Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

‘ਸੂਰਿਆਵੰਸ਼ੀ' ਦੇ ਸੈੱਟ ਉੱਤੇ ਕੈਟਰੀਨਾ ਨੇ ਲਾਇਆ ਝਾੜੂ

February 10, 2020 07:52 AM

ਇਨ੍ਹੀਂ ਦਿਨੀਂ ਫਿਲਮ ਨੂੰ ਸੁਰਖੀਆਂ ਵਿੱਚ ਬਣਾਈ ਰੱਖਣ ਲਈ ਨਿਰਮਾਤਾ ਅਤੇ ਅਭਿਨੇਤਾ ਫਿਲਮ ਦੇ ਸੈੱਟ ਨਾਲ ਜੁੜੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰੀ ਜਾਂਦੇ ਹਨ। ਪਿਛਲੇ ਹਫਤੇ ਫਿਲਮ ‘ਸੂਰਿਆਵੰਸ਼ੀ’ ਤੋਂ ਜੈਕੀ ਸ਼ਰਾਫ ਦਾ ਲੁਕ ਸਾਂਝਾ ਕਰਨ ਦੇ ਬਾਅਦ ਸੈੱਟ ਤੋਂ ਨਵਾਂ ਵੀਡੀਓ ਸਾਹਮਣੇ ਆਇਆ ਹੈ। ਅਕਸ਼ੈ ਕੁਮਾਰ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ, ਜਿਸ ਵਿੱਚ ਕੈਟਰੀਨਾ ਕੈਫ ਸਫੇਦ ਸਲਵਾਰ ਸੂਟ ਵਿੱਚ ਸੈੱਟ 'ਤੇ ਝਾੜੂ ਲਾ ਰਹੀ ਹੈ। ਅਕਸ਼ੈ ਉਨ੍ਹਾਂ ਤੋਂ ਪੁੱਛਦੇ ਹਨ, ‘‘ਕੈਟਰੀਨਾ ਜੀ, ਤੁਸੀਂ ਕੀ ਕਰ ਰਹੇ ਹੋ?' ਜਵਾਬ ਵਿੱਚ ਕੈਟਰੀਨਾ ਕਹਿੰਦੀ ਹੈ, ‘ਸਾਫ ਸਫਾਈ।’
ਝਾੜੂ ਲਾਉਂਦੇ ਹੋਏ ਉਹ ਅਕਸ਼ੈ ਨੂੰ ਹਟਣ ਲਈ ਕਹਿੰਦੀ ਹੈ ਅਤੇ ਨਾ ਹਟਣ 'ਤੇ ਉਨ੍ਹਾਂ ਨੂੰ ਝਾੜੂ ਨਾਲ ਹੀ ਹਟਾਉਣ ਲੱਗਦੀ ਹੈ। ਇਸ 'ਤੇ ਅਕਸ਼ੈ ਪੁੱਛਦੇ ਹਨ, ‘ਤੁਸੀਂ ਮਾਰ ਕਿਉਂ ਰਹੇ ਹੋ?’ ਦੋਵਾਂ ਦੇ ਠਹਾਕਿਆਂ ਨਾਲ ਇਹ ਵੀਡੀਓ ਖਤਮ ਹੁੰਦਾ ਹੈ। ਇਸ ਵੀਡੀਓ ਦੇ ਨਾਲ ਕੈਟਰੀਨਾ ਨੂੰ ਟੈਗ ਕਰਦੇ ਹੋਏ ਅਕਸ਼ੈ ਨੇ ਲਿਖਿਆ, ‘‘ਸੂਰਿਆਵੰਸ਼ੀ ਦੇ ਸੈੱਟ 'ਤੇ ਦਿਸੀ ਸਵੱਛ ਭਾਰਤ ਮੁਹਿੰਮ ਦੀ ਨਵੀਂ ਬ੍ਰਾਂਡ ਅੰਬੈਸਡਰ।”
ਅਕਸ਼ੈ ਤੇ ਕੈਟਰੀਨਾ ‘ਹਮ ਕੋ ਦੀਵਾਨਾ ਕਰ ਗਏ’, ‘ਸਿੰਘ ਇਜ਼ ਕਿੰਗ’, ‘ਨਮਸਤੇ ਲੰਡਨ’ ਅਤੇ ‘ਦੇ ਦਨਾ ਦਨ’ ਵਰਗੀਆਂ ਕਈ ਫਿਲਮਾਂ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਆਖਰੀ ਵਾਰ ਇਹ ਜੋੜੀ ‘ਤੀਸ ਮਾਰ ਖਾਂ’ ਵਿੱਚ ਆਈ ਸੀ। ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਵਿੱਚ ਬਣ ਰਹੀ ‘ਸੂਰਿਆਵੰਸ਼ੀ’ 27 ਮਾਰਚ ਨੂੰ ਰਿਲੀਜ਼ ਹੋਵੇਗੀ। ਇਸ ਵਿੱਚ ਰਣਵੀਰ ਸਿੰਘ ਅਤੇ ਅਜੈ ਦੇਵਗਨ ਵੀ ਮਹਿਮਾਨ ਭੂਮਿਕਾ ਵਿੱਚ ਨਜ਼ਰ ਆਉਣਗੇ। ‘ਸੂਰਿਆਵੰਸ਼ੀ’ ਦੇ ਇਲਾਵਾ ਇਸ ਸਾਲ ਅਕਸ਼ੈ ਦੀ ਫਿਲਮ ‘ਲਛਮੀ ਬੰਬ’ ਅਤੇ ‘ਪ੍ਰਿਥਵੀਰਾਜ’ ਰਿਲੀਜ਼ ਹੋਣਗੀਆਂ।

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ