Welcome to Canadian Punjabi Post
Follow us on

20

September 2020
ਬ੍ਰੈਕਿੰਗ ਖ਼ਬਰਾਂ :
ਕੰਜ਼ਰਵੇਟਿਵ ਆਗੂ ਐਰਿਨ ਓਟੂਲ ਪਾਏ ਗਏ ਕੋਵਿਡ-19 ਪਾਜ਼ੀਟਿਵਸਾਬਕਾ ਪ੍ਰਧਾਨ ਮੰਤਰੀ ਜੌਹਨ ਟਰਨਰ ਨਹੀਂ ਰਹੇਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਹੁਣ ਰਾਜ ਸਭਾ 'ਚ ਰੋਕਣ ਦਾ ਮੌਕਾ : ਭਗਵੰਤ ਮਾਨਕੈਪਟਨ ਨੇ ਕਿਹਾ: ਨਵੇਂ ਖੇਤੀ ਕਾਨੂੰਨ ਅਕਾਲੀ ਦਲ ਦੀ ਭਾਈਵਾਲੀ ਵਾਲੀ ਕੇਂਦਰ ਸਰਕਾਰ ਦੀ 'ਕਿਸਾਨ ਮਾਰੂ, ਪੰਜਾਬ ਮਾਰੂ' ਸਾਜ਼ਿਸ਼ ਦਾ ਹਿੱਸਾ ਖੇਤੀ ਆਰਡੀਨੈਂਸਾਂ ਖਿਲਾਫ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਵਿਧਾਨ ਸਭਾ ਤੋਂ ਦਿੱਤਾ ਅਸਤੀਫਾ , ਟਵੀਟ ਕਰਕੇ ਦਿੱਤੀ ਜਾਣਕਾਰੀਹਰਸਿਮਰਤ ਕੌਰ ਬਾਦਲ ਨੇ ਮੋਦੀ ਕੈਬਨਿਟ ਤੋਂ ਦਿੱਤਾ ਅਸਤੀਫਾਖੇਤੀਬਾੜੀ ਬਾਰੇ ਕੇਂਦਰੀ ਆਡਰੀਨੈਂਸ ਤਿਆਰ ਕਰਨ ਦੀ ਪ੍ਰਕਿਰਿਆ `ਚ ਅਮਰਿੰਦਰ ਸਰਕਾਰ ਆਪਣੀ ਸ਼ਮੂਲੀਅਤ ਬਾਰੇ ਵਾਈਟ ਪੇਪਰ ਜਾਰੀ ਕਰੇ : ਅਕਾਲੀ ਦਲਬਿਲ ਦੇ ਵਿਰੋਧ 'ਚ ਵੋਟ ਪਾਉਣ ਬਾਰੇ ਕੋਰਾ ਝੂਠ ਬੋਲ ਰਹੇ ਹਨ ਸੁਖਬੀਰ ਸਿੰਘ ਬਾਦਲ : ਭਗਵੰਤ ਮਾਨ
ਅੰਤਰਰਾਸ਼ਟਰੀ

ਟਰੰਪ ਇਰਾਨ ਦੀ ਪਿੱਠ ਵਿੱਚ ਛੁਰਾ ਹੀ ਮਾਰੇਗਾ : ਖਾਮੈਣੀ

January 17, 2020 07:46 PM

ਤਹਿਰਾਨ, ਇਰਾਨ, 17 ਜਨਵਰੀ (ਪੋਸਟ ਬਿਊਰੋ) : ਇਰਾਨ ਦੇ ਸੁਪਰੀਮ ਆਗੂ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਡੌਨਲਡ ਟਰੰਪ ਜੋਕਰ ਹੈ ਜਿਹੜਾ ਸਿਰਫ ਇਰਾਨੀ ਲੋਕਾਂ ਨੂੰ ਸਹਿਯੋਗ ਦੇਣ ਦਾ ਬੱਸ ਦਿਖਾਵਾ ਕਰਦਾ ਹੈ ਪਰ ਅਸਲ ਵਿੱਚ ਉਹ ਉਨ੍ਹਾਂ ਦੀ ਪਿੱਠ ਵਿੱਚ ਛੁਰਾ ਮਾਰੇਗਾ।
ਤਹਿਰਾਨ ਵਿੱਚ ਅੱਠ ਸਾਲਾਂ ਬਾਅਦ ਆਪਣੀ ਬਾਗੀ ਸੁਰ ਉੱਚੀ ਕਰਦਿਆਂ ਆਯਾਤੋਲ੍ਹਾ ਅਲੀ ਖਾਮੈਣੀ ਨੇ ਇਰਾਨ ਦੇ ਉੱਘੇ ਜਨਰਲ ਸੁਲੇਮਾਨੀ ਦੀ ਇਸ ਮਹੀਨੇ ਦੇ ਸੁ਼ਰੂ ਵਿੱਚ ਅਮਰੀਕੀ ਹਮਲੇ ਵਿੱਚ ਹੋਈ ਮੌਤ ਦੇ ਸਬੰਧ ਵਿੱਚ ਰੱਖੀ ਸੋਕ ਸਭਾ ਵਿੱਚ ਉਕਤ ਗੱਲ ਆਖੀ। ਉਨ੍ਹਾਂ ਆਖਿਆ ਕਿ ਕਾਇਰਾਨਾ ਢੰਗ ਨਾਲ ਸੁਲੇਮਾਨੀ ਨੂੰ ਮਾਰਨ ਨਾਲ ਇਸਲਾਮਿਕ ਸਟੇਟ ਗਰੁੱਪ ਖਿਲਾਫ ਇਰਾਨ ਦੇ ਸੰਘਰਸ਼ ਦਾ ਪ੍ਰਭਾਵਸ਼ਾਲੀ ਕਮਾਂਡਰ ਸਾਥੋਂ ਖੱੁਸ ਗਿਆ।
ਇਸ ਦੇ ਬਦਲੇ ਵਜੋਂ ਇਰਾਨ ਨੇ ਇਰਾਕ ਵਿੱਚ ਮੌਜੂਦ ਅਮਰੀਕੀ ਟਿਕਾਣਿਆਂ ੳੱੁਤੇ ਮਿਜ਼ਾਈਲਾਂ ਦਾਗੀਆਂ ਪਰ ਇਨ੍ਹਾਂ ਨਾਲ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ। ਖਾਮੈਣੀ ਨੇ ਆਖਿਆ ਕਿ ਇਨ੍ਹਾਂ ਹਮਲਿਆਂ ਨੇ ਸੁਪਰਪਾਵਰ ਵਜੋਂ ਅਮਰੀਕਾ ਦੇ ਅਕਸ ਨੂੰ ਢਾਹ ਲਾਈ ਹੈ। ਅਰਬੀ ਵਿੱਚ ਉਨ੍ਹਾਂ ਆਖਿਆ ਕਿ ਅਸਲੀ ਸਜ਼ਾ ਇਹੋ ਹੈ ਕਿ ਅਮਰੀਕਾ ਉੱਤੇ ਮੱਧ ਪੂੁਰਬ ਛੱਡਣ ਲਈ ਦਬਾਅ ਪਾਇਆ ਜਾਵੇ। ਜਿ਼ਕਰਯੋਗ ਹੈ ਕਿ ਇਰਾਨ ਨੇ ਯੂਕਰੇਨੀਆ ਦੇ ਜਹਾਜ਼ ਨੂੰ ਮਾਰ ਗਿਰਾਇਆ ਸੀ, ਇਸ ਘਟਨਾ ਵਿੱਚ 176 ਲੋਕ ਮਾਰੇ ਗਏ ਸਨ।
ਅਧਿਕਾਰੀਆਂ ਨੇ ਤਿੰਨ ਦਿਨਾਂ ਤੱਕ ਇਸ ਤ੍ਰਾਸਦੀ ਵਿੱਚ ਆਪਣੀ ਭੂਮਿਕਾ ਲੁਕੋਈ ਰੱਖੀ ਪਰ ਬਾਅਦ ਵਿੱਚ ਆਖਿਆ ਕਿ ਇਹ ਤਕਨੀਕੀ ਸਮੱਸਿਆ ਕਾਰਨ ਹੋਇਆ। ਇਸ ਹਾਦਸੇ ਦੀ ਜਿ਼ੰਮੇਵਾਰੀ ਲਏ ਜਾਣ ਤੋਂ ਬਾਅਦ ਮੁਜ਼ਾਹਰਾਕਾਰੀ ਇਰਾਨ ਦੀਆਂ ਸੜਕਾਂ ਉੱਤੇ ਉਤਰ ਆਏ। ਉਨ੍ਹਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਤੇ ਅਸਲੇ ਦੀ ਵੀ ਵਰਤੋਂ ਹੋਈ। ਖਾਮੈਣੀ ਨੇ ਇਸ ਹਵਾਈ ਹਾਦਸੇ ਨੂੰ ਅਫਸੋਸਨਾਕ ਦਸਦਿਆਂ ਆਖਿਆ ਕਿ ਇਰਾਨ ਦੇ ਦੁਸ਼ਮਣ ਇਸ ਹਮਲੇ ਤੋਂ ਖੁਸ਼ ਹਨ।
ਉਨ੍ਹਾਂ ਪੱਛਮੀ ਮੁਲਕਾਂ ਨੂੰ ਵੀ ਲੰਮੇਂ ਹੱਥੀਂ ਲਿਆ। ਉਨ੍ਹਾਂ ਆਖਿਅ ਕਿ ਫਰਾਂਸ ਤੇ ਜਰਮਨੀ ਅਮਰੀਕਾ ਦੇ ਨੌਕਰ ਹਨ ਤੇ ਜਾਣਬੁੱਝ ਕੇ ਇਰਾਨ ਨੂੰ 2015 ਵਾਲੇ ਪ੍ਰਮਾਣੂ ਸਮਝੌਤੇ ਨੂੰ ਵਾਪਿਸ ਲਾਗੂ ਕਰਨ ਲਈ ਦਬਾਅ ਪਾ ਰਹੇ ਹਨ। ਉਨ੍ਹਾਂ ਅਗੇ ਆਖਿਆ ਕਿ ਇਰਾਨ ਗਲਬਾਤ ਲਈ ਤਿਆਰ ਹੈ ਪਰ ਅਮਰੀਕਾ ਨਾਲ ਸਾਡੇ ਵਲੋਂ ਕੋਈ ਗਲ ਨਹੀਂ ਕੀਤੀ ਜਾਵੇਗੀ। ਜਿ਼ਕਰਯੋਗ ਹੈ ਕਿ ਖਾਮੈਣੀ 1989 ਤੋਂ ਇਰਾਨ ਦੇ ੳੱੁਘੇ ਆਗੂ ਹਨ ਤੇ ਹਰੇਕ ਵੱਡੇ ਫੈਸਲੇ ਵਿੱਚ ਉਨ੍ਹਾਂ ਦਾ ਫੈਸਲਾ ਹੀ ਆਖਰੀ ਹੁੰਦਾ ਹੈ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮਿਸ਼ੇਲਿਨ-ਸਟਾਰ : ਸ਼ੈਫ ਵਿਕਾਸ ਖੰਨਾ ਨੂੰ ‘ਏਸ਼ੀਆ ਗੇਮ ਚੇਂਜਰ` ਦਾ ਪੁਰਸਕਾਰ
ਦੁਨੀਆ ਦੇ ਸਭ ਤੋਂ ਛੋਟੇ ਬੱਸ ਡਰਾਈਵਰ ਦਾ ਨਾਂ ਗਿਨੀਜ਼ ਵਰਲਡ ਬੁੱਕ ਵਿੱਚ ਦਰਜ
ਅਮਰੀਕੀ ਕੰਪਨੀ ਐਚ-1 ਵੀਜ਼ਾ ਦੀ ਉਲੰਘਣਾ ਲਈ 3.45 ਲੱਖ ਡਾਲਰ ਜੁਰਮਾਨਾ ਭਰੇਗੀ
ਅਮਰੀਕਾ ਵਿੱਚ5 ਚੀਨੀਆਂ ਨੂੰਹੈਕਿੰਗਦੇ ਦੋਸ਼ੀ ਮੰਨਿਆ ਗਿਆ
ਰਿਪੋਰਟ ਵਿੱਚ ਖੁਲਾਸਾ: ਬੋਇੰਗ ਜਹਾਜ਼ ਕੰਪਨੀ ਨੇ 737 ਮੈਕਸ ਦੀਆਂ ਖਾਮੀਆਂ ਲੁਕਾਈਆਂ
ਭਾਰਤੀ-ਅਮਰੀਕੀ ਭਾਈਚਾਰੇ ਵਿੱਚ ਬਿਡੇਨ ਨੂੰ ਬੜ੍ਹਤ
ਕੋਰੋਨਾ ਦਾ ਯੂ ਟਰਨ : ਅਮਰੀਕਾ ਵਿੱਚ ਹਰ ਦਸਵਾਂ ਮਰੀਜ਼ ਫਿਰ ਹਸਪਤਾਲ ਜਾ ਰਿਹੈ
ਪਾਕਿਸਤਾਨ ਦਾ ਅੱਤਵਾਦ ਨਾਲ ਲੜਾਈ ਦਾ ਇਕ ਹੋਰ ਬਿੱਲ ਮੁੜ ਕੇ ਪਾਰਲੀਮੈਂਟ ਵਿੱਚ ਡਿੱਗਾ
ਮੰਦਰ ਤੋਂ ਚੁਰਾਈਆਂ ਮੂਰਤੀਆਂ ਭਾਰਤ ਨੂੰ ਵਾਪਸ ਮਿਲੀਆਂ
ਅਮਰੀਕਾ ਵਿੱਚ ਸੰਦੀਪ ਸਿੰਘ ਦੇ ਨਾਂਅ ਉੱਤੇ ਡਾਕਘਰ ਦਾ ਨਾਂਅ ਹੋਏਗਾ