Welcome to Canadian Punjabi Post
Follow us on

07

April 2020
ਬ੍ਰੈਕਿੰਗ ਖ਼ਬਰਾਂ :
ਯੂ-ਟਿਊਬ ਦੇਖ ਕੇ 48 ਘੰਟੇ ਵਿੱਚ ਆਟੋਮੈਟਿਕ ਸੈਨੀਟਾਈਜਿੰਗ ਮਸ਼ੀਨ ਬਣਾ ਦਿੱਤੀਪਾਵਰਕੌਮ ਨੂੰ ਨਰਿੰਦਰ ਮੋਦੀ ਦੀ ਬੱਤੀਆਂ ਬੁਝਾ ਕੇ ਦੀਵੇ ਜਗਾਉਣ ਦੀ ਅਪੀਲ ਮਹਿੰਗੀ ਪਈਫੂਡ ਬੈਂਕਜ਼ ਤੇ ਲੋਕਲ ਫੂਡ ਆਰਗੇਨਾਈਜ਼ੇਸ਼ਨਜ਼ ਦੀ ਮਦਦ ਲਈ ਟਰੂਡੋ ਵੱਲੋਂ 100 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨਸਮਰ ਜੌਬਜ਼ ਨਾ ਲੱਭਣ ਕਾਰਨ ਪਰੇਸ਼ਾਨ ਵਿਦਿਆਰਥੀਆਂ ਦੀ ਜਲਦ ਮਦਦ ਕਰਾਂਗੇ : ਟਰੂਡੋਕਰੋਨਾਵਾਇਰਸ ਕਾਰਨ ਯੂਕੇ ਦੇ ਪ੍ਰਧਾਨ ਮੰਤਰੀ ਹਸਪਤਾਲ ਦਾਖਲਓਨਟਾਰੀਓ ਵਿੱਚ ਕੋਵਿਡ-19 ਦੇ 408 ਨਵੇਂ ਮਾਮਲੇ ਆਏ ਸਾਹਮਣੇ, 25 ਹੋਰ ਮੌਤਾਂ ਦੀ ਪੁਸ਼ਟੀਮਨਪ੍ਰੀਤ ਬਾਦਲ ਨੇ ਕਿਹਾ: ਕੋਰੋਨਾ ਸੰਕਟ ਦੇ ਬਾਵਜੂਦ ਸਰਕਾਰੀ ਕਰਮਚਾਰੀਆਂ ਨੂੰ ਮਿਲੇਗੀ ਪੂਰੀ ਤਨਖਾਹ ਪੰਜਾਬ ਵੱਲੋਂ ਜ਼ਰੂਰੀ ਵਸਤਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਟਰਾਂਸਪੋਰਟ ਕੰਟਰੋਲ ਰੂਮ ਸਥਾਪਤ
ਸੰਪਾਦਕੀ

ਆਪਾ ਵਿਰੋਧੀ ਸਟੈਂਡ ਅਤੇ ਸਿਆਸਤ

February 03, 2020 08:06 AM

ਪੰਜਾਬੀ ਪੋਸਟ ਸੰਪਾਦਕੀ

ਕੁੱਝ ਖਬ਼ਰਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਕਿਸੇ ਗੱਲ ਦਾ ਜਵਾਬ ਨਾ ਬਣ ਕੇ ਸਗੋਂ ਹੋਰ ਸੁਆਲ ਖੜੇ ਕਰ ਜਾਂਦੀਆਂ ਹਨ। ਕੈਨੇਡਾ ਵਰਗੇ ਮੁਲਕ ਵਿੱਚ ਜਿੱਥੇ ਚਾਰਟਰ ਦਾ ਪ੍ਰਭਾਵ ਹੈ, ਉੱਥੇ ਜਦੋਂ ਕੋਈ ਸੱਤਾਧਾਰੀ ਜਾਂ ਹੋਰ ਕੋਈ ਸ਼ਕਤੀਸ਼ਾਲੀ ਵਿਅਕਤੀ/ਜੱਥੇਬੰਦੀ ਚਾਹੇ ਤਾਂ ਵਿਰੋਧੀ ਨੂੰ ਚੁੱਪ ਕਰਵਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਮਿਸਾਲ ਵਜੋਂ ਕੁਦਰਤੀ ਸ੍ਰੋਤਾਂ ਬਾਰੇ ਫੈਡਰਲ ਮੰਤਰੀ ਸੀਮਸ ਓ ਰੀਗਨ(Seamus O’Regan) ਵਿਰੁੱਧ ਸਮਾਲ ਕਲੇਮ ਕੋਰਟ ਵਿੱਚ ਇੱਕ ਕੈਨੇਡੀਅਨ ਫੌਜੀ (ਵੈਟਰਨ) ਸ਼ਾਨ ਬਰੂਏਆ (Sean Bruyea) ਨੇ 25000 ਡਾਲਰ ਦਾ ਮੁੱਕਦਮਾ ਕੀਤਾ। ਸਰਕਾਰ ਨੇ ਮੰਤਰੀ ਦੇ 25 ਹਜ਼ਾਰ ਬਚਾਉਣ ਲਈ ਮੁੱਕਦਮਾ ਲੜਨ ਉੱਤੇ 1 ਲੱਖ 18 ਹਜ਼ਾਰ ਡਾਲਰ ਖਰਚ ਕਰ ਦਿੱਤੇ ਹਨ। ਇਹ ਮੁਕੱਮਦਾ ਉਸ ਵੇਲੇ ਦਾ ਹੈ ਜਦੋਂ 2018 ਵਿੱਚ ਵੈਟਰਨਜ਼ ਭਲਾਈ ਮੰਤਰੀ ਹੋਣ ਵੇਲੇ ਸੀਮਸ ਓ ਰੀਗਨ ਨੇ ਹਿੱਲ ਟਾਈਮਜ਼ ਵਿੱਚ ਇੱਕ ਆਰਟੀਕਲ ਲਿਖਿਆ ਸੀ। ਸ਼ਾਨ ਬਰੂਏਆ ਦਾ ਦਾਅਵਾ ਹੈ ਕਿ ਇਸ ਆਰਟੀਕਲ ਕਾਰਣ ਸਾਬਕਾ ਫੌਜੀਆਂ ਵਿਸ਼ੇਸ਼ ਕਰਕੇ ਉਸਦੀ ਹੱਤਕ ਹੋਈ ਸੀ। ਚੇਤੇ ਰਹੇ ਕਿ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਸੀਮਸ ਓਰੀਗਨ CTV ਵਿੱਚ ਇੱਕ ਸੀਨੀਅਰ ਪੱਤਰਕਾਰ ਰਿਹਾ ਹੈ।

ਮਜ਼ੇਦਾਰ ਗੱਲ ਇਹ ਕਿ ਸੀਮਸ ਬਾਰੇ ਇਸ ਖ਼ਬਰ ਨੂੰ ਗਲੋਬ ਐਂਡ ਮੇਲ ਤੋਂ ਇਲਾਵਾ ਹਾਲੇ ਤੱਕ ਸਰਕਾਰ ਤੋਂ 1 ਬਿਲੀਅਨ ਤੋਂ ਵੱਧ ਡਾਲਰ ਹਰ ਸਾਲ ਪ੍ਰਾਪਤ ਕਰਨ ਵਾਲੀ ‘ਸੀ ਬੀ ਸੀ’ ਸਮੇਤ ਮੁੱਖ ਧਾਰਾ ਦੇ ਮੀਡੀਆ ਨੇ ਜਾਂ ਤਾਂ ਉੱਕਾ ਹੀ ਵਿਸਾਰ ਦਿੱਤਾ ਜਾਂ ਕੋਈ ਪ੍ਰਮੁੱਖਤਾ ਨਹੀਂ ਦਿੱਤੀ। ਇਹ ਉਵੇਂ ਹੈ ਜਿਵੇਂ ਕੰਜ਼ਰਵੇਟਿਵ ਸਰਕਾਰ ਵੇਲੇ ਦੋਸ਼ ਲੱਗਦੇ ਸਨ ਕਿ ਸਟੀਫਨ ਹਾਰਪਰ ਮੀਡੀਆ ਦਾ ਗਲਾ ਘੁੱਟਣ ਦਾ ਮਾਹਰ ਹੈ।

ਮੀਡੀਆ ਨੂੰ ਲੈ ਕੇ ਜੂਨ 2018 ਵਿੱਚ ਗਠਨ ਕੀਤੇ ਗਏ ਬਰਾਡਕਾਸਿਟੰਗ ਅਤੇ ਟੈਲੀਕਮਿਉਨਿਕੇਸ਼ਨ ਲੈਜੀਸਲੇਟਿਵ ਰੀਵਿਊ ਪੈਨਲ (Broadcasting and Telecommunications Legislative Review Panel) ਦੀਆਂ ਸਿਫ਼ਾਰਸ਼ਾਂ ਦਿਲਚਸਪ ਹਨ। ਫੈਡਰਲ ਸਰਕਾਰ ਲਈ ਅਮਲ ਕਰਨ ਵਾਸਤੇ ਬੀਤੇ ਹਫ਼ਤੇ ਇਸ ਪੈਨਲ ਨੇ 97 ਸਿਫਾਰਸ਼ਾਂ ਜਾਰੀ ਕੀਤੀਆਂ ਹਨ ਤਾਂ ਜੋ ਕੈਨੇਡਾ ਦੀ ਬਰਾਡਕਸਟਿੰਗ ਅਤੇ ਟੈਲੀਕਮਿਉਨੀਕੇਸ਼ਨ ਇੰਡਸਟਰੀ ਵਿੱਚ ਆਈ ਖੜੋਤ ਨੂੰ ਦੂਰ ਕੀਤਾ ਜਾ ਸਕੇ। ਪੈਨਲ ਦੀਆਂ ਸਿਫ਼ਾਰਸ਼ਾਂ ਵਿੱਚ ਸੀ ਬੀ ਸੀ ਉੱਤੇ ਇਹ ਮਨਾਹੀ ਲਾਗੂ ਕਰਨਾ ਸ਼ਾਮਲ ਹੈ ਕਿ ਇਹ ਅਦਾਰਾ ਕਿਸੇ ਕਿਸਮ ਦੀ ਇਸ਼ਤਿਹਾਰਬਾਜ਼ੀ ਨਾ ਕਰੇ। ਕਾਰਣ ਇਹ ਕਿ ਸੀ ਬੀ ਸੀ ਉੱਤੇ ਨਸ਼ਰ ਹੋਣ ਵਾਲੇ ਪ੍ਰੋਗਰਾਮ ਕੈਨੇਡੀਅਨ ਟੈਕਸ ਅਦਾਕਰਤਾਵਾਂ ਦੇ ਡਾਲਰਾਂ ਦੁਆਰਾ ਫੰਡ ਕੀਤੇ ਜਾਂਦੇ ਹਨ। ਸੀ ਬੀ ਸੀ ਵੱਲੋਂ ਇਸ਼ਤਿਹਾਰਾਂ ਰਾਹੀਂ ਹਰ ਸਾਲ 250 ਮਿਲੀਅਨ ਡਾਲਰ ਕਮਾਏ ਜਾਂਦੇ ਹਨ ਜਦੋਂ ਕਿ 1.1 ਬਿਲੀਅਨ ਡਾਲਰ ਇਸਨੂੰ ਸਰਕਾਰ ਕੋਲੋਂ ਮਿਲਦੇ ਹਨ। ਜਿੱਥੇ ਲਿਬਰਲ ਪਾਰਟੀ ਸੀ ਬੀ ਸੀ ਨੂੰ ਹੋਰ ਮਜ਼ਬੂਤ ਕਰਨ ਦੇ ਹੱਕ ਵਿੱਚ ਹੈ, ਕੰਜ਼ਰਵੇਟਿਵ ਇਸਨੂੰ ਖਤਮ ਕਰਨ ਲਈ ਕਦਮ ਪੁੱਟਣ ਨੂੰ ਚੰਗਾ ਸਮਝਦੇ ਹਨ। ਦੋਵਾਂ ਦੀ ਪਹੁੰਚ ਕੈਨੇਡੀਅਨ ਪਬਲਿਕ ਦੇ ਹਿੱਤ ਵਿੱਚ ਨਾ ਹੋ ਕੇ ਸਿਆਸਤ ਤੋਂ ਪ੍ਰੇਰਿਤ ਹਨ। ਲਿਬਰਲਾਂ ਲਈ ਸੀ ਬੀ ਸੀ ਵੋਟਾਂ ਦਾ ਦੁੱਧ ਦੇਣ ਵਾਲੀ ਸੀਲ ਗਊ ਹੈ ਜਦੋਂ ਕਿ ਕੰਜ਼ਰਵੇਟਿਵਾਂ ਵਾਸਤੇ ਸੀ ਬੀ ਸੀ ਇੱਕ ਮੀਡੀਆ ਅਦਾਰਾ ਨਾ ਹੋ ਕੇ ਇੱਕ ਵੱਡੀ ਸਿਰਦਰਦੀ ਹੈ।

ਰੀਬੈਲ ਮੀਡੀਆ (Rebel media) ਦੇ ਕਰਤਾ ਧਰਤਾ ਈਜ਼ਰਾ ਲਾਵਾਂਟ (Ezra Lavant) ਨੂੰ ਕੌਣ ਨਹੀਂ ਜਾਣਦਾ। ਉਸ ਬਾਰੇ ਮਸ਼ਹੂਰ ਹੈ ਕਿ ਉਹ ਖੁਦ ਐਨੇ ਵਿਵਾਦ ਖੜੇ ਨਹੀਂ ਕਰਦਾ ਜਿੰਨਾ ਵਿਵਾਦ ਉਸ ਨੂੰ ਖੜਾ ਕਰਦੇ ਹਨ ਭਾਵ ਉਹ ਆਪਣੀ ਹੋਂਦ ਨੂੰ ਵਿਵਾਦਾਂ ਦੀ ਫਹੁੜੀ ਸਹਾਰੇ ਚਲਾਉਂਦਾ ਚਲਿਆ ਆ ਰਿਹਾ ਹੈ। ਕੋਈ ਵੀ ਨਿਰਪੱਖ ਵਿਅਕਤੀ ਉਸਦੀ ਪੱਤਰਕਾਰੀ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਸਿਵਾਏ ਲਿਬਰਲਾਂ ਤੋਂ। ਬੀਤੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਉਸਨੇ ਲਿਬਰਲ ਪਾਰਟੀ ਦੀ ਆਲੋਚਨਾ ਕਰਨ ਵਾਲੀ ਇੱਕ ਕਿਤਾਬ ਲਿਖੀ ਸੀ। ਸੁਭਾਵਿਕ ਹੈ ਕਿ ਉਸਨੇ ਆਪਣੀ ਕਿਤਾਬ ਵਿੱਚ ਲਿਬਰਲ ਪਾਰਟੀ ਉੱਤੇ ਖੂਬ ਤਵਾ ਲਾਇਆ ਸੀ ਪਰ ਇਹ ਕਿੱਥੋਂ ਤੱਕ ਵਾਜਬ ਹੈ ਕਿ ਕੈਨੇਡਾ ਦਾ ਚੋਣ ਕਮਿਸ਼ਨ ਈਜ਼ਰਾ ਲਾਵਾਂਟ ਕੋਲੋਂ ਚੋਣ ਜਾ਼ਬਾਤੇ ਨੂੰ ਤੋੜਨ ਬਾਰੇ ਪੁੱਛਗਿੱਛ ਕਰ ਰਿਹਾ ਹੈ। ਵਿਰੋਧੀ ਧਿਰਾਂ ਦੋਸ਼ ਲਾ ਰਹੀਆਂ ਹਨ ਕਿ ਲਿਬਰਲਾਂ ਆਪਣੀ ਸੱਤਾ ਦੀ ਵਰਤੋਂ ਰਾਹੀਂ ਚੋਣ ਕਮਿਸ਼ਨ ਨੂੰ ਉਸਦੇ ਪਿੱਛੇ ਪਾ ਰਹੇ ਹਨ। ਇਹ ਗੱਲ ਸੱਚ ਜਾਂ ਝੂਠ ਹੋ ਮਰਜ਼ੀ ਹੋਵੇ ਪਰ ਕੀ ਇਹ ਗੱਲ ਚੋਣ ਕਮਿਸ਼ਨ ਨੂੰ ਕਿਵੇਂ ਭੁੱਲ ਗਈ ਕਿ ਵਿਵਾਦ ਤਾਂ ਈਜ਼ਰਾ ਲਾਵਾਂਟ ਨੂੰ ਰੱਬ ਦੇਵੇ। ਉਸਨੇ ਚੋਣ ਕਮਿਸ਼ਨ ਦੇ ਜਾਂਚ ਕਰਤਾਵਾਂ ਨਾਲ ਹੋਈ ਗੱਲਬਾਤ ਨੂੰ ਰਿਕਾਰਡ ਕਰਕੇ ਜਨਤਕ ਕਰ ਦਿੱਤਾ ਹੈ। ਵਰਨਣਯੋਗ ਹੈ ਕਿ ਜਿੱਥੇ ਰੀਬੈਲ ਮੀਡੀਆ (Rebel media) ਸੱਜੇ ਪੱਖੀ ਹੈ, ਉਵੇਂ ਹੀ ਖੱਬੇ ਪੱਖੀ ਵਿਚਾਰਧਾਰਾ ਵਾਲਿਆਂ ਦਾ ਝੰਡਾ ਬਰਦਾਰ ਰੈਬਲ ਮੀਡੀਆ (Rabble media)ਹੈ।  

Have something to say? Post your comment