Welcome to Canadian Punjabi Post
Follow us on

29

March 2020
ਮਨੋਰੰਜਨ

‘ਗੁੰਜਨ ਸਕਸੈਨਾ : ਦ ਕਾਰਗਿਲ ਗਰਲ’ ਵਿੱਚ ‘ਪ੍ਰਹਾਰ’ ਦੇ ਮੇਜਰ ਚੌਹਾਨ ਵਰਗਾ ਹੋਵੇਗਾ ਅੰਗਦ ਬੇਦੀ ਦਾ ਲੁਕ

February 11, 2020 09:13 AM

‘ਫਾਲਤੂ’, ‘ਪਿੰਕ’, ‘ਸੂਰਮਾ’ ਅਤੇ ‘ਜੋਇਆ ਫੈਕਟਰ’ ਆਦਿ ਫਿਲਮਾਂ ਦੇ ਅਭਿਨੇਤਾ ਅੰਗਦ ਬੇਦੀ ਆਪਣਾ ਜਨਮ ਦਿਨ ਮਨਾ ਰਹੇ ਸਨ। ਛੇ ਫਰਵਰੀ 1983 ਨੂੰ ਦਿੱਲੀ ਵਿੱਚ ਪੈਦਾ ਹੋਏ ਅੰਗਦ ਅਗਲੇ ਦਿਨੀਂ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਫਿਲਮ ‘ਗੁੰਜਨ ਸਕਸੈਨਾ : ਦ ਕਾਰਗਿਲ ਗਰਲ’ ਵਿੱਚ ਅੰਗਦ, ਗੁੰਜਨ ਦੇ ਭਰਾ ਅਤੇ ਫੌਜੀ ਅਧਿਕਾਰੀ ਅੰਸ਼ੁਮਨ ਸਕਸੈਨਾ ਦਾ ਕਿਰਦਾਰ ਕਰਨਗੇ। ਇਹ ਫਿਲਮ ਕਾਰਗਿਲ ਗਰਲ ਦੇ ਨਾਂਅ ਨਾਲ ਮਸ਼ਹੂਰ ਮਹਿਲਾ ਪਾਇਲਟ ਗੁੰਜਨ ਸਕਸੈਨਾ ਦੀ ਬਾਇਓਪਿਕ ਹੈ। ਫਿਲਮ ਵਿੱਚ ਜਾਨ੍ਹਵੀ ਕਪੂਰ, ਗੁੰਜਨ ਸਕਸੈਨਾ ਦਾ ਕਿਰਦਾਰ ਨਿਭਾਅ ਰਹੀ ਹੈ।
ਜਨਮ ਦਿਨ ਦੇ ਮੌਕੇ ਅੰਗਦ ਨੇ ਆਪਣੇ ਕਿਰਦਾਰ ਦੇ ਬਾਰੇ ਦੱਸਿਆ ਕਿ ਇਸ ਫਿਲਮ ਵਿੱਚ ਉਸ ਦਾ ਕਿਰਦਾਰ ਸਾਲ 1991 ਵਿੱਚ ਰਿਲੀਜ਼ ਹੋਈ ਫਿਲਮ ‘ਪ੍ਰਹਾਰ' ਦੇ ਮੇਜਰ ਚੌਹਾਨ ਵਰਗਾ ਹੋਵੇਗਾ। ਇਸ ਫਿਲਮ ਵਿੱਚ ਨਾਨਾ ਪਾਟੇਕਰ ਨੇ ਮੇਜਰ ਚੌਹਾਨ ਦੀ ਭੂਮਿਕਾ ਨਿਭਾਈ ਸੀ। ਸਕਰੀਨ 'ਤੇ ਅੰਗਦ ਦੀ ਉਮਰ 17 ਤੋਂ 21 ਸਾਲ ਦੇ ਵਿੱਚਾਲੇ ਰਹੇਗੀ। ਫੌਜੀ ਅਧਿਕਾਰੀ ਵਾਂਗ ਦਿਸਣ ਲਈ ਉਸ ਨੇ ਮਾਨਸਿਕ ਅਤੇ ਸਰੀਰਕ ਪੱਖੋਂ ਕਾਫੀ ਮਿਹਨਤ ਕੀਤੀ ਤੇ ਲਖਨਵੀ ਬੋਲਚਾਲ ਅਤੇ ਫੌਜ ਦੇ ਅਨੁਸ਼ਾਸਨਾਂ ਨੂੰ ਵੀ ਸਿਖਿਆ। ਸਕਰੀਨ 'ਤੇ ਭਰਾ-ਭੈਣ ਦੇ ਰਿਸ਼ਤੇ ਵਿੱਚ ਸਹੀ ਤਾਲਮੇਲ ਦਿਖਾਉਣ ਲਈ ਅੰਗਦ ਅਤੇ ਜਾਨ੍ਹਵੀ ਨੇ ਇੱਕ ਦੂਸਰੇ ਨਾਲ ਕਾਫੀ ਸਮਾਂ ਬਿਤਾਇਆ। ਇਸ ਫਿਲਮ ਵਿੱਚ ਦੋਵਾਂ 'ਤੇ ਇੱਕ ਗੀਤ ਵੀ ਫਿਲਮਾਇਆ ਗਿਆ ਹੈ। ਫਿਲਮ ‘ਗੁੰਜਨ ਸਕਸੈਨਾ : ਦ ਕਾਰਗਿਲ ਗਰਲ’ 13 ਮਾਰਚ ਨੂੰ ਰਿਲੀਜ਼ ਹੋਵੇਗੀ।

Have something to say? Post your comment