Welcome to Canadian Punjabi Post
Follow us on

05

April 2020
ਬ੍ਰੈਕਿੰਗ ਖ਼ਬਰਾਂ :
ਕੈਪਟਨ ਵੲਲੋਂ ਡੀ.ਜੀ.ਪੀ. ਨੂੰ ਨਿਰਵਿਘਨ ਖਰੀਦ ਪ੍ਰਕਿਰਿਆ ਲਈ ਸੁਰੱਖਿਆ ਯੋਜਨਾ ਬਣਾਉਣ ਦੇ ਆਦੇਸ਼ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਯਾਤਰਾ ਬਾਰੇ ਨਾ ਦੱਸਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ, ਪਾਸਪੋਰਟ ਜ਼ਬਤ ਕੀਤੇ ਜਾਣਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਆਖਿਆਗੁਰਦੁਆਰਾ ਮਜਨੂੰ ਕਾ ਟਿੱਲਾ `ਤੇ ਐਫ.ਆਈ.ਆਰ ਦਰਜ ਕਰਨ ਨਾਲ ਕੇਜਰੀਵਾਲ ਸਰਕਾਰ ਦਾ ਰੱਤੀ ਭਰ ਵੀ ਸੰਬੰਧ ਨਹੀਂ : ਭਗਵੰਤ ਮਾਨਸੁਖਪਾਲ ਖਹਿਰਾ ਨੇ ਕਿਹਾ: ਕਰਫਿਊ ਦੇ ਦੋ ਹਫਤੇ ਬੀਤ ਜਾਣ ਦੇ ਬਾਵਜੂਦ ਲੋੜਵੰਦ ਗਰੀਬਾਂ ਤੱਕ ਰਾਸ਼ਣ ਜਾਂ ਹੋਰ ਮੱਦਦ ਮੁਹੱਈਆ ਕਰਵਾਉਣ `ਚ ਫੇਲ ਹੋਏ ਕੈਪਟਨ ਕੋਵਿਡ-19 ਕਾਰਨ ਹੋਣ ਵਾਲੀਆਂ ਸੰਭਾਵੀ ਮੌਤਾਂ ਬਾਰੇ ਅੰਕੜੇ ਜਾਰੀ ਕਰੇਗਾ ਓਨਟਾਰੀਓਮਾਸਕਸ ਸਮੇਤ ਹੋਰ ਸਾਜੋ ਸਮਾਨ ਮੰਗਵਾ ਰਹੀ ਹੈ ਫੈਡਰਲ ਸਰਕਾਰਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ `ਚ ਕੋਰੋਨਾ ਵਿਰੁੱਧ ਜੰਗ `ਚ 5 ਅਪ੍ਰੈਲ ਨੂੰ ਰਾਤ 9 ਵਜੇ ਦੇਸ਼ ਵਾਸੀਆਂ ਤੋਂ 9 ਮਿੰਟ ਮੰਗੇ
ਮਨੋਰੰਜਨ

ਸਲਮਾਨ ਦੀ ‘ਕਭੀ ਈਦ ਕਭੀ ਦਿਵਾਲੀ’ ਵਿੱਚ ਸੂਰਜ, ਆਯੁਸ਼ ਤੇ ਜ਼ਹੀਰ ਵੀ ਹੋਣਗੇ

February 07, 2020 07:27 AM

ਸਲਮਾਨ ਖਾਨ ਨੇ ਇਸ ਸਾਲ ਜਨਵਰੀ ਵਿੱਚ ਆਪਣੀ ਅਗਲੀ ਫਿਲਮ ‘ਕਭੀ ਈਦ ਕਭੀ ਦਿਵਾਲੀ’ ਦਾ ਐਲਾਨ ਕੀਤਾ ਸੀ। ਇਸ ਵਿੱਚ ਸਲਮਾਨ ਖਾਨ ਦੇ ਇਲਾਵਾ ਬਾਕੀ ਦੀ ਕਾਸਟ ਦਾ ਐਲਾਨ ਹਾਲੇ ਨਹੀਂ ਕੀਤਾ ਗਿਆ, ਪਰ ਸੂਤਰਾਂ ਮੁਤਾਬਕ ਸਲਮਾਨ ਇਸ ਵਿੱਚ ਸੂਰਜ ਪੰਚੋਲੀ, ਆਯੁਸ਼ ਸ਼ਰਮਾ ਤੇ ਜ਼ਹੀਰ ਇਕਬਾਲ ਦੀ ਕਾਸਟਿੰਗ ਕਰਨਾ ਚਾਹੁੰਦੇ ਹਨ। ਉਹ ਖੁਦ ਇਸ ਫਿਲਮ ਦੇ ਲੀਡ ਰੋਲ ਵਿੱਚ ਹੋਣਗੇ ਅਤੇ ਇਨ੍ਹਾਂ ਤਿੰਨਾਂ ਦੇ ਕਿਰਦਾਰ ਫਿਲਮ ਵਿੱਚ ਭਾਵੇਂ ਛੋਟੇ ਹੋਣਗੇ, ਪਰ ਅਹਿਮ ਹੋਣਗੇ। ਮੇਕਰਸ ਇਸ ਫਿਲਮ ਲਈ ਕੁਝ ਅਜਿਹੇ ਚਿਹਰੇ ਤਲਾਸ਼ ਰਹੇ ਸਨ, ਜੋ ਐਕਸ਼ਨ ਦੇ ਨਾਲ ਹੀ ਕਾਮੇਡੀ ਵੀ ਕਰ ਸਕਣ ਅਤੇ ਇਸੇ ਦੌਰਾਨ ਸਲਮਾਨ ਨੇ ਉਨ੍ਹਾਂ ਨੂੰ ਇਨ੍ਹਾਂ ਤਿੰਨਾਂ ਦਾ ਨਾਂਅ ਸੁਝਾਇਆ। ਸਾਜਿਦ ਨੂੰ ਵੀ ਇਹ ਤਿੰਨੇ ਪ੍ਰਫੈਕਟ ਲੱਗੇ ਅਤੇ ਉਨ੍ਹਾਂ ਨੇ ਇਸ ਦੇ ਲਈ ਹਾਮੀ ਭਰ ਦਿੱਤੀ।
ਤਿੰਨੇ ਇਸ ਫਿਲਮ ਵਿੱਚ ਦੋਸਤ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ, ਜਿਹੜੇ ਸਲਮਾਨ ਦੇ ਕਿਰਦਾਰ ਦੀ ਮਦਦ ਕਰਦੇ ਹਨ। ਇਸ ਫਿਲਮ ਨੂੰ ਸਾਜਿਦ ਨਾਡਿਆਡਵਾਲਾ ਪ੍ਰੋਡਿਊਸ ਕਰਨਗੇ ਅਤੇ ਫਰਹਾਦ ਸਾਮਜੀ ਇਸ ਦੇ ਡਾਇਰੈਕਟਰ ਹੋਣਗੇ। ਸ਼ੂਟਿੰਗ ਇੱਕ ਦੋ ਮਹੀਨਿਆਂ ਤੱਕ ਸ਼ੁਰੂ ਹੋ ਜਾਵੇਗੀ। ਮਜ਼ੇਦਾਰ ਗੱਲ ਇਹ ਹੈ ਕਿ ਇਨ੍ਹਾਂ ਤਿੰਨਾਂ ਹੀ ਕਲਾਕਾਰਾਂ ਨੇ ਸਲਮਾਨ ਦੇ ਬੈਨਰ ਹੇਠ ਆਪਣਾ ਡੈਬਿਊ ਕੀਤਾ ਹੈ। ਸੂਰਜ ਨੇ 2015 ਵਿੱਚ ‘ਹੀਰੋ’, ਆਯੁਸ਼ ਨੇ 2018 ਵਿੱਚ ‘ਲਵਯਾਤਰੀ’ ਅਤੇ ਜ਼ਹੀਰ ਨੇ ਪਿਛਲੇ ਸਾਲ ‘ਨੋਟਬੁਕ’ ਰਾਹੀਂ ਇੰਡਸਟਰੀ ਵਿੱਚ ਕਦਮ ਰੱਖਿਆ ਸੀ।

Have something to say? Post your comment