Welcome to Canadian Punjabi Post
Follow us on

05

April 2020
ਬ੍ਰੈਕਿੰਗ ਖ਼ਬਰਾਂ :
ਕੈਪਟਨ ਵੲਲੋਂ ਡੀ.ਜੀ.ਪੀ. ਨੂੰ ਨਿਰਵਿਘਨ ਖਰੀਦ ਪ੍ਰਕਿਰਿਆ ਲਈ ਸੁਰੱਖਿਆ ਯੋਜਨਾ ਬਣਾਉਣ ਦੇ ਆਦੇਸ਼ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਯਾਤਰਾ ਬਾਰੇ ਨਾ ਦੱਸਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ, ਪਾਸਪੋਰਟ ਜ਼ਬਤ ਕੀਤੇ ਜਾਣਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਆਖਿਆਗੁਰਦੁਆਰਾ ਮਜਨੂੰ ਕਾ ਟਿੱਲਾ `ਤੇ ਐਫ.ਆਈ.ਆਰ ਦਰਜ ਕਰਨ ਨਾਲ ਕੇਜਰੀਵਾਲ ਸਰਕਾਰ ਦਾ ਰੱਤੀ ਭਰ ਵੀ ਸੰਬੰਧ ਨਹੀਂ : ਭਗਵੰਤ ਮਾਨਸੁਖਪਾਲ ਖਹਿਰਾ ਨੇ ਕਿਹਾ: ਕਰਫਿਊ ਦੇ ਦੋ ਹਫਤੇ ਬੀਤ ਜਾਣ ਦੇ ਬਾਵਜੂਦ ਲੋੜਵੰਦ ਗਰੀਬਾਂ ਤੱਕ ਰਾਸ਼ਣ ਜਾਂ ਹੋਰ ਮੱਦਦ ਮੁਹੱਈਆ ਕਰਵਾਉਣ `ਚ ਫੇਲ ਹੋਏ ਕੈਪਟਨ ਕੋਵਿਡ-19 ਕਾਰਨ ਹੋਣ ਵਾਲੀਆਂ ਸੰਭਾਵੀ ਮੌਤਾਂ ਬਾਰੇ ਅੰਕੜੇ ਜਾਰੀ ਕਰੇਗਾ ਓਨਟਾਰੀਓਮਾਸਕਸ ਸਮੇਤ ਹੋਰ ਸਾਜੋ ਸਮਾਨ ਮੰਗਵਾ ਰਹੀ ਹੈ ਫੈਡਰਲ ਸਰਕਾਰਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ `ਚ ਕੋਰੋਨਾ ਵਿਰੁੱਧ ਜੰਗ `ਚ 5 ਅਪ੍ਰੈਲ ਨੂੰ ਰਾਤ 9 ਵਜੇ ਦੇਸ਼ ਵਾਸੀਆਂ ਤੋਂ 9 ਮਿੰਟ ਮੰਗੇ
ਟੋਰਾਂਟੋ/ਜੀਟੀਏ

ਐਲੀਮੈਂਟਰੀ ਅਧਿਆਪਕਾਂ ਵੱਲੋਂ ਹੜਤਾਲਾਂ ਦਾ ਸਿਲਸਿਲਾ ਮੁੜ ਸੁ਼ਰੂ ਕਰਨ ਦਾ ਫੈਸਲਾ

February 04, 2020 09:00 AM

ਟੋਰਾਂਟੋ, 3 ਫਰਵਰੀ (ਪੋਸਟ ਬਿਊਰੋ) : ਸਰਕਾਰ ਨਾਲ ਕਾਂਟਰੈਕਟ ਸਬੰਧੀ ਗੱਲਬਾਤ ਸਿਰੇ ਨਾ ਚੜ੍ਹਨ ਤੋਂ ਬਾਅਦ ਸਾਰੀਆਂ ਵੱਡੀਆਂ ਯੂਨੀਅਨਾਂ ਨਾਲ ਜੁੜੇ ਐਲੀਮੈਂਟਰੀ ਅਧਿਆਪਕਾਂ ਵੱਲੋਂ ਮੁੜ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਓਨਟਾਰੀਓ ਦੀ ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਵੱਲੋਂ ਸੋਮਵਾਰ ਨੂੰ ਬਲੂਵਾਟਰ, ਗ੍ਰੈਂਡ ਐਰੀ, ਹਾਲਟਨ, ਓਨਟਾਰੀਓ ਨੌਰਥ ਈਸਟ, ਰੈਨਫਰਿਊ ਕਾਊਂਟੀ, ਸੁਪੀਰੀਅਰ ਗ੍ਰੀਨਸਟੋਨ ਤੇ ਟ੍ਰਿਲੀਅਮ ਲੇਕਲੈਂਡਜ਼ ਸਕੂਲ ਬੋਰਡਜ਼ ਵਿਖੇ ਸਿਲਸਿਲੇਵਾਰ ਹੜਤਾਲ ਕੀਤੀ ਗਈ। ਸ਼ੱੁਕਰਵਾਰ ਸ਼ਾਮ ਨੂੰ ਇੱਕ ਵਾਰੀ ਫਿਰ ਗੱਲਬਾਤ ਦੀ ਲੜੀ ਟੁੱਟ ਜਾਣ ਤੋਂ ਤਿੰਨ ਦਿਨ ਬਾਅਦ ਈਟੀਐਫਓ ਵੱਲੋਂ ਹੜਤਾਲਾਂ ਦਾ ਸਿਲਸਿਲਾ ਮੁੜ ਸ਼ੁਰੂ ਕਰ ਦਿੱਤਾ ਗਿਆ। ਈਟੀਐਫਓ ਦੇ ਮੈਂਬਰ ਹੁਣ ਹਫਤੇ ਵਿੱਚ ਦੋ ਵਾਰੀ ਹਰੇਕ ਬੋਰਡ ਤਹਿਤ ਹੜਤਾਲ ਕਰਨਗੇ। ਪਹਿਲਾਂ ਦੋ ਹਫਤੇ ਵਿੱਚ ਇੱਕ ਵਾਰੀ ਹੜਤਾਲ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਵੀਰਵਾਰ ਨੂੰ ਪ੍ਰੋਵਿੰਸ ਪੱਧਰ ਉੱਤੇ ਹੜਤਾਲ ਕੀਤੀ ਜਾਵੇਗੀ।
ਇੰਗਲਿਸ਼ ਕੈਥੋਲਿਕ ਅਧਿਆਪਕ ਮੰਗਲਵਾਰ ਨੂੰ ਪ੍ਰੋਵਿੰਸ ਭਰ ਵਿੱਚ ਹੜਤਾਲ ਕਰਨ ਜਾ ਰਹੇ ਹਨ। ਇਸੇ ਦਿਨ ਹੀ ਹਾਈ ਸਕੂਲ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵੱਲੋਂ ਵੀ ਸਿਲਸਿਲੇਵਾਰ ਹੜਤਾਲ ਦੀ ਲੜੀ ਸ਼ੁਰੂ ਕੀਤੀ ਜਾਵੇਗੀ। ਓਨਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ ਵੱਲੋਂ ਪਿੱਛੇ ਜਿਹੇ ਹੋਏ ਇਮਤਿਹਾਨਾਂ ਦੌਰਾਨ ਇਸ ਤਰ੍ਹਾਂ ਦੀ ਹੜਤਾਲ ਨਹੀਂ ਸੀ ਕੀਤੀ ਗਈ। ਪਰ ਉਨ੍ਹਾਂ ਸੰਕੇਤ ਦਿੱਤਾ ਕਿ ਮੰਗਲਵਾਰ ਤੋਂ ਉਨ੍ਹਾਂ ਦੇ ਕੁਝ ਮੈਂਬਰ ਹੜਤਾਲ ਮੁੜ ਸ਼ੁਰੂ ਕਰਨਗੇ।
ਲੇਕਹੈਡ, ਲੈਂਬਟਨ ਕੈਂਟ, ਥੇਮਜ਼ ਵੈਲੀ, ਵਾਟਰਲੂ ਰੀਜਨ, ਯੌਰਕ ਰੀਜਨ, ਹਾਲਟਨ ਤੇ ਕਵਾਰਥਾ ਪਾਈਨ ਰਿਜ ਸਕੂਲ ਬੋਰਡਜ਼ ਵਿਖੇ ਹਾਈ ਸਕੂਲ ਬੰਦ ਰਹਿਣਗੇ। ਇੱਥੇ ਦੱਸਣਾ ਬਣਦਾ ਹੈ ਕਿ 31 ਅਗਸਤ ਤੋਂ ਹੀ ਸਾਰੀਆਂ ਚਾਰ ਵਡੀਆਂ ਟੀਚਰਜ਼ ਯੂਨੀਅਨਜ਼ ਬਿਨਾਂ ਕਾਂਟਰੈਕਟ ਦੇ ਹਨ ਤੇ ਇਸ ਹੜਤਾਲ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਯੋਗਦਾਨ ਪਾ ਰਹੀਆਂ ਹਨ। ਓਨਟਾਰੀਓ ਇੰਗਲਿਸ਼ ਕੈਥੋਲਿਕ ਟੀਚਰਜ਼ ਐਸੋਸਿਏਸ਼ਨ ਤੇ ਫਰੈਂਚ ਸਿਸਟਮ ਵਿੱਚ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਇਸ ਹਫਤੇ ਬਾਰਗੇਨਿੰਗ ਕਰੇਗੀ।

 

Have something to say? Post your comment