Welcome to Canadian Punjabi Post
Follow us on

29

March 2020
ਲਾਈਫ ਸਟਾਈਲ

ਬਿਊਟੀ ਟਿਪਸ: ਵਾਲਾਂ ਨੂੰ ਝੜਨ ਤੋਂ ਬਚਾਏ ਮੇਥੀ ਹੇਅਰ ਪੈਕ

February 05, 2020 08:57 AM

ਕਈ ਔਰਤਾਂ ਝੜਦੇ ਵਾਲਾਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਜੇ ਵਾਲਾਂ ਦੀ ਸਹੀ ਤਰ੍ਹਾਂ ਦੇਖਭਾਲ ਕਰਨ ਪਿੱਛੋਂ ਵੀ ਇਹ ਪ੍ਰੇਸ਼ਾਨੀ ਦੂਰ ਨਹੀਂ ਹੁੰਦੀ ਤਾਂ ਤੁਸੀਂ ਘਰ ਵਿੱਚ ਮੇਥੀ ਤੋਂ ਬਣਿਆ ਹੇਅਰ ਪੈਕ ਇਸਤੇਮਾਲ ਕਰ ਸਕਦੀਆਂ ਹੋ। ਇਸ ਨਾਲ ਤੁਹਾਨੂੰ ਵਾਲ ਝੜਨ ਦੀ ਸਮੱਸਿਆ ਤੋਂ ਕਾਫੀ ਰਾਹਤ ਮਿਲੇਗੀ।
ਹੇਅਰ ਪੈਕ ਬਣਾਉਣ ਦਾ ਢੰਗ
ਵਾਲਾਂ ਦੀ ਲੰਬਾਈ ਅਨੁਸਾਰ ਇੱਕ ਜਾਂ ਦੋ ਮੁੱਠੀ ਮੇਥੀ ਦਾਣਾ ਸਾਰੀ ਰਾਤ ਪਾਣੀ ਵਿੱਚ ਭਿਉਂ ਦਿਓ। ਸਵੇਰੇ ਇਸ ਨੂੰ ਮਿਕਸੀ ਵਿੱਚ ਪੀਸ ਕੇ ਇਸ ਦਾ ਪੇਸਟ ਬਣਾ ਕੇ ਵਾਲਾਂ ਵਿੱਚ ਲਾ ਲਓ। ਇਸ ਪੇਸਟ ਨੂੰ ਤਕਰੀਬਨ ਇੱਕ ਘੰਟੇ ਤੱਕ ਵਾਲਾਂ ਵਿੱਚ ਲਗਾ ਕੇ ਰੱਖੋ ਅਤੇ ਪਿੱਛੋਂ ਇਸ ਨੂੰ ਧੋ ਲਓ। ਇਸ ਪੈਕ ਨੂੰ ਹਫਤੇ ਵਿੱਚ ਇੱਕ ਵਾਰ ਜ਼ਰੂਰ ਲਗਾਓ।
ਪੈਕ ਲਾਉਣ ਦੇ ਫਾਇਦੇ
ਵਾਲਾਂ ਦੀ ਗ੍ਰੋਥ ਲਈ ਮਿਨਰਲਸ, ਕੈਲਸ਼ੀਅਮ, ਪੋਟਾਸ਼ੀਅਮ, ਪ੍ਰੋਟੀਨ ਤੇ ਆਇਰਨ ਵਰਗੇ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ, ਜੋ ਮੇਥੀ ਦਾਣੇ ਵਿੱਚ ਭਰਪੂਰ ਮਾਤਰਾ ਵਿੱਚ ਹਨ। ਇਸ ਵਿੱਚ ਮੌਜੂਦ ਵਿਟਾਮਿਨ ਅਤੇ ਐਂਟੀ-ਆਕਸੀਡੈਂਟਸ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦੇ ਹਨ। ਵਾਲਾਂ ਵਿੱਚ ਪੇਸਟ ਲਾਉਣ ਨਾਲ ਤੁਸੀਂ ਮੇਥੀ ਦਾਣੇ ਦਾ ਸੇਵਨ ਵੀ ਕਰੋ। ਇਸ ਨਾਲ ਤੁਹਾਡਾ ਹਾਜ਼ਮਾ ਬਿਹਤਰ ਹੋਵੇਗਾ ਜਿਸ ਨਾਲ ਵਾਲਾਂ ਨੂੰ ਅੰਦਰੂਨੀ ਮਜ਼ਬੂਤੀ ਮਿਲੇਗੀ ਅਤੇ ਸਮੇਂ ਤੋਂ ਪਹਿਲਾਂ ਚਿੱਟੇ ਹੋਣ ਵਾਲੇ ਵਾਲਾਂ ਦੀ ਸਮੱਸਿਆ ਵੀ ਦੂਰ ਹੋਵੇਗੀ।

Have something to say? Post your comment