Welcome to Canadian Punjabi Post
Follow us on

02

July 2025
 
ਕੈਨੇਡਾ

ਇਟੋਬੀਕੋ ਫਾਸਟ ਫੂਡ ਰੈਸਟੋਰੈਂਟ ਦੇ ਬਾਹਰ ਇੱਕ ਵਿਅਕਤੀ ਨੇ ਵਰਕਰ ਨੂੰ ਮਾਰਿਆ ਚਾਕੂ

January 17, 2020 07:49 PM

ਟੋਰਾਂਟੋ, 17 ਜਨਵਰੀ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਅਜਿਹੇ ਮਸ਼ਕੂਕ ਦੀ ਭਾਲ ਕਰ ਰਹੀ ਹੈ ਜਿਸ ਨੇ ਬੱੁਧਵਾਰ ਰਾਤ ਨੂੰ ਫਾਸਟ ਫੂਡ ਰੈਸਟੋਰੈਂਟ ਦੇ ਬਾਹਰ ਇੱਕ ਵਰਕਰ ਨੂੰ ਚਾਕੂ ਮਾਰ ਦਿੱਤਾ।
ਰਾਤੀਂ 11:30 ਵਜੇ ਤੋਂ ਠੀਕ ਪਹਿਲਾਂ ਕਾਰਲਿੰਗਵਿਊ ਡਰਾਈਵ ਨੇੜੇ ਡਿਕਸਨ ਰੋਡ ਉੱਤੇ ਐਮਰਜੰਸੀ ਅਮਲੇ ਨੂੰ ਸਬਵੇਅ ਸੈਂਡਵਿਚ ਲੋਕੇਸ਼ਨ ੳੱੁਤੇ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਕਰਮਚਾਰੀ ਦੀ ਸੋਮਵਾਰ ਨੂੰ ਇਸੇ ਵਿਅਕਤੀ (ਮਸ਼ਕੂਕ) ਨਾਲ ਝੜਪ ਹੋਈ ਸੀ। ਮਸ਼ਕੂਕ ਨੇ ਦੁਕਾਨ ਦੇ ਦਰਵਾਜ਼ੇ ਦੇ ਸਾਹਮਣੇ ਗੱਡੀ ਲਿਆ ਕੇ ਖੜ੍ਹੀ ਕਰ ਦਿੱਤੀ ਸੀ, ਜਿਸ ਨਾਲ ਦੁਕਾਨ ਦਾ ਰਾਹ ਬੰਦ ਹੋ ਗਿਆ ਸੀ ਤੇ ਕਰਮਚਾਰੀ ਉਸ ਨੂੰ ਗੱਡੀ ਪਾਸੇ ਕਰਨ ਲਈ ਆਖ ਰਿਹਾ ਸੀ। ਇਸੇ ਗੱਲ ਨੂੰ ਲੈ ਕੇ ਦੋਵੇਂ ਉਲਝ ਗਏ।
ਬੁੱਧਵਾਰ ਰਾਤ ਨੂੰ ਉਹ ਵਿਅਕਤੀ ਰੈਸਟੋਰੈਂਟ ਉੱਤੇ ਪਰਤਿਆ ਤੇ ਦੋਵਾਂ ਵਿਚਾਲੇ ਫਿਰ ਝਗੜਾ ਹੋ ਗਿਆ ਜਿਸ ਦੇ ਨਤੀਜੇ ਵਜੋਂ ਮਸ਼ਕੂਕ ਨੇ ਕਰਮਚਾਰੀ ਦੀ ਛਾਤੀ ਵਿੱਚ ਛੁਰਾ ਮਾਰ ਦਿੱਤਾ। ਪੈਰਾਮੈਡਿਕਸ ਜ਼ਖ਼ਮੀ ਕਰਮਚਾਰੀ, ਜਿਸ ਦੀ ਉਮਰ 20 ਸਾਲ ਦੱਸੀ ਜਾਂਦੀ ਹੈ, ਨੂੰ ਗੰਭੀਰ ਪਰ ਸਥਿਰ ਹਾਲਤ ਵਿੱਚ ਹਸਪਤਾਲ ਲੈ ਕੇ ਗਏ। ਜਿੰਨੇ ਚਿਰ ਨੂੰ ਅਧਿਕਾਰੀ ਮੌਕੇ ੳੱੁਤੇ ਪਹੁੰਚੇ ਤਾਂ ਮਸ਼ਕੂਕ ਉੱਥੋਂ ਫਰਾਰ ਹੋ ਚੁੱਕਿਆ ਸੀ।
ਮਸ਼ਕੂਕ 40 ਸਾਲਾਂ ਦਾ ਸਿਆਹ ਨਸਲ ਦਾ ਵਿਅਕਤੀ ਦੱਸਿਆ ਜਾਂਦਾ ਹੈ ਜਿਸ ਨੇ ਲਾਲ ਰੰਗ ਦੀ ਹੁੱਡ ਵਾਲੀ ਜੈਕੇਟ ਪਾਈ ਹੋਈ ਸੀ। ਪੁਲਿਸ ਦਾ ਮੰਨਣਾ ਹੈ ਕਿ ਮਸ਼ਕੂਕ ਕਾਲੇ ਰੰਗ ਦੀ ਹਿੰਊਂਡਾਇ ਵਿੱਚ ਸੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ