Welcome to Canadian Punjabi Post
Follow us on

21

February 2020
ਭਾਰਤ

ਅੱਜ ਦੇ ਦਿਨ ਹੀ ਆਪਣੇ ਇਰਾਦਿਆਂ ਦੀ ਪੱਕੀ ਇੰਦਰਾ ਗਾਂਧੀ ਬਣੀ ਸੀ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨਮੰਤਰੀ

January 19, 2020 11:50 AM

ਨਵੀਂ ਦਿੱਲੀ, 19 ਜਨਵਰੀ (ਪੋਸਟ ਬਿਊਰੋ): ਅੱਜ ਦੇ ਦਿਨ ਨੂੰ ਇਤਿਹਾਸ `ਚ ਇਸ ਕਰਕੇ ਯਾਦ ਰੱਖਿਆ ਗਿਆ ਹੈ ਇਸ ਦਿਨ ਭਾਰਤ ਦੀ ਇਕ ਔਰਤ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੀ ਸੀ। ਉਨ੍ਹਾਂ ਦਾ ਨਾਮ ਨਾਮ ਹੈ ਇੰਦਰਾ ਗਾਂਧੀ। ਜਨਵਰੀ ਦੀ 19 ਤਾਰੀਖ ਭਾਰਤ ਦੇ ਰਾਜਨੀਤਕ ਇਤਹਾਸ `ਚ ਇੱਕ ਵੱਡੀ ਥਾਂ ਰੱਖਦੀ ਹੈ। 1966 ਵਿੱਚ ਉਹ 19 ਜਨਵਰੀ ਦਾ ਹੀ ਦਿਨ ਸੀ, ਜਦੋਂ ਇੰਦਰਾ ਗਾਂਧੀ ਨੂੰ ਦੇਸ਼ ਦਾ ਪ੍ਰਧਾਨਮੰਤਰੀ ਬਣਾਇਆ ਗਿਆ। ਤਤਕਾਲੀਨ ਪ੍ਰਧਾਨਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਤੋਂ ਬਾਅਦ ਇੰਦਰਾ ਗਾਂਧੀ ਨੇ ਉਹ ਕੁਰਸੀ ਸਾਂਭੀ ਜੋ ਆਜ਼ਾਦ ਭਾਰਤ ਦੇ ਇਤਿਹਾਸ `ਚ ਪਹਿਲੀ ਵਾਰ ਉਨ੍ਹਾਂ ਦੇ ਪਿਤਾ ਜਵਾਹਰ ਲਾਲ ਨਹਿਰੂ ਨੇ ਸਾਂਭੀ ਸੀ। ਉਹ 1967 ਤੋਂ 1977 ਅਤੇ ਫਿਰ 1980 ਤੋਂ 1984 ਤੱਕ ਇਸ ਪਦ ਉੱਤੇ ਰਹੇ। ਇੰਦਰਾ ਗਾਂਧੀ ਦੇਸ਼ ਦੀ ਪਹਿਲੀ ਅਤੇ ਇੱਕਮਾਤਰ ਤੀਵੀਂ ਪ੍ਰਧਾਨਮੰਤਰੀ ਰਹੇ। ਦ੍ਰਿੜ ਨਿਸ਼ਚਾ ਅਤੇ ਆਪਣੇ ਇਰਾਦਿਆਂ ਦੀ ਪੱਕੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ ਕੁੱਝ ਸਖਤ ਅਤੇ ਵਿਵਾਦ ਵਾਲੇ ਫੈਸਲਿਆਂ ਕਾਰਨ ਯਾਦ ਕੀਤਾ ਜਾਂਦਾ ਹੈ। 1975 `ਚ ਐਮਰਜੈਂਸੀ ਦਾ ਐਲਾਨ ਅਤੇ 1984 `ਚ ਦਰਬਾਰ ਸਾਹਿਬ ਵਿੱਚ ਫੌਜ ਭੇਜਣ ਦੇ ਫੈਸਲੇ ਉਨ੍ਹਾਂ ਦੇ ਜੀਵਨ `ਤੇ ਭਾਰੀ ਪਏ। ਐਂਮਰਜੈਂਸੀ ਤੋਂ ਬਾਅਦ ਜਿੱਥੇ ਉਨ੍ਹਾਂ ਨੂੰ ਸੱਤਾ ਗਵਾਉਣੀ ਪਈ ਉਥੇ ਹੀ ਦਰਬਾਰ ਸਾਹਿਬ ਵਿੱਚ ਫੌਜ ਭੇਜਣ ਦੇ ਫੈਸਲੇ ਦੀ ਕੀਮਤ ਉਨ੍ਹਾਂ ਨੂੰ ਆਪਣੇ ਸਿੱਖ ਅੰਗ ਰੱਖਿਅਕਾਂ ਦੇ ਹੱਥੋਂ ਜਾਨ ਦੇਕੇ ਚੁਕਾਉਣੀ ਪਈ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਦਰਸ਼ਨਕਾਰੀਆਂ ਦੇ ਵਤੀਰੇ ਨਾਲ ਸੁਪਰੀਮ ਕੋਰਟ ਦੇ ਵਾਰਤਾਕਾਰ ਨਾਰਾਜ਼
ਸੰਜੇ ਕੋਠਾਰੀ ਭਾਰਤ ਦੇ ਕੇਂਦਰੀ ਵਿਜੀਲੈਂਸ ਕਮਿਸ਼ਨਰ ਅਤੇ ਬਿਮਲ ਜੁਲਕਾ ਮੁੱਖ ਸੂਚਨਾ ਕਮਿਸ਼ਨਰ ਬਣੇ
ਹਾਈ ਕੋਰਟ ਦਾ ਫੈਸਲਾ ਪੈਨ ਕਾਰਡ, ਜ਼ਮੀਨ ਤੇ ਬੈਂਕ ਦਸਤਾਵੇਜ਼ ਵੀ ਨਾਗਰਿਕਤਾ ਦੇ ਪੱਕੇ ਸਬੂਤ ਨਹੀਂ
ਮਨਮੋਹਨ ਸਿੰਘ ਨੇ ਕਿਹਾ: ‘ਮੰਦੀ’ ਦੇ ਸ਼ਬਦ ਨੂੰ ਮੋਦੀ ਸਰਕਾਰ ਸਵੀਕਾਰ ਹੀ ਨਹੀਂ ਕਰਦੀ
ਲਖਨਊ `ਚ ਦਿਨਦਹਾੜੇ ਇੰਜੀਨਿਅਰਿੰਗ ਦੇ ਵਿਦਿਆਰਥੀ ਦਾ ਚਾਕੂ ਮਾਰਕੇ ਕਤਲ, ਸੀਸੀਟੀਵੀ ਵਿੱਚ ਕੈਦ ਹੋਈ ਘਟਨਾ
ਤਾਮਿਲ ਨਾਡੂ ’ਚ ਵੱਡਾ ਬਸ ਹਾਦਸਾ, 19 ਲੋਕਾਂ ਦੀ ਮੌਤ
ਟਰੰਪ ਦੀ ਫੇਰੀ ਮੌਕੇ ਝੁੱਗੀਆਂ ਵਾਲਿਆਂ ਲਈ ਨਵੀਂ ਮੁਸੀਬਤ
ਐਫ ਏ ਟੀ ਐੱਫ ਵੱਲੋਂ ਪਾਕਿਸਤਾਨ ਨੂੰ ਸ਼ੱਕੀ ਸੂਚੀ ਵਿੱਚ ਹੀ ਰੱਖਣ ਦੀ ਸਿਫਾਰਸ਼
ਸਾਈਬਰ ਅਪਰਾਧੀ ਨੇ ਜਾਲ ਵਿੱਚ ਫਸਾ ਕੇ 80 ਸਾਲਾ ਅਮੀਰ ਤੋਂ 9 ਕਰੋੜ ਰੁਪਏ ਲੁੱਟੇ
ਪੀ ਕੇ ਨੇ ਪੁੱਛਿਆ ਗਾਂਧੀ ਦੀਆਂ ਨੀਤੀਆਂ ਪਸੰਦ ਹਨ ਤਾਂ ਗੌਡਸੇ ਸਮਰਥਕਾਂ ਦੇ ਨਾਲ ਕਿਉਂ ਹਨ ਨਿਤੀਸ਼