Welcome to Canadian Punjabi Post
Follow us on

29

March 2024
 
ਦੇਸ਼ ਦੁਨੀਆ

ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਜਿੰਦ ਪੀਰ ਸੱਖਰ

January 30, 2020 07:32 AM

ਸੱਖਰ ਸਿੰਧ ਪ੍ਰਾਂਤ ਦਾ ਪ੍ਰਸਿੱਧ ਨਗਰ ਹੈ। ਇਹ ਸ਼ਹਿਰ ਲਾਹੌਰ ਕਰਾਚੀ ਮੇਨ ਲਾਈਨ ਉੱਤੇ ਹੈ, ਇਸ ਦੇ ਰੇਲਵੇ ਸਟੇਸ਼ਨ ਨੂੰ ਰੋਹੜੀ ਆਖਿਆ ਜਾਂਦਾ ਹੈ। ਰੋਹੜੀ ਅਤੇ ਸੱਖਰ ਨੂੰ ਮਿਲਾਉਣ ਵਾਲਾ ਸਿੰਧ ਦਰਿਆ ਦਾ ਪੁਲ ਪਾਰ ਕਰਦਿਆਂ ਸੱਜੇ ਹੱਥ ਇਕ ਸੜਕ ਥੱਲੇ ਉਤਰਦੀ ਹੈ। ਇਹ ਸੜਕ ਦਰਿਆ ਅਤੇ ਪੁਲ ਦੇ ਨਾਲ ਨਾਲ ਘੁੰਮਦੀ ਹੋਈ ਗੁਰਦੁਆਰਾ ਜਿੰਦ ਪੀਰ ਤੇ ਅੱਪੜ ਜਾਂਦੀ ਹੈ। ਇਹ ਇੱਕ ਬਹੁਤ ਹੀ ਸੁੰਦਰ ਗੁਰਦੁਆਰਾ ਹੈ। ਇਥੇ ਗੁਰੂ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਸਮੇਂ ਬਿਰਾਜੇ ਸਨ। ਇੱਥੋਂ ਉੱਠ ਕੇ ਹੀ ਆਪ ਸਿੰਧ ਦਰਿਆ ਦੇ ਟਾਪੂ ਅੰਦਰ ਸਾਧੂਆਂ ਦੇ ਬੇਲੇ ਪੁੱਜੇ। ਝੂਲੇ ਲਾਲ ਨਾਮੀ ਉਦਾਸੀ ਸਾਧੂ ਇੱਥੋਂ ਦਾ ਪਹਿਲਾ ਪੁਜਾਰੀ ਸੀ। ਇਸ ਵੇਲੇ ਇਹ ਅਸਥਾਨ ਨਾਨਕ ਪੰਥੀ ਹਿੰਦੂਆਂ ਪਾਸ ਹੈ। ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੁੰਦਾ ਹੈ ਤੇ ਮੂਰਤੀਆਂ ਦੀ ਪੂਜੀਆਂ ਜਾਦੀਆਂ ਹਨ। ਗੁਰੂ ਸਾਹਿਬ ਦੀ ਜਗਾਈ ਇੱਕ ਜੋਤ ਹਰ ਵੇਲੇ ਜਗਦੀ ਰਹਿੰਦੀ ਹੈ ਜਿਹਨੂੰ ਸ਼ਰਧਾਲੂ ਮੱਥਾ ਟੇਕਦੇ ਹਨ।

 
Have something to say? Post your comment