Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਮਨੋਰੰਜਨ

ਆਪਣੀ ਉਮਰ ਤੋਂ ਪੰਜ ਸਾਲ ਜਵਾਨ ਹੋ ਗਿਆ ਹਾਂ : ਵਰੁਣ ਧਵਨ

January 20, 2020 09:47 AM

ਅਭਿਨੇਤਾ ਵਰੁਣ ਧਵਨ ਫਿਲਹਾਲ ਆਪਣੀ ਅਗਲੀ ਫਿਲਮ ‘ਸਟ੍ਰੀਟ ਡਾਂਸਰ 3ਡੀ’ ਦੇ ਪ੍ਰਮੋਸ਼ਨ ਵਿੱਚ ਬਿਜ਼ੀ ਹਨ। ਫਿਲਮ ਵਿੱਚ ਉਨ੍ਹਾਂ ਨਾਲ ਸ਼ਰਧਾ ਕਪੂਰ ਅਤੇ ਨੋਰਾ ਫਤੇਹੀ ਹਨ। ਇਸ ਫਿਲਮ ਲਈ ਵਰੁਣ ਨੇ ਕਾਫੀ ਮਿਹਨਤ ਕੀਤੀ ਹੈ। ਫਿਲਮ ਵਿੱਚ ਉਨ੍ਹਾਂ ਦੇ ਸ਼ਾਨਦਾਰ ਡਾਂਸ ਦੀ ਕਾਫੀ ਤਾਰੀਫ ਹੋਈ ਹੈ। ਵਰੁਣ ਕਹਿੰਦੇ ਹਨ, ‘‘ਇਹ ਸਭ ਕੁਝ ਇੰਨਾ ਆਸਾਨ ਨਹੀਂ ਸੀ, ਕਿਉਂਕਿ ਮੈਂ ਇੱਕ ਪ੍ਰੋਫੈਸ਼ਨਲ ਡਾਂਸਰ ਨਹੀਂ, ਇਸ ਲਈ ਪ੍ਰੋਫੈਸ਼ਨਲ ਡਾਂਸਰਾਂ ਨਾਲ ਟਰੇਨਿੰਗ ਮੁਸ਼ਕਲ ਕੰਮ ਸੀ। ਸਾਡੀ ਪਿਛਲੀ ਫਿਲਮ ‘ਏ ਬੀ ਸੀ ਡੀ 2’ ਵਾਂਗ ਇਸ ਫਿਲਮ ਲਈ ਸਾਨੂੰ ਕੋਈ ਵਾਧੂ ਅਟੈਂਨਸ਼ਨ ਵੀ ਨਹੀਂ ਮਿਲੀ। ਸਾਨੂੰ ਟੀਮ ਦੇ ਨਾਲ ਰਿਹਰਸਲ ਕਰਨ ਲਈ ਕਿਹਾ ਗਿਆ, ਤਾਂ ਕਿ ਸਾਡੇ ਸਟੈਪ ਸੁਧਰ ਸਕਣ। ਗਾਣਿਆਂ ਦੇ ਸਟੈਪ ਫਾਸਟ ਸਨ, ਇਸ ਲਈ ਉਨ੍ਹਾਂ ਨੂੰ ਫਾਸਟ ਸਿੱਖਣਾ ਜ਼ਰੂਰੀ ਸੀ।”
ਵਰੁਣ ਨੇ ਦੱਸਿਆ ਕਿ ਇਸ ਫਿਲਮ ਲਈ ਡਾਂਸ ਪ੍ਰੈਕਟਿਸ ਦੇ ਨਾਲ ਉਹ ਮੁਸ਼ਕਲ ਵਰਕਆਊਟ ਵੀ ਕਰਦੇ ਸਨ। ਡਾਂਸ ਵਿੱਚ ਕਾਫੀ ਜ਼ਿਆਦਾ ਆਕਰਡੀਓਵੈਸਕੁਲਰ ਵਰਕਆਊਟ ਸੀ ਤੇ ਜਿਮ ਵਿੱਚ ਵੀ। ਮੈਂ 60 ਤੋਂ ਨੱਬੇ ਮਿੰਟ ਤੱਕ ਵੇਟ ਦੀ ਟਰੇਨਿੰਗ ਲਈ। ਆਪਣੀ ਫਿਜੀਕਲ ਟਰੇਨਿੰਗ ਨੂੰ ਹੌਲੀ ਹੌਲੀ ਵਧਾਇਆ। ਜੋ ਲੋਕ ਡਾਂਸ ਕਰਦੇ ਹਨ, ਉਨ੍ਹਾਂ ਦੇ ਪੈਰਾਂ ਦੀਆਂ ਮਸਲਜ਼ ਵਿੱਚ ਬਹੁਤ ਜ਼ਿਆਦਾ ਤਾਕਤ ਚਾਹੀਦੀ ਹੈ। ਇਸ ਲਈ ਵਰਕਆਊਟ ਕਰਨਾ ਜ਼ਰੂਰੀ ਹੁੰਦਾ ਹੈ। ਵਰੁਣ ਇਸ ਫਿਲਮ ਦੇ ਲਈ ਇੱਕ ਦਿਨ ਵਿੱਚ ਸੱਤ ਘੰਟੇ ਡਾਂਸ ਦੀ ਰਿਹਰਸਲ ਕਰਦੇ ਸਨ। ਵਰੁਣ ਕਹਿੰਦੇ ਹਨ, ‘‘ਇਸ ਤਰ੍ਹਾਂ ਦੀ ਲਾਈਫਸਟਾਈਲ ਨੂੰ ਫਾਲੋ ਕਰਦੇ ਹੋਏ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੈਂ ਪੰਜ ਸਾਲ ਜਵਾਨ ਹੋ ਗਿਆ ਹਾਂ। ਮੈਂ ਇਸ ਸਮੇਂ 32 ਸਾਲ ਦਾ ਹਾਂ, ਇਸ ਲਈ ਇਹ ਸਭ ਕਰਨਾ ਓਨਾ ਆਸਾਨ ਨਹੀਂ ਸੀ, ਪਰ ਮੇਰੇ ਅੰਦਰ ਬਹੁਤ ਜ਼ਿਆਦਾ ਊਰਜਾ ਹੈ ਜਿਸ ਨੂੰ ਇਸ ਤਰ੍ਹਾਂ ਦੀਆਂ ਫਿਲਮਾਂ ਦੇ ਜ਼ਰੀਏ ਆਊਟਲੈਟ ਮਿਲਦਾ ਹੈ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ