Welcome to Canadian Punjabi Post
Follow us on

02

July 2025
 
ਦੇਸ਼ ਦੁਨੀਆ

ਗੁਰਦੁਆਰਾ ਨਾਨਕਸਰ, ਟਿੱਬਾ ਅਭੋਰ, ਪਾਕਪਤਨ

January 20, 2020 09:09 AM

ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਪਾਵਨ ਅਸਥਾਨ ਪਾਕਪਤਨ - ਆਰਿਫਵਾਲਾ ਰੋਡ ਉੱਤੇ ਟਿੱਬਾ ਅਭੋਰ ਉੱਤੇ ਹੈ । ਇਸ ਪਿੰਡ ਨੂੰ ਜਾਣ ਵਾਸਤੇ ਪਾਕਪਤਨ ਤੋਂ ਕੋਈ 30 ਕਿਲੋਮੀਟਰ ਦੀ ਵਿੱਥ ਉੱਤੇ ਰੰਗ ਸ਼ਾਹ ਨਾਮੀ ਸਟਾਪ ਤੇ ਉੱਤਰ ਕੇ ਟਾਗੇ ਤੇ ਬਹਿ ਕੇ ਜਾਇਆ ਜਾ ਸਕਦਾ ਹੈ। ਇਸ ਪਿੰਡ ਦਾ ਪੂਰਾ ਨਾਮ ਵਨ EB ਟਿੱਬਾ ਅਭੋਰ ਹੈ । ਇਹ ਪਾਵਨ ਅਸਥਾਨ ਬਹੁਤ ਹੀ ਸੁੰਦਰ ਤੇ ਵਿਸ਼ਾਲ ਬਣਿਆ ਹੋਇਆ ਹੈ । ਗੁਰਦੁਆਰਾ ਸਾਹਿਬ ਤੋਂ ਬਾਹਰ ਇੱਕ ਸੁੰਦਰ ਸਰੋਵਰ ਕੋਲ ਬਹੁਤ ਸਾਰੇ ਕਮਰੇ, ਲੰਗਰ ਹਾਲ, ਖੂਹ ਟਿੰਡਾ ਵਾਲਾ, ਇੱਕ ਬਾਉਲੀ, ਇਹ ਸਭ ਸ਼ੈਆ ਇਸ ਪਾਵਨ ਅਸਥਾਨ ਦੀ ਇਮਾਰਤੀ ਸ਼ਾਨ ਵਿੱਚ ਵਾਧਾ ਕਰਦੀਆਂ ਹਨ । ਇਸ ਵੇਲੇ ਇਸ ਗੁਰਦੁਆਰੇ ਦੇ ਰਿਹਾਇਸ਼ੀ ਕਮਰਿਆ ਵਿੱਚ ਬਹੁਤ ਸਾਰੇ ਸ਼ਰਨਾਰਥੀ ਪਰਿਵਾਰ ਆਬਾਦ ਹਨ। ਇਸ ਦੇ ਨਾ ਆਸੇ ਪਾਸੇ ਦੇ ਪਿੰਡਾ ਵਿੱਚ ਬਹੁਤ ਸਾਰੀ ਜਾਗੀਰ ਹੈ। 1989 ਈ: ਵਿੱਚ ਪਾਕਿਸਤਾਨ ਸਰਕਾਰ ਨੇ ਇਸ ਥਾਂ ਦੀ ਸੇਵਾ ਕਰਵਾਈ। ਇਸ ਵਾਸਤੇ ਇਮਾਰਤ ਦੀ ਹਾਲਤ ਚੰਗੀ ਹੈ। 12 ਘੁਮਾਉ ਜ਼ਮੀਨ ਪਿੰਡ ਵੱਲੋਂ ਗੁਰਦੁਆਰੇ ਦੇ ਨਾ ਹੈ। ਪਹਿਲੀ ਕੱਤਕ ਨੂੰ ਮੇਲਾ ਜੁੜਦਾ ਸੀ।

 
Have something to say? Post your comment