Welcome to Canadian Punjabi Post
Follow us on

28

October 2020
ਦੇਸ਼ ਦੁਨੀਆ

ਗੁਰਦੁਆਰਾ ਪਹਿਲੀ ਪਾਤਸ਼ਾਹੀ, ਚਾਵਲੀ ਮਸ਼ਾਇਖ, ਬੂਰੇਵਾਲਾ

January 23, 2020 03:44 AM

ਇਹ ਪਾਵਨ ਅਸਥਾਨ ਜ਼ਿਲਾ ਵਿਹਾੜੀ ਦੀ ਤਹਿਸੀਲ ਬੂਰੇਵਾਲਾ ਤੋ ਸਾਹੋਕੀ ਜਾਣ ਵਾਲੀ ਸੜਕ ਉੱਤੇ ਚੱਕ ਨੰ. EB 317 ਜਿਹਨੂੰ ਚੱਕ ਦੀਵਾਨ ਸਾਹਿਬ ਚਾਵਲੀ ਮਸ਼ਾਇਖ ਜਾ ਚੱਕ ਹਾਜੀ ਸ਼ੇਰ ਵੀ ਆਖਿਆ ਜਾਦਾ ਹੈ, ਵਿੱਚ ਹੈ । ਰੇਲਵੇ ਸਟੇਸ਼ਨ ਬੂਰੇਵਾਲਾ ਤੋਂ ਸਾਹੋਕੀ ਜਾਣ ਵਾਲੀਆ ਬੱਸਾ ਇਸ ਪਿੰਡ ਵਿੱਚੋਂ ਜਾਦੀਆ ਹਨ . ਇਸ ਥਾ ਦੀਵਾਨ ਹਾਜੀ ਸ਼ੇਰ ਮੁਹੰਮਦ ਜੀ ਹੋਰਾਂ ਦਾ ਮਜ਼ਾਰ ਹੈ । ਇਹਨਾ ਦਾ ਨਾ ਪਹਿਲਾ “ਮਹਾ ਰਾਵਰ” ਸੀ ਤੇ ਇਹ ਚੁਣੀਆ ਦੇ ਰਾਜੇ ਮਹੀਪਾਲ ਤੇ ਰਾਣੀ ਚੁਣੀਆ ਦੇ ਪੁੱਤਰ ਸਨ । ਇਹਨਾ ਦੀ ਭੈਣ ਦਾ ਨਾ "ਕੰਗਣ ਬਰਸ” ਸੀ, ਜਿਹਦੇ ਨਾ ਉੱਤੇ ਜ਼ਿਲਾ ਕਸੂਰ ਅੰਦਰ ਪ੍ਰਸਿਧ ਕਸਬਾ ਕੰਗਣ ਪੁਰ ਅੱਜ ਵੀ ਆਬਾਦ ਹੈ । 730 ਈ : ਦੇ ਨੇੜੇ ਤੇੜੇ ਇਹਨਾ ਇਸ ਦੁਨੀਆ ਤੋਂ ਪਰਦਾ ਕੀਤਾ। ਇਹਨਾ ਦੇ ਮਿਜ਼ਾਰ ਤੋਂ ਕੋਈ ਅੱਧਾ ਕਿਲੋਮੀਟਰ ਅੱਗੇ ਆਬਾਦੀ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਿਰਾਜਣ ਅਸਥਾਨ ਉੱਤੇ ਸੁੰਦਰ ਦਰਬਾਰ ਬਣਿਆ ਹੋਇਆ ਹੈ। ਇਸ ਅਸਥਾਨ ਨੂੰ ਸਾਧਾਰਨ ਲੋਕ ਅੱਜ ਵੀ “ਤਪ ਅਸਥਾਨ ਗੁਰੂ ਨਾਨਕ” ਕਹਿ ਕੇ ਯਾਦ ਕਰਦੇ ਹਨ । ਕਦੇ ਇੱਥੇ ਅਕਾਲੀ ਸੇਵਾਦਾਰ ਸਨ, ਹੁਣ ਇੱਕ ਮੁਸਲਮਾਨ ਪਰਿਵਾਰ ਸੇਵਾ ਨਿਭਾ ਰਿਹਾ ਹੈ ।

Have something to say? Post your comment