Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਲਾਈਫ ਸਟਾਈਲ

ਬੇਦਾਗ ਚਿਹਰੇ ਲਈ ਤੁਹਾਡੀ ਮਦਦ ਕਰਨਗੇ ਮਸਾਲੇ

January 29, 2020 08:24 AM

ਰਸੋਈ ਵਿੱਚ ਇਸਤੇਮਾਲ ਹੋਣ ਵਾਲੇ ਮਸਾਲੇ ਨਾ ਸਿਰਫ ਖਾਣ ਦਾ ਸਵਾਦ ਵਧਾਉਂਦੇ ਹਨ ਸਗੋਂ ਤੁਹਾਡੀ ਚਮੜੀ ਲਈ ਵੀ ਫਾਇਦੇਮੰਦ ਹੁੰਦੇ ਹਨ।
ਦਾਲਚੀਨੀ- ਇਸ ਦੀ ਵਰਤੋਂ ਅਕਸਰ ਲੋਕ ਚਾਹ ਬਣਾਉਣ ਲਈ ਕਰਦੇ ਹਨ, ਪਰ ਤੁਸੀਂ ਚਾਹੋ ਤਾਂ ਦਾਲਚੀਨੀ ਨੂੰ ਪੀਸ ਕੇ ਆਪਣੇ ਚਿਹਰੇ 'ਤੇ ਵੀ ਲਾ ਸਕਦੇ ਹੋ। ਇੱਕ ਚਮਚ ਦਾਲਚੀਨੀ 'ਚ ਇੱਕ ਚਮਚ ਸ਼ਹਿਦ ਤੇ ਕੱਚਾ ਦੁੱਧ ਮਿਲਾ ਕੇ ਚਿਹਰੇ 'ਤੇ 15-20 ਮਿੰਟ ਲਈ ਲਾਓ। ਉਸ ਤੋਂ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਦਾਲਚੀਨੀ ਚਿਹਰੇ ਦੇ ਮਰੇ ਸੈੱਲਾਂ ਨੂੰ ਹਟਾ ਕੇ ਚਮੜੀ ਨੂੰ ਚਮਕਦਾਰ ਬਣਾਉਣ ਦਾ ਕੰਮ ਕਰਦੀ ਹੈ। ਤੁਸੀਂ ਚਾਹੋ ਤਾਂ ਇਸ ਨੂੰ ਆਪਣੇ ਬੁੱਲ੍ਹਾਂ 'ਤੇ ਵੀ ਲਾ ਸਕਦੇ ਹੋ। ਗੁਲਾਬੀ ਅਤੇ ਨਰਮ ਬੁੱਲ੍ਹਾ ਲਈ ਦਾਲਚੀਨੀ ਇੱਕ ਬਿਹਤਰੀਨ ਚੋਣ ਹੈ।
ਕਲੌਂਜੀ ਦਾ ਤੇਲ-ਇਹ ਤੇਲ ਤੁਹਾਨੂੰ ਬਾਜ਼ਾਰ ਵਿੱਚ ਮਿਲ ਜਾਵੇਗਾ। ਉਮਰ ਦਾ ਅਸਰ ਘੱਟ ਕਰਨ ਵਾਲੇ ਗੁਣਾਂ ਨਾਲ ਭਰਪੂਰ ਕਲੌਂਜੀ ਦਾ ਤੇਲ ਤੁਹਾਨੂੰ ਲੰਮੇ ਸਮੇਂ ਤੱਕ ਜਵਾਨ ਤੇ ਖੂਬਸੂਰਤ ਬਣਾਈ ਰੱਖਦਾ ਹੈ। ਉਮਰ ਦਾ ਅਸਰ ਘੱਟ ਕਰਨ ਵਾਲੇ ਗੁਣਾਂ ਦੇ ਨਾਲ ਇਸ ਵਿੱਚ ਵਿਟਾਮਿਨ-5 ਪਾਇਆ ਜਾਂਦਾ ਹੈ, ਜੋ ਤੁਹਾਡੀ ਚਮੜੀ ਨੂੰ ਨਰਮ ਅਤੇ ਮੁਲਾਇਮ ਕਰਨ ਵਿੱਚ ਮਦਦ ਕਰਦਾ ਹੈ। ਇਸ ਦਾ ਇਸਤੇਮਾਲ ਕਰਨ ਲਈ ਇੱਕ ਬਾਉਲ ਵਿੱਚ ਸੇਬ ਦਾ ਸਿਰਕਾ ਲਓ, ਉਸ ਵਿੱਚ ਕਲੌਂਜੀ ਦਾ ਤੇਲ ਪਾਓ ਤੇ ਰੋਜ਼ ਇਸ ਦਾ ਇਸਤੇਮਾਲ ਸਕਿਨ ਟੋਨਰ ਦੇ ਰੂਪ ਵਿੱਚ ਕਰੋ। ਇਸ ਦੀ ਲਗਾਤਾਰ ਵਰਤੋਂ ਨਾਲ ਤੁਹਾਡਾ ਚਿਹਰਾ ਇਕਦਮ ਸਾਫ ਅਤੇ ਦਾਗ ਰਹਿਤ ਨਜ਼ਰ ਆਵੇਗਾ।
ਜਾਇਫਲ-ਆਇਲੀ ਸਕਿਨ ਲਈ ਜਾਇਫਲ ਬਹੁਤ ਮਦਦਗਾਰ ਹੈ। ਇਹ ਤੁਹਾਡੀ ਚਮੜੀ ਤੋਂ ਫਾਲਤੂ ਤੇਲ ਨੂੰ ਦੂਰ ਕਰ ਕੇ ਚਿਹਰੇ ਨੂੰ ਕੁਦਰਤੀ ਚਮਕਦਾਰ ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਲਈ ਜਾਇਫਲ ਦੇ ਪਾਊਡਰ ਨੂੰ ਸ਼ਹਿਦ ਦੇ ਨਾਲ ਰਲਾ ਕੇ ਚਿਹਰੇ ਉਤੇ ਪੰਜ-10 ਮਿੰਟ ਲਈ ਛੱਡ ਦਿਓ। ਇਸ ਦੇ ਨਾਲ ਜਾਇਫਲ ਵਿੱਚ ਐਂਟੀਸੈਪਟਿਕ ਗੁਣ ਵੀ ਪਾਏ ਜਾਂਦੇ ਹਨ, ਜੋ ਚਿਹਰੇ ਦੀ ਸੋਜ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ। ਜੇ ਕਿਸੇ ਕਾਰਨ ਤੁਹਾਡੀ ਚਮੜੀ ਉਤੇ ਦਾਗ ਜਾਂ ਫਿਰ ਸੋਜ ਹੈ ਤਾਂ ਇਸ ਪੈਕ ਦਾ ਇਸਤੇਮਾਲ ਜ਼ਰੂਰ ਕਰੋ।

 
Have something to say? Post your comment