Welcome to Canadian Punjabi Post
Follow us on

01

July 2025
 
ਕੈਨੇਡਾ

ਇੱਕ ਵਾਰੀ ਫਿਰ ਫੈਡਰਲ ਐਥਿਕਸ ਨਿਯਮਾਂ ਦੀ ਪਾਲਣਾ ਨਹੀਂ ਕਰ ਪਾਏ ਟਰੂਡੋ

February 12, 2020 09:46 AM

ਓਟਵਾ, 11 ਫਰਵਰੀ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਵਾਰੀ ਫਿਰ ਫੈਡਰਲ ਐਥਿਕਸ ਨਿਯਮਾਂ ਦੀ ਪਾਲਣਾ ਨਹੀਂ ਕਰ ਪਾਏ। ਇਸ ਵਾਰੀ ਉਹ ਐਥਿਕਸ ਕਮਿਸ਼ਨਰ ਕੋਲ ਫਾਇਨਾਂਸ਼ੀਅਲ ਡਿਸਕਲੋਜ਼ਰ ਸਟੇਟਮੈਂਟ ਸਮੇਂ ਸਿਰ ਜਮ੍ਹਾਂ ਨਹੀਂ ਕਰਵਾ ਸਕੇ।
ਇੱਥੇ ਦੱਸਣਾ ਬਣਦਾ ਹੈ ਕਿ ਹਰੇਕ ਐਮਪੀ ਨੂੰ ਕੈਨੇਡਾ ਗੈਜ਼ੇਟ ਵਿੱਚ ਆਪਣੀ ਚੋਣ ਬਾਰੇ ਵੇਰਵਾ ਪ੍ਰਕਾਸਿ਼ਤ ਹੋਣ ਤੋਂ 60 ਦਿਨਾਂ ਦੇ ਅੰਦਰ ਅੰਦਰ ਆਪਣਾ ਫਾਇਨਾਂਸ਼ੀਅਲ ਡਿਸਕਲੋਜ਼ਰ ਸਟੇਟਮੈਂਟ ਫਾਈਲ ਕਰਵਾਉਣਾ ਹੁੰਦਾ ਹੈ। ਟਰੂਡੋ ਦੇ ਮਾਮਲੇ ਵਿੱਚ ਇਹ ਸਮਾਂ ਸੀਮਾਂ 13 ਜਨਵਰੀ ਸੀ। ਪਿਛਲੇ ਸਾਲ ਅਕਤੂਬਰ ਵਿੱਚ 338 ਐਮਪੀਜ਼ ਚੁਣੇ ਗਏ ਸਨ ਤੇ ਟਰੂਡੋ ਵੀ ਉਨ੍ਹਾਂ ਵਿੱਚੋਂ ਇੱਕ ਸਨ। ਕਮਿਸ਼ਨਰ ਮਾਰੀਓ ਡਿਓਨ ਵੱਲੋਂ ਮੈਂਬਰਾਂ ਦੇ ਸਬੰਧ ਵਿੱਚ ਆਖਰੀ ਵਾਰੀ 5 ਫਰਵਰੀ ਨੂੰ ਸਟੇਟਸ ਰਿਪੋਰਟ ਅਪਡੇਟ ਕੀਤੀ ਗਈ ਤੇ ਉਦੋਂ ਤੱਕ ਵੀ ਟਰੂਡੋ ਨੇ ਇਹ ਸਟੇਟਮੈਂਟ ਐਥਿਕਸ ਕਮਿਸ਼ਨਰ ਕੋਲ ਜਮ੍ਹਾਂ ਨਹੀਂ ਸੀ ਕਰਵਾਈ।
ਪ੍ਰਧਾਨ ਮੰਤਰੀ ਆਫਿਸ ਦਾ ਕਹਿਣਾ ਹੈ ਕਿ ਇਸ ਸਟੇਟਮੈਂਟ ਨੂੰ ਫਾਈਲ ਕਰਨ ਵਿੱਚ ਹੋਈ ਦੇਰ ਪ੍ਰਸ਼ਾਸਕੀ ਚੂਕ ਕਾਰਨ ਹੋਈ ਜਿਸ ਨੂੰ ਠੀਕ ਕੀਤਾ ਜਾ ਰਿਹਾ ਹੈ। ਐਥਿਕਸ ਕਮਿਸ਼ਨਰ ਦੀ ਵੈੱਬਸਾਈਟ ੳੱੁਤੇ ਕੰਪਲਾਇੰਸ ਸਟੇਟਸ ਰਿਪੋਰਟ ਹੁਣ ਬੁੱਧਵਾਰ ਨੂੰ ਮੁੜ ਅਪਡੇਟ ਕੀਤੀ ਜਾਵੇਗੀ। ਇਸ ਸਟੇਟਮੈਂਟ ਨੂੰ ਫਾਈਲ ਕਰਨ ਵਿੱਚ ਮਿਥੀ ਗਈ ਸਮਾਂ ਸੀਮਾਂ ਪੂਰੀ ਨਾ ਕਰ ਸਕਣ ਕਾਰਨ ਕੋਈ ਜੁਰਮਾਨਾਂ ਨਹੀਂ ਲੱਗਦਾ। ਇਸ ਸਟੇਟਮੈਂਟ ਵਿੱਚ ਐਮਪੀਜ਼ ਨੇ ਆਪਣੀ ਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਿਜੀ ਹਿਤਾਂ ਬਾਰੇ ਵਿਸਥਾਰ ਸਹਿਤ ਵੇਰਵਾ ਮੁਹੱਈਆ ਕਰਵਾਉਣਾ ਹੁੰਦਾ ਹੈ।
ਟਰੂਡੋ ਕਥਿਤ ਤੌਰ ੳੱੁਤੇ ਦੋ ਵਾਰੀ ਕੌਨਫਲਿਕਟ ਆਫ ਇੰਟਰਸਟ ਐਕਟ ਦੀ ਉਲੰਘਣਾ ਕਰਦੇ ਪਾਏ ਗਏ ਹਨ। ਇੱਕ ਵਾਰੀ 2016 ਵਿੱਚ ਆਗਾ ਖਾਨ, ਜੋ ਕਿ ਇਸਮਾਇਲੀ ਮੁਸਲਮਾਨਾਂ ਦੇ ਕਰੋੜਪਤੀ ਰੂਹਾਨੀ ਆਗੂ ਹਨ, ਦੇ ਬਾਹਾਮਾਸ ਸਥਿਤ ਪ੍ਰਾਈਵੇਟ ਟਾਪੂ ਉੱਤੇ ਪਰਿਵਾਰ ਸਮੇਤ ਛੁੱਟੀਆਂ ਮਨਾਉਣ ਦੀ ਗੱਲ ਮੰਨ ਕੇ ਤੇ ਦੂਜੀ ਵਾਰੀ ਆਪਣੀ ਹੀ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੋਲਡ ੳੱੁਤੇ ਮਾਂਟਰੀਅਲ ਸਥਿਤ ਇੰਜੀਨੀਅਰਿੰਗ ਕੰਪਨੀ ਐਸਐਨਸੀ-ਲਾਵਾਲਿਨ ਖਿਲਾਫ ਮੁਜਰਮਾਨਾ ਕਾਰਵਾਈ ਰੋਕਣ ਲਈ ਦਬਾਅ ਪਾਉਣ ਉੱਤੇ ਕੀਤੀ ਗਈ ਸੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ