Welcome to Canadian Punjabi Post
Follow us on

21

February 2020
ਟੋਰਾਂਟੋ/ਜੀਟੀਏ

ਸੀਏਏ ਨੇ ਪਾਕਿਸਤਾਨੀ ਹਿੰਦੂਆਂ ਤੇ ਹੋਰ ਘੱਟ ਗਿਣਤੀ ਕਮਿਊਨਿਟੀਜ਼ ਦੇ ਦਿਲ ਵਿੱਚ ਪੈਦਾ ਕੀਤੀ ਆਸ

February 13, 2020 09:24 AM

ਪਾਰਲੀਆਮੈਂਟ ਵੱਲੋਂ ਸਿਟੀਜ਼ਨਸਿ਼ਪ ਅਮੈਂਡਮੈਂਟ ਐਕਟ (ਸੀਏਏ) ਪਾਸ ਕੀਤੇ ਜਾਣ ਨਾਲ ਪਾਕਿਸਤਾਨ ਵਿੱਚ ਸਤਾਏ ਹੋਏ ਸਿੱਖ, ਹਿੰਦੂ ਤੇ ਹੋਰਨਾਂ ਘੱਟ ਗਿਣਤੀ ਕਮਿਊਨਿਟੀਜ਼ ਵਿੱਚ ਇਹ ਆਸ ਪੈਦਾ ਹੋਈ ਹੈ ਕਿ ਉਨ੍ਹਾਂ ਨੂੰ ਭਾਰਤ ਵਿੱਚ ਸੈਟਲ ਹੋਣ ਵਿੱਚ ਮਦਦ ਮਿਲੇਗੀ।
ਪਿਛਲੇ ਕੱੁਝ ਦਿਨਾਂ ਵਿੱਚ ਪਾਕਿਸਤਾਨ ਨਾਲ ਲੱਗਦੇ ਅਟਾਰੀ ਬਾਰਡਰ ਉੱਤੇ ਸਕਿਊਰਿਟੀ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇੱਕ ਵੱਖਰੀ ਕਿਸਮ ਦਾ ਵਰਤਾਰਾ ਵੇਖਿਆ। ਇਸ ਬਾਰਡਰ ਰਾਹੀਂ ਵੱਡੀ ਗਿਣਤੀ ਵਿੱਚ ਪਰਿਵਾਰ ਆਪਣਾ ਲੱਗਭਗ ਸੱਭ ਕੱੁਝ ਲੈ ਕੇ ਭਾਰਤ ਪਹੁੰਚ ਰਹੇ ਹਨ। ਇਹ ਲੋਕ ਨਾ ਸਿਰਫ ਆਪਣਾ ਸਾਮਾਨ ਅਟੈਚੀਆਂ, ਸੂਟਕੇਸਾਂ ਵਿੱਚ ਭਰ ਕੇ ਲਿਆ ਰਹੇ ਹਨ ਸਗੋਂ ਚਾਦਰਾਂ ਵਿੱਚ ਬੰਨ੍ਹ ਕੇ, ਬੈਗਾਂ ਵਿੱਚ ਭਰ ਕੇ ਲਿਆ ਰਹੇ ਹਨ। ਇਸ ਕਾਰਨ ਹੀ ਸਕਿਊਰਿਟੀ ਕਰਮਚਾਰੀਆਂ ਦਾ ਧਿਆਨ ਇਸ ਪਾਸੇ ਗਿਆ। ਹਾਲਾਂਕਿ ਪਾਕਿਸਤਾਨੀ ਹਿੰਦੂ ਯੋਗ ਵੀਜ਼ਾ ਉੱਤੇ ਹੀ ਭਾਰਤ ਆ ਰਹੇ ਹਨ ਪਰ ਸਕਿਊਰਿਟੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਇਰਾਦਾ ਵੀਜ਼ਾ ਦੀ ਮਿਆਦ ਪੁਗਾਉਣਾ,ਓਵਰਸਟੇਟ ਕਰਨਾ ਤੇ ਫਿਰ ਭਾਰਤੀ ਨਾਗਰਿਕਤਾ ਲਈ ਅਪਲਾਈ ਕਰਨਾ ਹੋਵੇਗਾ।
ਬਹੁਤੇ ਹਿੰਦੂ ਪਰਿਵਾਰ ਪਾਕਿਸਤਾਨ ਦੇ ਸਿੰਧ ਪ੍ਰੋਵਿੰਸ ਨਾਲ ਸਬੰਧਤ ਹਨ, ਜਿੱਥੇ ਹਿੰਦੂਆਂ ਦੀ ਵੱਡੀ ਗਿਣਤੀ ਆਬਾਦੀ ਰਹਿੰਦੀ ਹੈ। ਪਾਕਿਸਤਾਨ ਦੇ ਸਿੰਧ ਪ੍ਰੋਵਿੰਸ ਵਿੱਚ ਹਿੰਦੂਆਂ ਨੂੰ ਅਗਵਾ ਕਰਨ, ਜਬਰੀ ਉਨ੍ਹਾਂ ਦਾ ਧਰਮ ਪਰਿਵਰਤਨ ਕਰਨ ਤੇ ਹਿੰਦੂ ਕੁੜੀਆਂ, ਜਿਨ੍ਹਾਂ ਵਿੱਚ ਨਾਬਾਲਗ ਕੁੜੀਆਂ ਵੀ ਸ਼ਾਮਲ ਹਨ, ਦਾ ਵਿਆਹ ਮੁਸਲਮਾਨ ਲੜਕਿਆਂ ਨਾਲ ਕਰਵਾਉਣ ਵਰਗੀਆਂ ਘਟਨਾਵਾਂ ਸ਼ਾਮਲ ਹਨ।
ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਿਛਲੇ ਦੋ ਹਫਤਿਆਂ ਦੇ ਅਰਸੇ ਵਿੱਚ ਹੀ ਅਟਾਰੀ ਬਾਰਡਰ ਰਾਹੀਂ ਹਿੰਦੂਆਂ ਦੇ ਦੋ ਸੌ ਪਰਿਵਾਰ ਭਾਰਤ ਪਹੁੰਚੇ ਹਨ। ਇਨ੍ਹਾਂ ਵਿੱਚੋਂ ਬਹੁਤੇ ਪਰਿਵਾਰ ਰਾਜਸਥਾਨ ਤੇ ਦਿੱਲੀ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਜਾ ਰਹੇ ਹਨ। ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਇੱਕ ਸਰੋਤ ਨੇ ਦੱਸਿਆ ਕਿ ਅਸੀਂ ਇਨ੍ਹਾਂ ਹਿੰਦੂ ਪਰਿਵਾਰਾਂ ਵੱਲੋਂ ਆਪਣੇ ਨਾਲ ਲਿਆਂਦੇ ਗਏ ਸਮਾਨ ਨੂੰ ਵੇਖ ਕੇ ਅਤੇ ਭਾਰਤ ਵਿੱਚ ਸਫਰ ਕਰਨ ਬਾਰੇ ਉਨ੍ਹਾਂ ਵੱਲੋਂ ਆਪਣੀ ਕੋਈ ਯੋਜਨਾ ਬਾਰੇ ਨਾ ਦੱਸਣ ਕਾਰਨ ਹੀ ਇਨ੍ਹਾਂ ੳੱੁਤੇ ਸ਼ੱਕ ਕਰ ਰਹੇ ਹਾਂ। ਪਰ ਉਨ੍ਹਾਂ ਆਖਿਆ ਕਿ ਅਸੀਂ ਇਨ੍ਹਾਂ ਖਿਲਾਫ ਉਦੋਂ ਤੱਕ ਕੋਈ ਕਾਰਵਾਈ ਨਹੀਂ ਕਰ ਸਕਦੇ ਜਦੋਂ ਤੱਕ ਉਹ ਭਾਰਤ ਦੇ ਜਾਇਜ਼ ਵੀਜ਼ਾ ਉੱਤੇ ਹਨ ਤੇ ਜਦੋਂ ਤੱਕ ਉਹ ਭਾਰਤ ਵਿੱਚ ਓਵਰਸਟੇਅ ਨਹੀਂ ਕਰਦੇ। ਸਰੋਤ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਵਿੱਚੋਂ ਕੁੱਝ ਨੇ ਭਾਰਤ ਵਿੱਚ ਹੀ ਹਮੇਸ਼ਾਂ ਲਈ ਰਹਿਣ ਦਾ ਸੰਕੇਤ ਦਿੱਤਾ ਹੈ, ਜਿੱਥੋਂ ਸਾਨੂੰ ਇਹ ਭਰੋਸਾ ਹੋਇਆ ਕਿ ਉਹ ਭਾਰਤ ਦੀ ਨਾਗਰਿਕਤਾ ਲਈ ਅਪਲਾਈ ਕਰ ਸਕਦੇ ਹਨ।
ਭਾਵੇਂ ਸੀਏਏ ਦੀ ਕਟ ਆਫ ਸੀਮਾ 31 ਦਸੰਬਰ, 2014 ਹੈ ਪਰ ਸੀਏਏ ਦੇ ਪਾਸ ਹੋਣ ਨਾਲ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਰਹਿੰਦੇ ਹਿੰਦੂਆਂ ਤੇ ਸਿੱਖਾਂ ਨੂੰ ਇਹ ਆਸ ਬੱਝੀ ਹੈ ਕਿ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਮਿਲ ਜਾਵੇਗੀ।
ਪਾਕਿਸਤਾਨ ਦੇ ਸਿੰਧ ਪ੍ਰੋਵਿੰਸ ਤੋਂ ਪਿਛਲੇ ਦਿਨੀਂ ਅਗਵਾ ਕੀਤੀਆਂ ਗਈਆਂ ਹਿੰਦੂ ਕੁੜੀਆਂ ਭਾਰਤੀ ਤੇ ਮਹਿਕ ਦੇ ਸਬੰਧ ਵਿੱਚ ਪਾਕਿਸਤਾਨ ਮੁਸਲਿਮ ਲੀਗ-ਨਵਾ਼ਜ ਦੇ ਹਿੰਦੂ ਮੈਂਬਰ ਨੈਸ਼ਨਲ ਅਸੈਂਬਲੀ (ਐਮਐਨਏ) ਦੇ ਖੀਲ ਦਾਸ ਕੁਹਿਸਤਾਨੀ ਨੇ ਆਖਿਆ ਕਿ ਅਜਿਹੀਆਂ ਘਟਨਾਵਾਂ ਹਿੰਦੂਆਂ ਨੂੰ ਭਾਰਤ ਵਿੱਚ ਹਿਜ਼ਰਤ ਕਰਨ ਬਾਰੇ ਸੋਚਣ ਲਈ ਮਜਬੂਰ ਕਰ ਸਕਦੀਆਂ ਹਨ। ਪਰ ਉਨ੍ਹਾਂ ਮਾਸ ਮਾਈਗ੍ਰੇਸ਼ਨ ਤੋਂ ਇਨਕਾਰ ਕੀਤਾ। ਉਨ੍ਹਾਂ ਇਹ ਜ਼ਰੂਰ ਆਖਿਆ ਕਿ ਸੀਏਏ ਨੇ ਪਾਕਿਸਤਾਨ ਦੇ ਕਈ ਹਿੰਦੂਆਂ ਨੂੰ ਆਸ ਜ਼ਰੂਰ ਬਝਾਈ ਹੈ ਤੇ ਇਸ ਨਾਲ ਉਨ੍ਹਾਂ ਦੇ ਦਿਲ ਵਿੱਚ ਭਾਰਤ ਜਾ ਵੱਸਣ ਦਾ ਖਿਆਲ ਜ਼ਰੂਰ ਪੈਦਾ ਹੋਇਆ ਹੈ।

 

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਾਰ ਇੰਸ਼ੋਰੈਂਸ ਲਈ ਓਨਟਾਰੀਓ ਦੇ ਡਰਾਈਵਰ ਭਰ ਰਹੇ ਹਨ ਵੱਧ ਪ੍ਰੀਮੀਅਮ!
ਗਲੋਬਲ ਅਰਥਚਾਰੇ ਦੀ ਹਾਲਤ ਨਾਜ਼ੁਕ : ਟਰੂਡੋ
ਵਾਇਆ ਰੇਲ ਨੇ ਕੈਨੇਡਾ ਭਰ ਵਿੱਚ ਰੱਦ ਕੀਤੀਆਂ ਗੱਡੀਆਂ, ਸੀਐਨ ਨੇ ਪੂਰਬੀ ਕੈਨੇਡਾ ਵਿੱਚ ਬੰਦ ਕੀਤਾ ਨੈੱਟਵਰਕ
279 ਕੈਨੇਡੀਅਨਾਂ ਵਾਲੇ ਬੇੜੇ ਨੂੰ ਕੰਬੋਡੀਆ ਦੀ ਬੰਦਰਗਾਹ ਉੱਤੇ ਮਿਲੀ ਪਨਾਹ
ਸਾਬਕਾ ਕੈਬਨਿਟ ਮੰਤਰੀ ਜੌਹਨ ਬੇਅਰਡ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਨਹੀਂ ਲੈਣਗੇ ਹਿੱਸਾ
ਅਧਿਆਪਕ 21 ਨੂੰ ਕਰਨਗੇ ਕੋ-ਆਰਡੀਨੇਟਿਡ ਹੜਤਾਲ
ਪਾਈਪਲਾਈਨ ਦੇ ਵਿਰੋਧ ਵਿੱਚ ਮੁਜ਼ਾਹਰਾ ਕਰ ਰਹੇ ਲੋਕਾਂ ਨੇ ਰੋਕਿਆ ਫਰੀਲੈਂਡ ਦਾ ਰਾਹ
ਸਿਟੀ ਹਾਲ ਦੀ ਸਕਿਊਰਿਟੀ ਹੋਵੇਗੀ ਹੋਰ ਸਖ਼ਤ
ਐਲੀਮੈਂਟਰੀ ਅਧਿਆਪਕਾਂ ਵੱਲੋਂ ਹੜਤਾਲਾਂ ਦਾ ਸਿਲਸਿਲਾ ਮੁੜ ਸੁ਼ਰੂ ਕਰਨ ਦਾ ਫੈਸਲਾ
ਏਅਰ ਕੈਨੇਡਾ ਦੇ ਜਹਾਜ਼ ਨੂੰ ਕਰਨੀ ਪਈ ਐਮਰਜੰਸੀ ਲੈਂਡਿੰਗ