Welcome to Canadian Punjabi Post
Follow us on

28

March 2024
 
ਲਾਈਫ ਸਟਾਈਲ

ਗਾਜਰ ਦਾ ਸੂਪ

January 29, 2020 08:21 AM

ਸਮੱਗਰੀ-400 ਗਰਾਮ ਗਾਜਰ, ਇੱਕ ਟੁਕੜਾ ਅਦਰਕ, ਤੇਲ ਦੋ ਛੋਟੇ ਚਮਚ, ਖੰਡ ਦੋ ਛੋਟੇ ਚਮਚ, ਨਿੰਬੂ ਦਾ ਰਸ ਦੋ ਛੋਟੇ ਚਮਚ, ਜੀਰਾ ਇੱਕ ਛੋਟਾ ਚਮਚ, ਅਜਵਾਇਣ ਇੱਕ ਛੋਟਾ ਚਮਚ, ਕਾਲੀ ਮਿਰਚ ਪਾਊਡਰ 1/4 ਛੋਟਾ ਚਮਚ, ਹਿੰਙ ਇੱਕ ਚੁਟਕੀ, ਨਮਕ ਇੱਕ ਛੋਟਾ ਚਮਚ, ਸਵਾਦ ਅਨੁਸਾਰ।
ਵਿਧੀ- ਗਾਜਰ ਸੂਪ ਰੈਸਿਪੀ ਦੇ ਲਈ ਸਭ ਤੋਂ ਪਹਿਲਾਂ ਗਾਜਰ ਨੂੰ ਧੋ ਕੇ ਕੱਟ ਲਓ। ਅਦਰਕ ਵੀ ਧੋ ਕੇ ਛੋਟੇ ਛੋਟੇ ਪੀਸ ਕਰ ਲਓ। ਇੱਕ ਕੜਾਹੀ ਵਿੱਚ ਤੇਲ ਪਾ ਕੇ ਗਰਮ ਕਰੋ। ਤੇਲ ਗਰਮ ਹੋਣ 'ਤੇ ਇਸ ਵਿੱਚ ਜੀਰਾ, ਅਜਵਾਇਣ ਅਤੇ ਹਿੰਙ ਪਾ ਕੇ ਭੁੰਨ ਲਓ। ਫਿਰ ਇਸ ਵਿੱਚ ਕਾਲੀ ਮਿਰਚ ਪਾਊਡਰ, ਕੱਟੀਆਂ ਹੋਈਆਂ ਗਾਜਰਾਂ, ਅਦਰਕ ਪਾਓ ਅਤੇ ਵਿੱਚ-ਵਿੱਚ ਹਿਲਾਉਂਦੇ ਹੋਏ ਮੀਡੀਆ ਸੇਕ 'ਤੇ 10 ਮਿੰਟ ਤੱਕ ਪਕਾ ਲਓ। ਇਸ ਦੇ ਬਾਅਦ ਗੈਸ ਬੰਦ ਕਰ ਦਿਓ।
ਪੱਕੀਆਂ ਹੋਈਆਂ ਗਾਜਰਾਂ ਨੂੰ ਮਿਕਸਰ ਵਿੱਚ ਪਾਓ ਅਤੇ ਬਰੀਕ ਪੀਸ ਲਓ। ਮਿਸ਼ਰਣ ਨੂੰ ਇੱਕ ਬਾਊਲ ਵਿੱਚ ਕੱਢ ਲਓ ਅਤੇ ਉਸ ਵਿੱਚ ਅੱਧਾ ਲੀਟਰ ਪਾਣੀ ਮਿਕਸ ਕਰ ਲਓ। ਗਾਜਰ ਦੇ ਮਿਸ਼ਰਣ ਨੂੰ ਪੈਨ ਵਿੱਚ ਪਾ ਕੇ ਮੀਡੀਆ ਸੇਕ 'ਤੇ ਰੱਖੋ। ਨਾਲ ਨਮਕ ਅਤੇ ਖੰਡ ਮਿਲਾ ਦਿਓ ਅਤੇ ਇੱਕ ਉਬਾਲਾ ਹੋਣ ਤੱਕ ਪਕਾ ਲਓ। ਉਬਾਲਾ ਆਉਣ 'ਤੇ ਪੈਨ ਵਿੱਚ ਨਿੰਬੂ ਦਾ ਰਸ ਪਾਓ ਤੇ ਗੈਸ ਬੰਦ ਕਰ ਦਿਓ। ਗਾਜਰ ਅਦਰਕ ਸੂਪ ਨੂੰ ਸਰਵਿੰਗ ਬਾਊਲ ਵਿੱਚ ਕੱਢੋ ਅਤੇ ਸਵਰ ਕਰੋ।

 
Have something to say? Post your comment