Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਭਾਰਤ

ਰਣਜੀਤ ਸਿੰਘ ਕਤਲ ਕੇਸ ਵਿੱਚ ਰਾਮ ਰਹੀਮ ਦੇ ਵਿਰੁੱਧ ਸੀ ਬੀ ਆਈ ਦੀ ਬਹਿਸ ਪੂਰੀ

January 20, 2020 09:26 AM

ਪੰਚਕੂਲਾ, 19 ਜਨਵਰੀ, (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨਾਲ ਜੁੜੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਸੀ ਬੀ ਆਈ ਦੀ ਬਹਿਸ ਪੂਰੀ ਹੋ ਗਈ ਹੈ। ਕੇਸ ਦੀ ਅਗਲੀ ਸੁਣਵਾਈ ਵੇਲੇ ਇਕ ਫਰਵਰੀ ਨੂੰ ਬਚਾਅ ਧਿਰ ਵੱਲੋਂ ਬਹਿਸ ਸ਼ੁਰੂ ਕੀਤੀ ਜਾਵੇਗੀ।
ਬੀਤੇ ਸ਼ਨਿਚਰਵਾਰ ਇਸ ਕੇਸ ਦੀ ਸੁਣਵਾਈ ਵੇਲੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ ਸਨ ਤੇ ਹੋਰ ਦੋਸ਼ੀ ਜਸਵੀਰ, ਕ੍ਰਿਸ਼ਨ ਲਾਲ ਤੇ ਅਵਤਾਰ ਸਿੰਘ ਅਦਾਲਤ ਵਿੱਚ ਖ਼ੁਦ ਪੇਸ਼ ਹੋਏ। ਦੋਸ਼ੀ ਇੰਦਰਸੈਨ ਉਮਰ ਜ਼ਿਆਦਾ ਹੋਣ ਕਾਰਨ ਹਾਜ਼ਰੀ ਵੱਲੋਂ ਮਾਫ਼ੀ ਉੱਤੇ ਰਿਹਾ।
ਸੀ ਬੀ ਆਈ ਦੇ ਵਕੀਲ ਐੱਚ ਪੀ ਐੱਸ ਵਰਮਾ ਨੇ ਦੱਸਿਆ ਕਿ ਸ਼ਨੀਵਾਰ ਸੀ ਬੀ ਆਈ ਨੇ ਆਪਣੀ ਫਾਈਨਲ ਬਹਿਸ ਪੂਰੀ ਕਰ ਲਈ ਹੈ। ਅਗਲੀ ਸੁਣਵਾਈ ਵਿੱਚ ਬਚਾਅ ਧਿਰ ਵੱਲੋਂ ਫਾਈਨਲ ਬਹਿਸ ਸ਼ੁਰੂ ਹੋਵੇਗੀ। ਬਚਾਅ ਪੱਖ ਦੇ ਵਕੀਲ ਅਨਿਲ ਕੌਸ਼ਿਕ ਨੇ ਦੱਸਿਆ ਕਿ ਇਸ ਕੇਸ ਦੇ ਮੁਲਜ਼ਮ ਕ੍ਰਿਸ਼ਨ ਲਾਲ ਨੇ ਸ਼ਨਿਚਰਵਾਰ ਸੀ ਬੀ ਆਈ ਦੇ ਵਿਸ਼ੇਸ਼ ਜੱਜ ਅੱਗੇ ਪੇਸ਼ ਹੋ ਕੇ ਕੁਝ ਗੱਲਾਂ ਰੱਖੀਆਂ ਹਨ, ਪਰ ਉਸ ਸਮੇਂ ਕ੍ਰਿਸ਼ਨ ਲਾਲ ਅਤੇ ਜੱਜ ਇਕੱਲੇ ਅਦਾਲਤ ਰੂਮ ਵਿੱਚ ਸਨ, ਇਸ ਲਈ ਕੋਈ ਜਾਣਕਾਰੀ ਨਹੀਂ ਕਿ ਕ੍ਰਿਸ਼ਨ ਲਾਲ ਨੇ ਕੀ ਕਿਹਾ ਹੈ।
ਇਸ ਦੌਰਾਨ ਪੰਚਕੂਲਾ ਦੀ 25 ਅਗਸਤ 2017 ਦੀ ਹਿੰਸਾ ਵਾਲੇ ਕੇਸ ਵਿੱਚ ਡੇਰਾ ਮੁਖੀ ਨੂੰ ਧਿਰ ਬਣਾਉਣ ਲਈ ਚੀਫ਼ ਜੁਡੀਸ਼ਲ ਮੈਜਿਸਟਰੇਟ (ਸੀ ਜੇ ਐੱਮ) ਦੀ ਅਦਾਲਤ ਵਿੱਚ ਸ਼ਨਿਚਰਵਾਰ ਸੁਣਵਾਈ ਇਸ ਲਈ ਟਲ਼ ਗਈ ਕਿ ਸੀ ਜੇ ਐੱਮ ਰੋਹਿਤ ਵੱਤਸ ਦੀ ਤਰੱਕੀ ਹੋਣ ਕਾਰਨ ਉਨ੍ਹਾਂ ਨੇ ਕੇਸ ਸੁਣਨ ਤੋਂ ਇਨਕਾਰ ਕਰ ਦਿੱਤਾ। ਨਵੇਂ ਸੀ ਜੇ ਐੱਮ ਇਸ ਕੇਸ ਦੀ ਅਗਲੀ ਸੁਣਵਾਈ 3 ਫਰਵਰੀ ਨੂੰ ਕਰਨਗੇ। 25 ਅਗਸਤ 2017 ਨੂੰ ਹਿੰਸਾ ਬਾਰ ਅਰਜ਼ੀ ਵਿੱਚ ਡੇਰੇ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਨੇ ਕਿਹਾ ਹੈ ਕਿ ਉਸ ਦਿਨ ਰਾਮ ਰਹੀਮ ਦੇ ਇਸ਼ਾਰੇ ਉੱਤੇ ਹਿੰਸਾ ਹੋਈ ਸੀ। ਵੱਡੀ ਗਿਣਤੀ ਵਿੱਚ ਗੱਡੀਆਂ ਨੂੰ ਅੱਗ ਲਾਈ ਗਈ ਤੇ ਮੀਡੀਆ ਵਾਲਿਆਂ ਦਾ ਸਾਮਾਨ ਸਾੜਨ ਦੇ ਨਾਲ ਸਰਕਾਰੀ ਜਾਇਦਾਦ ਦਾ ਵੀ ਨੁਕਸਾਨ ਕੀਤਾ ਗਿਆ ਸੀ। ਡੇਰਾ ਮੁਖੀ ਨੇ ਆਪਣੇ ਹਮਾਇਤੀਆਂ ਨੂੰ ਸਾਜ਼ਿਸ਼ ਹੇਠ ਪੰਚਕੂਲਾ ਭੇਜਿਆ ਸੀ, ਜਿੱਥੇ ਅਦਾਲਤ ਨੇ ਜਦੋਂ ਉਸ ਨੂੰ ਦੋਸ਼ੀ ਠਹਿਰਾ ਦਿੱਤਾ ਤਾਂ ਉਸ ਨੇ ਦੰਗੇ ਕਰਾ ਦਿੱਤੇ ਸਨ। ਇਸ ਦੇ ਬਾਵਜੂਦ ਡੇਰਾ ਮੁਖੀ ਦਾ ਨਾਂਅ ਅੱਜ ਤਕ ਕਿਸੇ ਸਿ਼ਕਾਇਤ ਵਿੱਚ ਨਹੀਂ ਆਇਆ, ਇਸ ਲਈ ਉਸ ਨੂੰ ਧਿਰ ਬਣਾਇਆ ਜਾਵੇ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼