Welcome to Canadian Punjabi Post
Follow us on

28

February 2020
ਭਾਰਤ

ਨਿਰਭੈਆ ਦੇ ਦੋਸ਼ੀਆਂ ਨੂੰ 22 ਨੂੰ ਫਾਂਸੀ ਨਹੀਂ ਹੋ ਸਕੇਗੀ

January 17, 2020 08:33 AM

ਨਵੀਂ ਦਿੱਲੀ, 16 ਜਨਵਰੀ (ਪੋਸਟ ਬਿਊਰੋ)- ਨਿਰਭੈਆ ਸਮੂਹਿਕ ਬਲਾਤਕਾਰ ਤੇ ਕਤਲ ਕੇਸ ਦੇ ਦੋਸ਼ੀ ਆਪਣੇ ਕਾਨੂੰਨੀ ਮਦਦਗਾਰਾਂ ਦੇ ਹੱਥਕੰਡਿਆਂ ਕਾਰਨ ਕੁਝ ਸਮੇਂ ਲਈ ਫਾਂਸੀ ਦਾ ਫੰਦਾ ਆਪਣੇ ਤੋਂ ਦੂਰ ਰੱਖਣ ਵਿੱਚ ਸਫਲ ਹੁੰਦੇ ਨਜ਼ਰ ਆ ਰਹੇ ਹਨ। ਦਿੱਲੀ ਸਰਕਾਰ ਨੇ ਦਿੱਲੀ ਹਾਈ ਕੋਰਟ ਨੂੰ ਕੱਲ੍ਹ ਇਹ ਗੱਲ ਦੱਸੀ ਹੈ ਕਿ ਰਹਿਮ ਦੀ ਪਟੀਸ਼ਨ ਕਾਰਨ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਨਹੀਂ ਦਿੱਤੀ ਜਾ ਸਕੇਗੀ।
ਇਸ ਦੌਰਾਨ ਅਦਾਲਤ ਨੇ ਦੋੋਸ਼ੀਆਂ ਵਿੱਚੋਂ ਇੱਕ ਜਣੇ ਦੇ ਡੈੱਥ ਵਾਰੰਟ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਸੁਣਨ ਤੋੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਸੈਸ਼ਨ ਅਦਾਲਤ ਵਿੱਚ ਚੁਣੌਤੀ ਦੇਣ ਦੀ ਛੋਟ ਦੇ ਦਿੱਤੀ ਹੈ। ਜਸਟਿਸ ਮਨਮੋਹਨ ਅਤੇ ਜਸਟਿਸ ਸੰਗੀਤਾ ਢੀਂਗਰਾ ਸਹਿਗਲ ਦੇ ਬੈਂਚ ਨੇ ਕਿਹਾ ਕਿ ਇੱਕ ਦੋਸ਼ੀ ਮੁਕੇਸ਼ ਕੁਮਾਰ ਸਿੰਘ ਦੀ ਮੌਤ ਦੀ ਸਜ਼ਾ ਦੇ ਫੈਸਲੇ ਉਤੇ ਅਮਲ ਕਰਨ ਲਈ ਸੱਤ ਜਨਵਰੀ ਨੂੰ ਵਾਰੰਟ ਜਾਰੀ ਕਰਨ ਦੇ ਹੇਠਲੀ ਅਦਾਲਤ ਦੇ ਫੈਸਲੇ 'ਚ ਕੋਈ ਨੁਕਸ ਨਹੀਂ।ਸੁਣਵਾਈ ਦੌਰਾਨ ਦਿੱਲੀ ਸਰਕਾਰ ਦੇ ਪੱਕੇ ਵਕੀਲ ਰਾਹੁਲ ਮਹਿਰਾ ਨੇ ਅਦਾਲਤ ਨੂੰ ਕਿਹਾ ਕਿ ਦੋਸ਼ੀਆਂ ਨੂੰ ਬਾਈ ਜਨਵਰੀ ਨੂੰ ਫਾਂਸੀ ਨਹੀਂ ਦਿੱਤੀ ਜਾ ਸਕੇਗੀ, ਕਿਉਂਕਿ ਇੱਕ ਦੋਸ਼ੀ ਮੁਕੇਸ਼ ਨੇ ਰਹਿਮ ਦੀ ਪਟੀਸ਼ਨ ਦਾਇਰ ਕਰ ਦਿੱਤੀ ਹੈ। ਇਸ ਲਈ ਜੇਲ ਨਿਯਮਾਂ ਮੁਤਾਬਕ ਚਾਰਾਂ ਵਿੱਚੋਂ ਕਿਸੇ ਨੂੰ ਵੀ ਫਾਂਸੀ ਨਹੀਂ ਦਿੱਤੀ ਜਾ ਸਕਦੀ। ਹੋਰ ਦੋਸ਼ੀਆਂ ਦੇ ਵੀ ਇਸ ਬਦਲ ਦੀ ਵਰਤੋਂ ਕਰਨ ਦੀ ਉਡੀਕ ਕਰਨੀ ਹੋਵੇਗੀ। ਇਸ ਉੱਤੇ ਬੈਂਚ ਨੇ ਕਿਹਾ ਕਿ ਇਸ ਹਿਸਾਬ ਨਾਲ ਤੁਹਾਡਾ ਨਿਯਮ ਹੀ ਖਰਾਬ ਹੈ। ਤੁਸੀਂ ਉਦੋਂ ਤੱਕ ਕਾਰਵਾਈ ਨਹੀਂ ਕਰ ਸਕਦੇ, ਜਦੋਂ ਤੱਕ ਸਹਿ-ਦੋਸ਼ੀ ਰਹਿਮ ਦੀ ਪਟੀਸ਼ਨ ਦਾਖਲ ਨਹੀਂ ਕਰ ਲੈਂਦੇ। ਕੋਈ ਦਿਮਾਗ਼ ਹੀ ਨਹੀਂ ਲਾਇਆ ਗਿਆ, ਇਹ ਵਿਵਸਥਾ ਕੈਂਸਰ ਤੋਂ ਪੀੜਤ ਹੈ।
ਜੇਲ ਅਧਿਕਾਰੀਆਂ ਦੇ ਬਚਾਅ ਵਿੱਚ ਵਕੀਲ ਰਾਹੁਲ ਮਹਿਰਾ ਨੇ ਕਿਹਾ ਕਿ ਦੋਸ਼ੀ ਕਾਨੂੰਨੀ ਪ੍ਰਕਿਰਿਆ ਅਤੇ ਪ੍ਰਣਾਲੀ ਨੂੰ ਚੁਣੌਤੀ ਦੇਂਦੇ ਹੋਏ ਫਾਂਸੀ ਵਿੱਚ ਦੇਰੀ ਲਈ ਸੁਧਾਰਾਤਮਕ ਤੇ ਰਹਿਮ ਦੀਆਂ ਪਟੀਸ਼ਨਾਂ ਦਾਇਰ ਕਰ ਰਹੇ ਹਨ। ਜੇ 21 ਜਨਵਰੀ ਦੀ ਦੁਪਹਿਰ ਤੱਕ ਰਹਿਮ ਦੀ ਪਟੀਸ਼ਨ 'ਤੇ ਫੈਸਲਾ ਨਹੀਂ ਹੁੰਦਾ ਤਾਂ ਜੇਲ ਅਧਿਕਾਰੀਆਂ ਨੂੰ ਨਵੇਂ ਸਿਰੇ ਤੋਂ ਡੈੱਥ ਵਾਰੰਟ ਜਾਰੀ ਕਰਾਉਣ ਲਈ ਸੈਸ਼ਨ ਅਦਾਲਤ ਜਾਣਾ ਹੋਵੇਗਾ। ਜੇ 22 ਜਨਵਰੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਰਹਿਮ ਦੀ ਪਟੀਸ਼ਨ ਰੱਦ ਹੋਈ ਤਾਂ ਵੀ ਸਭ ਦੋਸ਼ੀਆਂ ਲਈ ਹੇਠਲੀ ਅਦਾਲਤ ਤੋਂ ਨਵਾਂ ਡੈੱਥ ਵਾਰੰਟ ਜਾਰੀ ਕਰਵਾਉਣਾ ਹੋਵੇਗਾ।

Have something to say? Post your comment
ਹੋਰ ਭਾਰਤ ਖ਼ਬਰਾਂ
ਡੇਅਰੀ ਮਿਲਕ ਬ੍ਰੈਸਟ ਕੈਂਸਰ ਦਾ ਡਰ ਅੱਸੀ ਫੀਸਦੀ ਵਧਾ ਸਕਦੈ
ਮਹਿਲਾ ਦੇ ਗੁਡ ਮਾਰਨਿੰਗ ਮੈਸੇਜ ਦਾ ਜਵਾਬ ਦੇਣ ਉੱਤੇ ਨੌਜਵਾਨ ਨੂੰ ਚਾਕੂ ਮਾਰ ਕੇ ਮਾਰਿਆ
ਦਿੱਲੀ ਵਿੱਚ 163 ਕੰਪਨੀਆਂ ਪੈਰਾ ਮਿਲਟਰੀ ਸੀ, ਹਿੰਸਾ ਦੇ ਖੇਤਰ ਵਿੱਚ ਨਹੀਂ ਭੇਜੀ
ਨਿਰਭੈਆ ਦੇ ਚਾਰਾਂ ਦੋਸ਼ੀਆਂ ਦੇ ਸੈੱਲ ਰੋਜ਼ ਬਦਲੇ ਜਾਣ ਲੱਗੇ
ਮਾਪਿਆਂ ਦੀ ਕਾਨੂੰਨੀ ਲੜਾਈ ਵਿੱਚ ਫਸੀ ਮਾਸੂਮ ਬੱਚੀ ਦੁਬਈ ਤੋਂ ਵਾਪਸ ਲਿਆਂਦੀ
ਦਿੱਲੀ ਹਿੰਸਾ: ਭਾਜਪਾ ਨੂੰ ਕਾਂਬਾ ਛੇੜਨ ਵਾਲੇ ਜਸਟਿਸ ਮੁਰਲੀਧਰ ਦਾ ਰਾਤੋ-ਰਾਤ ਤਬਾਦਲਾ
ਦਿੱਲੀ ਹਿੰਸਾ: ਚੌਥਾ ਦਿਨ ਮੁੱਕਣ ਤੱਕ ਮੌਤਾਂ ਦੀ ਗਿਣਤੀ 27 ਹੋ ਗਈ
ਹਾਈ ਕੋਰਟ ਨੇ ਕਿਹਾ: ਦਿੱਲੀ ਵਿਚ ਇਕ ਵਾਰ ਹੋਰ 1984 ਨਹੀਂ ਬਣਨ ਦੇਵਾਂਗੇ
ਭਗੌੜੇ ਨੀਰਵ ਮੋਦੀ ਦਾ ਸਾਮਾਨ ਵੇਚ ਕੇ ਵਸੂਲੀ ਹੋਵੇਗੀ
ਦੁਨੀਆ ਦੇ 30 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਭਾਰਤ ਦੇ 21 ਸ਼ਹਿਰ ਵੀ