Welcome to Canadian Punjabi Post
Follow us on

21

February 2020
ਅਪਰਾਧ

ਮਿਸੌਰੀ 'ਚ ਫਾਇਰਿੰਗ ਦੌਰਾਨ ਦੋ ਦੀ ਮੌਤ

January 22, 2020 08:22 AM

ਕੰਸਾਸ ਸਿਟੀ, 21 ਜਨਵਰੀ (ਪੋਸਟ ਬਿਊਰੋ)- ਕੰਸਾਸ ਸਿਟੀ, ਮਿਸੌਰੀ ਦੀ ਪੁਲਸ ਅਨੁਸਾਰ ਇਥੇ ਹੋਈ ਫਾਇਰਿੰਗ 'ਚ ਦੋ ਲੋਕਾਂ ਦੀ ਮੌਤ ਹੋ ਗਈ ਜਦ ਕਿ 15 ਹੋਰ ਜ਼ਖ਼ਮੀ ਹੋ ਗਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਫਾਇਰਿੰਗ ਕੱਲ੍ਹ ਅੱਧੀ ਰਾਤ ਤੋਂ ਬਾਅਦ ਸ਼ੁਰੂ ਹੋਈ। ਇਸ ਸਮੇਂ ਪਏ ਸ਼ੋਰ-ਸ਼ਰਾਬੇ 'ਚ ਲੋਕਾਂ ਨੇ ਮਦਦ ਦੀ ਮੰਗ ਕੀਤੀ ਤੇ ਪੁਲਸ ਮੌਕੇ 'ਤੇ ਪੁੱਜੀ। ਪੁਲਸ ਨੂੰ ਪਾਰਕਿੰਗ ਵਾਲੀ ਥਾਂ ਇੱਕ ਕੁੜੀ ਟਿਫਨੀ ਐਨਰੀਕੁਏਜ਼ ਤੇ ਕੋਲਾਈਕ ਕਲਾਮਾ ਦੀਆਂ ਲਾਸ਼ਾਂ ਮਿਲੀਆਂ। ਪੁਲਸ ਅਨੁਸਾਰ ਦੋ ਲਾਸ਼ਾਂ ਵਿੱਚੋਂ ਇੱਕ ਹਮਲਾਵਰ ਦੀ ਹੈ। ਹਮਲਾਵਰ ਨੇ ਉਦੋਂ ਫਾਇਰਿੰਗ ਸ਼ੁਰੂ ਕੀਤੀ ਜਦੋਂ ਲੋਕ ਬਾਰ ਵਿੱਚ ਜਾਣ ਲਈ ਕਤਾਰ ਵਿੱਚ ਖੜ੍ਹੇ ਸਨ। ਹਮਲਾਵਰ ਨੂੰ ਹਥਿਆਰਬੰਦ ਸੁਰੱਖਿਆ ਗਾਰਡ ਨੇ ਮਾਰ ਦਿੱਤਾ। ਫਾਇਰਿੰਗ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗਾ। ਪੁਲਸ ਅਨੁਸਾਰ ਫਾਇਰਿੰਗ 'ਚ ਜ਼ਖ਼ਮੀ ਹੋਏ 15 ਲੋਕ ਵੱਖ-ਵੱਖ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਫਾਇਰਿੰਗ ਦੀ ਇਹ ਵਾਰਦਾਤ ਅਮਰੀਕਾ ਦੇ ਹਾਈਵੇ ਨੰਬਰ 40 ਨੇੜੇ ਹੋਈ।

Have something to say? Post your comment