਇਰਸ ਤੋਂ ਪੀੜਤ ਜਿਨ੍ਹਾਂ ਯਾਤਰੀਆਂ ਨੂੰ ਪਾਸੇ ਰੱਖਣ ਲਈ ਐਨੀ ਕਵਾਇਦ ਕੀਤੀ ਜਾ ਰਹੀ ਹੈ ਉਹ ਬੇਕਾਰ ਹੈ।
ਸਿਹਤ ਮੰਤਰੀ ਕਾਤਸੂਨੋਬੂ ਕਾਟੋ ਨੇ ਵੀਰਵਾਰ ਨੂੰ ਆਖਿਆ ਕਿ ਕੋਰੋਨਾਵਾਇਰਸ ਦੇ 44 ਹੋਰ ਮਾਮਲੇ ਮਿਲੇ ਹਨ ਤੇ ਇਨ੍ਹਾਂ ਵਿੱਚੋਂ ਇੱਕ ਅਮਲਾ ਮੈਂਬਰ ਵੀ ਸ਼ਾਮਲ ਹੈ। ਉਨ੍ਹਾਂ ਆਖਿਆ ਕਿ ਕੱੁਝ ਬਜੁ਼ਰਗਾਂ ਦੀ ਜਾਂਚ ਕਰਵਾਈ ਗਈ ਹੈ ਤੇ ਉਨ੍ਹਾਂ ਨੂੰ ਕੋਵਿਡ-19 ਵਾਇਰਸ ਨਹੀਂ ਹੈ ਇਸ ਲਈ ਉਨ੍ਹਾਂ ਨੂੰ ਜਹਾਜ਼ ਵਿੱਚੋਂ ਉਤਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

 

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਲੰਡਨ ਦੀ ਮਸਜਿਦ ਵਿੱਚ ਚਾਕੂ ਨਾਲ ਹਮਲਾ, ਇਕ ਜ਼ਖਮੀ, ਦੋਸ਼ੀ ਗ੍ਰਿਫਤਾਰ
ਭਾਰਤ ਦਾ ਵਤੀਰਾ ਸਾਡੇ ਪ੍ਰਤੀ ਚੰਗਾ ਨਹੀਂ : ਟਰੰਪ
ਇਮਰਾਨ ਸਰਕਾਰ ਨੂੰ ਚੀਨ ਵਿੱਚ ਫਸੇ ਵਿਦਿਆਰਥੀਆਂ ਦੇ ਵਾਰਸਾਂ ਵੱਲੋਂ ਅਲਟੀਮੇਟਮ
ਮੁਸਲਮਾਨਾਂ ਬਾਰੇ ਜਰਮਨ ਸਮਾਜ ਦੋ ਧੜਿਆਂ ਵਿੱਚ ਵੰਡਿਆ ਗਿਆ
ਇੰਗਲੈਂਡ ਦੇ ਪ੍ਰਧਾਨ ਮੰਤਰੀ ਜੌਹਨਸਨ ਤੇ ਉਨ੍ਹਾਂ ਦੀ ਪਹਿਲੀ ਪਤਨੀ ਵਿਚਕਾਰ ਤਲਾਕ ਦੀ ਸਹਿਮਤੀ
ਵਾਹਗਾ ਸਰਹੱਦ ਹਮਲਾ ਕੇਸ ਪਾਕਿ ਅਦਾਲਤ ਵੱਲੋਂ ਤਿੰਨ ਅੱਤਵਾਦੀਆਂ ਨੂੰ ਮੌਤ ਦੀ ਸਜ਼ਾ
ਫਰਾਂਸ ਨੇ ਵੀ ਵਿਦੇਸ਼ੀ ਇਮਾਮਾਂ ਦੇ ਦਾਖਲੇ ਉੱਤੇ ਪਾਬੰਦੀ ਲਾਈ
ਬ੍ਰਿਟੇਨ ਦੀ ਨਵੀਂ ਵੀਜ਼ਾ ਨੀਤੀ ਦਾ ਐਲਾਨ, ਭਾਰਤ ਸਣੇ ਕਈ ਦੇਸ਼ ਪ੍ਰਭਾਵਤ ਹੋਣਗੇ
ਜਰਮਨੀ ਦੇ ਸ਼ਹਿਰ ਹਨਾਊ ਵਿੱਚ ਚੱਲੀ ਗੋਲੀ, ਅੱਠ ਹਲਾਕ
ਇਮਰਾਨ ਦਾ ਦਾਅਵਾ ਇਸਲਾਮਾਬਾਦ ਵਿੱਚ ਕੋਈ ਅੱਤਵਾਦੀ ਪਨਾਹਗਾਹ ਨਹੀਂ ਰਹੀ