Welcome to Canadian Punjabi Post
Follow us on

03

April 2020
ਕੈਨੇਡਾ

ਇਕ ਹੋਰ ਚਾਰਟਰਡ ਜਹਾਜ਼ ਚੀਨ ਤੋਂ ਕੈਨੇਡੀਅਨਾਂ ਨੂੰ ਲੈ ਕੇ ਵਤਨ ਪਰਤਿਆ

February 12, 2020 05:50 PM

ਟੋਰਾਂਟੋ, 12 ਫਰਵਰੀ (ਪੋਸਟ ਬਿਊਰੋ) : ਚੀਨ ਦੇ ਹੁਬੇਈ ਪ੍ਰੋਵਿੰਸ ਤੋਂ 185 ਯਾਤਰੀਆਂ ਨੂੰ ਲੈ ਕੇ ਦੂਜਾ ਕੈਨੇਡੀਅਨ ਜਹਾਜ਼ ਕੈਨੇਡੀਅਨ ਫੌਜ ਦੇ ਸਭ ਤੋਂ ਵਡੇ ਟਿਕਾਣੇ, ਦਖਣੀ ਓਨਟਾਰੀਓ ਵਿਚ ਲੈਂਡ ਕਰ ਗਿਆ। ਕੋਰੋਨਾਵਾਇਰਸ ਦੇ ਆਊਟਬ੍ਰੇਕ ਕਾਰਨ ਹੁਬੇਈ ਪ੍ਰੋਵਿੰਸ ਨੂੰ ਸੀਲਬੰਦ ਕਰਕੇ ਰਖਿਆ ਗਿਆ ਹੈ।
ਇਹ ਜਹਾਜ ਮੰਗਲਵਾਰ ਸਵੇਰੇ 6:00 ਵਜੇ (ਸਥਾਨਕ ਸਮੇਂ ਅਨੁਸਾਰ) ਤੋਂ ਠੀਕ ਬਾਅਦ ਕੈਨੇਡੀਅਨ ਫੋਰਸਿਜ ਦੇ ਟ੍ਰੈਂਟਨ ਸਥਿਤ ਟਿਕਾਣੇ ਉਤੇ ਉਤਰਿਆ। ਜਹਾਜ ਵਿਚ 130 ਕੈਨੇਡੀਅਨਜ ਤੇ ਉਨ੍ਹਾਂ ਦੇ 58 ਮੈਂਬਰਜ ਵੀ ਨਾਲ ਆਏ। ਹਾਲਾਂਕਿ 230 ਲੋਕਾਂ ਨੇ ਜਹਾਜ ਵਿਚ ਥਾਂ ਮੰਗੀ ਸੀ ਪਰ ਚਾਰਟਰਡ ਜਹਾਜ ਵਿਚ ਸਿਰਫ 200 ਲੋਕਾਂ ਨੂੰ ਲਿਆਉਣ ਦੀ ਹੀ ਸਮਰਥਾ ਸੀ, ਜਿਸ ਵਿਚ ਅਮਲੇ ਦੇ ਮੈਂਬਰ ਵੀ ਸਾਮਲ ਸਨ। ਕੁਝ ਯਾਤਰੀ ਸਮੇਂ ਸਿਰ ਏਅਰਪੋਰਟ ਹੀ ਨਹੀਂ ਪਹੁੰਚ ਸਕੇ।
ਸਿਹਤ ਮੰਤਰੀ ਪੈਟੀ ਹਾਜਦੂ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗਲ ਦੀ ਸਮਝ ਨਹੀਂ ਆ ਰਹੀ ਕਿ ਕੁਝ ਲੋਕ ਜਹਾਜ ਵਿਚ ਸਵਾਰ ਕਿਉਂ ਨਹੀਂ ਹੋਏ ਪਰ ਉਨ੍ਹਾਂ ਆਖਿਆ ਕਿ ਉਹ ਬਿਮਾਰ ਹੋਣ ਤੇ ਉਨ੍ਹਾਂ ਚੀਨ ਛਡਣ ਦਾ ਆਪਣਾ ਮਨ ਬਦਲ ਲਿਆ ਹੋਵੇ। ਇਹ ਪੁਛੇ ਜਾਣ ਉਤੇ ਕਿ ਪਿਛੇ ਰਹਿ ਗਏ ਕੈਨੇਡੀਅਨਾਂ ਨਾਲ ਕੀ ਹੋਵੇਗਾ ਤਾਂ ਹਾਜਦੂ ਨੇ ਆਖਿਆ ਕਿ ਉਹ ਹਾਲਾਤ ਉਤੇ ਨਜਰ ਰਖ ਰਹੇ ਹਨ।
ਇਸ ਤੋਂ ਪਹਿਲਾਂ ਚੀਨ ਦੇ ਵੁਹਾਨ ਤੋਂ 176 ਲੋਕਾਂ ਨੂੰ ਲੈ ਕੇ ਕੈਨੇਡੀਅਨ ਚਾਰਟਰਡ ਪਲੇਨ ਸੁਕਰਵਾਰ ਸਵੇਰੇ ਸੀਐਫਬੀ ਟ੍ਰੈਂਟਨ ਉਤੇ ਉਤਰ ਆਇਆ ਸੀ। ਇਸ ਤੋਂ ਬਾਅਦ ਅਮਰੀਕੀ ਚਾਰਟਰਡ ਜਹਾਜ 39 ਕੈਨੇਡੀਅਨਾਂ ਨੂੰ ਲੈ ਕੇ ਕੈਨੇਡਾ ਪਰਤ ਆਇਆ ਸੀ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੋਵਿਡ-19 ਕਾਰਨ ਹੋਣ ਵਾਲੀਆਂ ਸੰਭਾਵੀ ਮੌਤਾਂ ਬਾਰੇ ਅੰਕੜੇ ਜਾਰੀ ਕਰੇਗਾ ਓਨਟਾਰੀਓ
ਮਾਸਕਸ ਸਮੇਤ ਹੋਰ ਸਾਜੋ ਸਮਾਨ ਮੰਗਵਾ ਰਹੀ ਹੈ ਫੈਡਰਲ ਸਰਕਾਰ
ਟੋਰਾਂਟੋ ਦੇ ਪਾਰਕਾਂ ਵਿੱਚ ਦੋ ਮੀਟਰ ਦਾ ਫਾਸਲਾ ਰੱਖ ਕੇ ਤੁਰਨ ਦਾ ਨਿਯਮ ਹੋਇਆ ਲਾਗੂ
ਸ਼ੀਅਰ ਨੇ ਪਾਰਟੀ ਫੰਡ ਵਿੱਚੋਂ ਹੀ ਸਕੂਲ ਦੀ ਫੀਸ, ਕੱਪੜਿਆਂ ਤੇ ਮਿਨੀਵੈਨ ਉੱਤੇ ਕੀਤਾ ਖਰਚਾ : ਆਡਿਟ ਰਿਪੋਰਟ
ਟਰੱਕਿੰਗ ਸੈਕਟਰ ਦੇ ਸਮਰਥਨ ਵਿੱਚ ਨਿੱਤਰੀ ਓਨਟਾਰੀਓ ਸਰਕਾਰ
ਕੈਨੇਡਾ ਵਿੱਚ ਕੋਵਿਡ-19 ਦੇ ਮਾਮਲੇ 10,000 ਦਾ ਅੰਕੜਾ ਟੱਪੇ
ਵਿਦੇਸ਼ਾਂ ਤੋਂ ਪਰਤਣ ਵਾਲੇ ਕੈਨੇਡੀਅਨਾਂ ਰਾਹੀਂ ਵਾਇਰਸ ਫੈਲਣ ਦਾ ਡਰ ਜਿ਼ਆਦਾ ਹੈ : ਟਰੂਡੋ
ਓਨਟਾਰੀਓ ਵਿੱਚ ਕੋਵਿਡ-19 ਦੇ 426 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
ਓਨਟਾਰੀਓ ਦੇ ਐਮਰਜੰਸੀ ਹੁਕਮਾਂ ਦੀ ਉਲੰਘਣਾਂ ਕਰਨ ਵਾਲਿਆਂ ਨੂੰ ਦੇਣੇ ਹੋਣਗੇ ਵੱਡੇ ਜੁਰਮਾਨੇ
ਹੁਣ ਕੈਨੇਡੀਅਨ ਸਰਹੱਦ ਨੇੜੇ ਫੌਜ ਤਾਇਨਾਤ ਨਹੀਂ ਕਰਨਾ ਚਾਹੁੰਦਾ ਅਮਰੀਕਾ : ਟਰੂਡੋ