Welcome to Canadian Punjabi Post
Follow us on

29

March 2020
ਮਨੋਰੰਜਨ

ਲੋਕਪ੍ਰਿਅਤਾ ਦੇ ਕਾਰਨ ਮਕਾਨ ਮਾਲਕ ਨੇ ਘਰ ਬਦਲਣ ਨੂੰ ਕਿਹਾ ਸੀ : ਅਨੂ ਅਗਰਵਾਲ

February 10, 2020 07:56 AM

ਸਾਲ 1990 ਵਿੱਚ ਰਿਲੀਜ਼ ‘ਆਸ਼ਿਕੀ’ ਦੀ ਸਫਲਤਾ ਨੇ ਅਨੂ ਅਗਰਵਾਲ ਤੇ ਰਾਹੁਲ ਰਾਏ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ ਸੀ। ਇਹ ਲੋਕਪ੍ਰਿਅਤਾ ਅਨੂ ਦੇ ਲਈ ਪ੍ਰੇਸ਼ਾਨੀ ਦੀ ਸਬੱਬ ਬਣ ਗਈ ਸੀ। ‘ਆਸ਼ਿਕੀ’ ਦੇ ਤੀਹ ਸਾਲ ਪੂਰੇ ਹੋਣ 'ਤੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਪਹੁੰਚੀ ਅਨੂ ਅਗਰਵਾਲ ਨੇ ਦੱਸਿਆ ਕਿ ਫਿਲਮ ਰਿਲੀਜ਼ ਹੋਣ ਦੇ ਅਗਲੇ ਦਿਨ ਜਦ ਉਹ ਘਰੋਂ ਨਿਕਲੀ ਤਾਂ ਦੇਖਿਆ ਸੈਂਕੜੇ ਲੋਕ ਇਕੱਠੇ ਸਨ ਅਤੇ ਉਨ੍ਹਾਂ ਦੀ ਇੱਕ ਝਲਕ ਦੇਖਣ ਲਈ ਬੇਤਾਬ ਸਨ। ਦੀਵਾਰ 'ਤੇ ਸੰਦੇਸ਼ ਪੋਸਟ ਕੀਤੇ ਜਾ ਰਹੇ ਸਨ, ‘ਅਨੂ ਆਈ ਲਵ ਯੂ’।
ਅਨੂ ਨੇ ਦੱਸਿਆ, ‘‘ਇੱਕ ਹਫਤੇ ਬਾਅਦ ਮੇਰੇ ਮਕਾਨ ਮਾਲਕ ਨੇ ਮੈਨੂੰ ਨਵਾਂ ਘਰ ਲੱਭਣ ਲਈ ਕਿਹਾ, ਕਿਉਂਕਿ ਪੱਤਰਕਾਰ ਲਗਾਤਾਰ ਇੰਟਰਵਿਊ ਲੈਣ ਆਉਂਦੇ ਸਨ। ਉਨ੍ਹਾਂ ਦਿਨਾਂ ਵਿੱਚ ਮੁੰਬਈ ਵਿੱਚ ਇਕੱਲੀ ਲੜਕੀ ਲਈ ਘਰ ਲੱਭਣਾ ਬਹੁਤ ਮੁਸ਼ਕਲ ਸੀ।” ਮਹੇਸ਼ ਭੱਟ ਨੇ ਅਨੂ ਨੂੰ ‘ਵਨ ਟੇਕ ਆਰਟਿਸਟ’ ਦੇ ਰੂਪ ਵਿੱਚ ਪੇਸ਼ ਕੀਤਾ ਸੀ, ਕਿਉਂਕਿ ਅਨੂ ਨੇ ਆਪਣੇ ਸਾਰੇ ਦ੍ਰਿਸ਼ਾਂ ਨੂੰ ਇੱਕ ਵਾਰ ਵਿੱਚ ਸ਼ੂਟ ਕੀਤਾ ਸੀ।

Have something to say? Post your comment