Welcome to Canadian Punjabi Post
Follow us on

10

August 2020
ਪੰਜਾਬ

ਐੱਸ.ਸੀ. ਕਮਿਸ਼ਨ ਵੱਲੋਂ ਦਲਿਤ ਆਗੂ ਦੀ ਸ਼ਿਕਾਇਤ `ਤੇ ਸਿੱਖਿਆ ਸਕੱਤਰ ਤਲਬ

February 12, 2020 05:49 PM
ਪੰਜਾਬ ਦੇ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਐੱਸ.ਸੀ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਬਾਰੇ ਦੱਸਦੇ ਹੋਏ।

ਐੱਸ.ਸੀ ਕੈਟਾਗਿਰੀ ਦੀਆਂ ਈ.ਟੀ.ਟੀ ਬੈਕਲਾਗ ਦੀਆਂ 595 ਪੋਸਟਾਂ ਦਾ ਮਾਮਲਾ:


ਚੰਡੀਗੜ੍ਹ, 12 ਫਰਵਰੀ (ਗਿਆਨ ਸਿੰਘ): ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਸਿੱਖਿਆ ਵਿਭਾਗ ਪੰਜਾਬ ਨੂੰ ਅਨੁਸੂਚਿਤ ਜਾਤੀ ਦੀਆਂ ਈ.ਟੀ.ਟੀ ਬੈਕਲਾਗ ਦੀਆਂ ਪੋਸਟਾਂ ਭਰਨ ਲਈ ਜਾਰੀ ਨਿਰਦੇਸ਼ਾਂ ਤੋਂ ਬਾਅਦ ਸਿੱਖਿਆ ਵਿਭਾਗ ਵਲੋਂ ਇੰਨਾਂ 595 ਪੋਸਟਾਂ ਨੂੰ ਯੋਗਤਾ ਟੈਸਟ ਰਾਹੀਂ ਭਰੇ ਜਾਣ ਦੀ ਚਰਚਾ ਕਾਰਨ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਉਮੀਦਵਾਰਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਦੇ ਐਸ.ਸੀ ਭਾਈਚਾਰੇ ਦੀ ਨੁਮਾਇੰਦਗੀ ਕਰ ਰਹੇ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਵਲੋਂ ਸਿੱਖਿਆ ਵਿਭਾਗ ਨੂੰ ਇਸ ਮਾਮਲੇ `ਤੇ ਘੇਰਿਆ ਗਿਆ ਹੈ। ਦਲਿਤ ਆਗੂ ਵਲੋਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਪਾਸ ਕੀਤੀ ਸ਼ਿਕਾਇਤ ਤੋਂ ਬਾਅਦ ਐਸ.ਸੀ ਕਮਿਸ਼ਨ ਨੇ ਸਿੱਖਿਆ ਸਕੱਤਰ ਨੂੰ ਪਹਿਲਾਂ 6 ਫਰਵਰੀ ਅਤੇ ਹੁਣ 20 ਫਰਵਰੀ ਨੂੰ ਤਲਬ ਕੀਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਸਾਲ 2015-16 ਵਿਚ ਸਿੱਖਿਆ ਵਿਭਾਗ ਪੰਜਾਬ ਵਲੋਂ ਕੀਤੀ ਗਈ 4500 ਅਤੇ ਫਿਰ 2005 ਕੁੱਲ 6505 ਈ.ਟੀ.ਟੀ ਅਧਿਆਪਕਾਂ ਦੀ ਭਰਤੀ ਬਿਨਾਂ ਕਿਸੇ ਯੋਗਤਾ ਟੈਸਟ ਰਾਹੀਂ ਕੀਤੀ ਗਈ ਸੀ। ਅਪੈਲ 2019 ਵਿਚ 6505 ਅਧਿਆਪਕ ਭਰਤੀ ਦੇ ਹੈਂਡੀਕੈਪਡ ਕੈਟਾਗਿਰੀ ਦੇ ਬੈਕਲਾਗ ਦੀਆਂ 161 ਪੋਸਟਾਂ ਵੀ ਬਿਨਾਂ ਕਿਸੇ ਯੋਗਤਾ ਟੈਸਟ ਦੇ ਭਰੀਆਂ ਜਾ ਚੁੱਕੀਆਂ ਹਨ। ਉਮੀਦਵਾਰਾਂ ਦੀ ਨਿਰਧਾਰਿਤ ਯੋਗਤਾ ਅਤੇ ਟੈਟ ਦੀ ਬਣਾਈ ਗਈ ਮੈਰਿਟ ਦੇ ਅਧਾਰ `ਤੇ ਭਰਤੀ ਕੀਤੀ ਗਈ ਸੀ।ਹੁਣ ਅਦਾਲਤ ਦੇ ਡੰਡੇ `ਤੇ ਸਿੱਖਿਆ ਵਿਭਾਗ ਪੋਸਟਾਂ ਭਰਨ ਲਈ ਰਾਜੀ ਤਾਂ ਹੋਇਆ ਪਰ ਇੰਨਾਂ ਪੋਸਟਾਂ ਲਈ ਯੋਗਤਾ ਟੈਸਟ ਦੀ ਲਗਾਈ ਜਾ ਰਹੀ ਸ਼ਰਤ ਐਸ.ਸੀ ਵਰਗ ਦੇ ਉਮੀਦਵਾਰਾਂ ਨੂੰ ਸਿੱਧਾ ਸਿੱਧਾ ਭਰਤੀ ਪ੍ਰਕ੍ਰਿਆ ਤੋਂ ਬਾਹਰ ਕੀਤੇ ਜਾਣ ਦੀ ਸਾਜਿਸ਼ ਹੈ। ਸਿਰਫ ਐਸ.ਸੀ ਵਰਗ ਦੀਆਂ ਪੋਸਟਾਂ ਦੇ ਬੈਕਲਾਗ ਨੂੰ ਭਰਨ ਸਮੇਂ ਹੀ ਟੈਸਟ ਦੀ ਰੱਖੀ ਜਾ ਰਹੀ ਸ਼ਰਤ ਗੈਰਬਰਾਬਰੀ ਵਾਲਾ ਪਾੜਾ ਪਾ ਰਹੀ ਹੈ। ਸਿੱਖਿਆ ਵਿਭਾਗ ਵਲੋਂ 2009 ਵਿਚ ਕੀਤੀ 7654 ਅਧਿਆਪਕ ਭਰਤੀ ਵਿਚ ਵੀ ਵਾਲਮੀਕਿ/ਮਜ੍ਹਬੀ ਸਿੱਖ ਕੈਟਾਗਿਰੀ ਦੀਆਂ ਪੰਜਾਬੀ ਵਿਸ਼ੇ ਦੀਆਂ ਬਣਦੀਆਂ 42 ਪੋਸਟਾਂ ਵੀ ਨਹੀਂ ਭਰੀਆਂ ਗਈਆਂ ਸਨ। ਮਾਨਯੋਗ ਹਾਈਕੋਰਟ ਵਲੋਂ ਜੁਲਾਈ 2019 ਵਿਚ ਸਿੱਖਿਆ ਵਿਭਾਗ ਨੂੰ 42 ਪੋਸਟਾਂ ਭਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਉਹ ਪੋਸਟਾਂ ਵੀ ਅਜੇ ਤੱਕ ਨਹੀਂ ਭਰੀਆਂ ਗਈਆਂ। ਜਿਸ ਕਾਰਣ ਐਸ.ਸੀ ਕੈਟਾਗਿਰੀ ਦੇ ਉਮੀਦਵਾਰਾਂ ਵਲੋਂ ਹੁਣ ਕੰਟੈਂਪਟ ਫਾਈਲ ਕੀਤੀ ਗਈ ਹੈ। ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਜੇਕਰ ਵਿਭਾਗ ਵਲੋਂ ਈ.ਟੀ.ਟੀ ਬੈਕਲਾਗ ਦੀਆਂ ਇੰਨਾਂ 595 ਅਸਾਮੀਆਂ ਲਈ ਕੋਈ ਯੋਗਤਾ ਟੈਸਟ ਲਿਆ ਜਾਂਦਾ ਹੈ ਤਾਂ ਪੰਜਾਬ ਦਾ ਸਮੁੱਚਾ ਦਲਿਤ ਭਾਈਚਾਰਾ ਪੰਜਾਬ ਵਿਚ ਸਿੱਖਿਆ ਵਿਭਾਗ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਸੜਕਾਂ `ਤੇ ਉਤਰਨ ਲਈ ਮਜਬੂਰ ਹੋਵੇਗਾ।ਜਿਸਦੀ ਜਿੰਮੇਵਾਰੀ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੀ ਹੋਵੇਗੀ।ਇਸ ਮੌਕੇ ਉਨਾਂ ਨਾਲ ਪਾਵਰ ਆਫ ਯੂਨਿਟੀ ਦੇ ਪੰਜਾਬ ਪ੍ਰਧਾਨ ਇੰਜ: ਐਫ.ਸੀ.ਜੱਸਲ, ਆਦਿ ਧਰਮ ਸਮਾਜ ਤੋਂ ਵੀਰ ਲਵਲੀ ਅਛੂਤ, ਸੋਹਣ ਸਿੰਘ ਮੰਡੀਗੋਬਿੰਦਗੜ੍ਹ, ਮੰਡਲ ਪ੍ਰਮੁੱਖ ਰਾਜਿੰਦਰ ਮੱਟੂ ਹਾਜਿ਼ਰ ਸਨ।

 

 

 

Have something to say? Post your comment
ਹੋਰ ਪੰਜਾਬ ਖ਼ਬਰਾਂ
ਢੱਡਰੀਆਂ ਵਾਲੇ ਨੇ ਫਿਰ ਅਕਾਲ ਤਖਤ ਦੇ ਜਥੇਦਾਰ ਵੱਲ ਨਿਸ਼ਾਨਾ ਸਾਧਿਆ
ਕੱਚਾ ਮੀਟ ਬਰਾਮਦ ਹੋਣ ਉੱਤੇ ਗ੍ਰੰਥੀ ਗ੍ਰਿਫਤਾਰ
ਅੰਮ੍ਰਿਤਸਰ ਦੀ ਪਟਾਕਾ ਫੈਕਟਰੀ ਵਿੱਚ ਧਮਾਕਾ, 500 ਮੀਟਰ ਤੱਕ ਮਲਬਾ ਖਿਲਰਿਆ
ਸਤਲੁਜ ਵਿੱਚ ਸੁੱਟੀ ਗਈ ਲਾਹਣ ਨਾਲ ਮੱਛੀਆਂ ਮਰਨ ਲੱਗੀਆਂ
ਮੋਬਾਈਲ ਫੋਨ ਚੋਰੀ ਦੇ ਸ਼ੱਕ ਵਿੱਚ ਬੱਚਿਆਂ ਨੂੰ ਥਾਣੇ ਨੰਗਾ ਕਰ ਕੇ ਕੁੱਟਿਆ
ਪੰਜਾਬ ਪੁਲਿਸ ਨੇ ਪੰਡੋਰੀ ਗੋਲਾ ਵਰਗੇ ਇਕ ਹੋਰ ਨਕਲੀ ਸ਼ਰਾਬ ਵਾਲੇ ਗਿਰੋਹ ਨੂੰ ਕੀਤਾ ਕਾਬੂ
ਪੰਜਾਬ 'ਚ ਆਮ ਆਦਮੀ ਪਾਰਟੀ ਨੇ ਭੰਗ ਕੀਤਾ ਸਮੁੱਚਾ ਢਾਂਚਾ
ਸ਼੍ਰੋਮਣੀ ਅਕਾਲੀ ਦਲ-ਭਾਜਪਾ ਵਫਦ ਨੇ ਰਾਜਪਾਲ ਤੋਂ ਕੈਪਟਨ ਸਰਕਾਰ ਦੀ ਬਰਖ਼ਾਸਤਗੀ ਮੰਗੀ
ਨਕਸ਼ੇ ਸਿਰਫ਼ ਆਨ ਲਾਈਨ ਪੋਰਟਲ ਰਾਹੀਂ ਕੀਤੇ ਜਾਣਗੇ ਮਨਜ਼ੂਰ : ਬ੍ਰਹਮ ਮਹਿੰਦਰਾ
ਸ਼੍ਰੋਮਣੀ ਕਮੇਟੀ ਅਫ਼ਗਾਨਿਸਤਾਨ ਦੇ ਸਿੱਖਾਂ ਨੂੰ ਭਾਰਤ ਲਿਆਉਣ ਲਈ ਪੂਰਾ ਖ਼ਰਚਾ ਚੁੱਕੇਗੀ : ਭਾਈ ਲੌਂਗੋਵਾਲ