Welcome to Canadian Punjabi Post
Follow us on

05

April 2020
ਬ੍ਰੈਕਿੰਗ ਖ਼ਬਰਾਂ :
ਕੈਪਟਨ ਵੲਲੋਂ ਡੀ.ਜੀ.ਪੀ. ਨੂੰ ਨਿਰਵਿਘਨ ਖਰੀਦ ਪ੍ਰਕਿਰਿਆ ਲਈ ਸੁਰੱਖਿਆ ਯੋਜਨਾ ਬਣਾਉਣ ਦੇ ਆਦੇਸ਼ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਯਾਤਰਾ ਬਾਰੇ ਨਾ ਦੱਸਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ, ਪਾਸਪੋਰਟ ਜ਼ਬਤ ਕੀਤੇ ਜਾਣਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਆਖਿਆਗੁਰਦੁਆਰਾ ਮਜਨੂੰ ਕਾ ਟਿੱਲਾ `ਤੇ ਐਫ.ਆਈ.ਆਰ ਦਰਜ ਕਰਨ ਨਾਲ ਕੇਜਰੀਵਾਲ ਸਰਕਾਰ ਦਾ ਰੱਤੀ ਭਰ ਵੀ ਸੰਬੰਧ ਨਹੀਂ : ਭਗਵੰਤ ਮਾਨਸੁਖਪਾਲ ਖਹਿਰਾ ਨੇ ਕਿਹਾ: ਕਰਫਿਊ ਦੇ ਦੋ ਹਫਤੇ ਬੀਤ ਜਾਣ ਦੇ ਬਾਵਜੂਦ ਲੋੜਵੰਦ ਗਰੀਬਾਂ ਤੱਕ ਰਾਸ਼ਣ ਜਾਂ ਹੋਰ ਮੱਦਦ ਮੁਹੱਈਆ ਕਰਵਾਉਣ `ਚ ਫੇਲ ਹੋਏ ਕੈਪਟਨ ਕੋਵਿਡ-19 ਕਾਰਨ ਹੋਣ ਵਾਲੀਆਂ ਸੰਭਾਵੀ ਮੌਤਾਂ ਬਾਰੇ ਅੰਕੜੇ ਜਾਰੀ ਕਰੇਗਾ ਓਨਟਾਰੀਓਮਾਸਕਸ ਸਮੇਤ ਹੋਰ ਸਾਜੋ ਸਮਾਨ ਮੰਗਵਾ ਰਹੀ ਹੈ ਫੈਡਰਲ ਸਰਕਾਰਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ `ਚ ਕੋਰੋਨਾ ਵਿਰੁੱਧ ਜੰਗ `ਚ 5 ਅਪ੍ਰੈਲ ਨੂੰ ਰਾਤ 9 ਵਜੇ ਦੇਸ਼ ਵਾਸੀਆਂ ਤੋਂ 9 ਮਿੰਟ ਮੰਗੇ
ਕੈਨੇਡਾ

ਕੈਨੇਡਾ ਲਈ ਅਮਰੀਕਾ ਦੀ ਨਵੀਂ ਅੰਬੈਸਡਰ ਹੋਵੇਗੀ ਐਲਡੋਨਾ ਜ਼ੀ.ਵੌਸ

February 12, 2020 09:44 AM

ਓਟਵਾ, 11 ਫਰਵਰੀ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਉੱਤਰੀ ਕੈਰੋਲੀਨਾ ਤੋਂ ਰਿਪਬਲਿਕਨ, ਸਾਬਕਾ ਡਿਪਲੋਮੈਟ ਤੇ ਫਿਜ਼ੀਸ਼ੀਅਨ ਐਲਡੋਨਾ ਜ਼ੀ. ਵੌਸ ਨੂੰ ਕੈਨੇਡਾ ਲਈ ਅਮਰੀਕਾ ਦਾ ਅੰਬੈਸਡਰ ਨਿਯੁਕਤ ਕੀਤਾ ਹੈ।
ਵੌਸ ਉਹ ਅਹੁਦਾ ਸਾਂਭਣ ਜਾ ਰਹੀ ਹੈ ਜਿਹੜਾ ਗਰਮੀਆਂ ਤੋਂ ਖਾਲੀ ਪਿਆ ਸੀ। ਇਸ ਸਮੇਂ ਉਹ ਵਾੲ੍ਹੀਟ ਹਾਊਸ ਫੈਲੋਸਿ਼ਪਸ ਉੱਤੇ ਟਰੰਪ ਦੇ ਕਮਿਸ਼ਨ ਦੀ ਵਾਈਸ ਚੇਅਰ ਹੈ। ਇਸ ਤੋਂ ਪਹਿਲਾਂ ਉਹ ਰਿਪਬਲਿਕ ਆਫ ਐਸਟੋਨੀਆ ਵਿੱਚ ਅਮਰੀਕਾ ਦੀ ਅੰਬੈਸਡਰ ਸੀ। ਇਸ ਤੋਂ ਪਹਿਲਾਂ ਉਹ ਡਾਕਟਰ ਵਜੋਂ ਵੀ ਕੰਮ ਕਰ ਚੁੱਕੀ ਹੈ।
ਬੀਐਨਐਨ ਬਲੂਮਬਰਗ ਅਨੁਸਾਰ ਵੌਸ ਤੇ ਉਸ ਦੇ ਪਤੀ ਲੁਈ ਡੀਜੌਏ ਜੀਓਪੀ ਦੇ ਫੰਡਰੇਜ਼ਰ ਵੀ ਹਨ। ਉਹ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਮੈਂਬਰ ਵੀ ਹੈ ਤੇ ਇਸ ਤੋਂ ਪਹਿਲਾਂ ਨੌਰਥ ਕੈਰੋਲੀਨਾ ਦੇ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਦੀ ਸੈਕਟਰੀ ਵਜੋਂ ਵੀ ਸੇਵਾ ਨਿਭਾਅ ਚੱੁਕੀ ਹੈ। ਪੋਲੈਂਡ ਵਿੱਚ ਪੈਦਾ ਹੋਈ ਵੌਸ, ਇੱਕ ਹੋਰ ਜੀਓਪੀ ਡੋਨਰ ਕੈਲੀ ਕ੍ਰਾਫਟ ਦੀ ਥਾਂ ਲੈ ਰਹੀ ਹੈ। ਕ੍ਰਾਫਟ ਨੂੰ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ।
ਦੂਜੇ ਪਾਸੇ ਅਗਸਤ ਵਿੱਚ ਡੇਵਿਡ ਮੈਕਨੌਟਨ ਵੱਲੋਂ ਅਹੁਦਾ ਛੱਡੇ ਜਾਣ ਤੋਂ ਬਾਅਦ ਕੈਨੇਡਾ ਵੱਲੋ ਅਜੇ ਤੱਕ ਅਮਰੀਕਾ ਦੇ ਅੰਬੈਸਡਰ ਵਜੋਂ ਕਿਸੇ ਨੂੰ ਨਿਯੁਕਤ ਨਹੀਂ ਕੀਤਾ ਗਿਆ ਹੈ। ਡਿਪਟੀ ਅੰਬੈਸਡਰ ਕਰਸਟਿਨ ਹਿਲਮੈਨ ਅਮਰੀਕਾ ਵਿੱਚ ਕੈਨੇਡਾ ਦੀ ਕਾਰਜਕਾਰੀ ਅੰਬੈਸਡਰ ਵਜੋਂ ਸੇਵਾ ਨਿਭਾਅ ਰਹੀ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੋਵਿਡ-19 ਕਾਰਨ ਹੋਣ ਵਾਲੀਆਂ ਸੰਭਾਵੀ ਮੌਤਾਂ ਬਾਰੇ ਅੰਕੜੇ ਜਾਰੀ ਕਰੇਗਾ ਓਨਟਾਰੀਓ
ਮਾਸਕਸ ਸਮੇਤ ਹੋਰ ਸਾਜੋ ਸਮਾਨ ਮੰਗਵਾ ਰਹੀ ਹੈ ਫੈਡਰਲ ਸਰਕਾਰ
ਟੋਰਾਂਟੋ ਦੇ ਪਾਰਕਾਂ ਵਿੱਚ ਦੋ ਮੀਟਰ ਦਾ ਫਾਸਲਾ ਰੱਖ ਕੇ ਤੁਰਨ ਦਾ ਨਿਯਮ ਹੋਇਆ ਲਾਗੂ
ਸ਼ੀਅਰ ਨੇ ਪਾਰਟੀ ਫੰਡ ਵਿੱਚੋਂ ਹੀ ਸਕੂਲ ਦੀ ਫੀਸ, ਕੱਪੜਿਆਂ ਤੇ ਮਿਨੀਵੈਨ ਉੱਤੇ ਕੀਤਾ ਖਰਚਾ : ਆਡਿਟ ਰਿਪੋਰਟ
ਟਰੱਕਿੰਗ ਸੈਕਟਰ ਦੇ ਸਮਰਥਨ ਵਿੱਚ ਨਿੱਤਰੀ ਓਨਟਾਰੀਓ ਸਰਕਾਰ
ਕੈਨੇਡਾ ਵਿੱਚ ਕੋਵਿਡ-19 ਦੇ ਮਾਮਲੇ 10,000 ਦਾ ਅੰਕੜਾ ਟੱਪੇ
ਵਿਦੇਸ਼ਾਂ ਤੋਂ ਪਰਤਣ ਵਾਲੇ ਕੈਨੇਡੀਅਨਾਂ ਰਾਹੀਂ ਵਾਇਰਸ ਫੈਲਣ ਦਾ ਡਰ ਜਿ਼ਆਦਾ ਹੈ : ਟਰੂਡੋ
ਓਨਟਾਰੀਓ ਵਿੱਚ ਕੋਵਿਡ-19 ਦੇ 426 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
ਓਨਟਾਰੀਓ ਦੇ ਐਮਰਜੰਸੀ ਹੁਕਮਾਂ ਦੀ ਉਲੰਘਣਾਂ ਕਰਨ ਵਾਲਿਆਂ ਨੂੰ ਦੇਣੇ ਹੋਣਗੇ ਵੱਡੇ ਜੁਰਮਾਨੇ
ਹੁਣ ਕੈਨੇਡੀਅਨ ਸਰਹੱਦ ਨੇੜੇ ਫੌਜ ਤਾਇਨਾਤ ਨਹੀਂ ਕਰਨਾ ਚਾਹੁੰਦਾ ਅਮਰੀਕਾ : ਟਰੂਡੋ