Welcome to Canadian Punjabi Post
Follow us on

02

July 2025
 
ਅੰਤਰਰਾਸ਼ਟਰੀ

ਅਮਰੀਕੀ ਸਕੂਲ 'ਤੇ ਜਹਾਜ਼ ਤੋਂ ਤੇਲ ਡਿੱਗਿਆ, ਵਿਦਿਆਰਥੀਆਂ ਸਣੇ ਕਈ ਜ਼ਖ਼ਮੀ

January 17, 2020 08:16 AM

ਲਾਸ ਏਂਜਲਸ, 16 ਜਨਵਰੀ (ਪੋਸਟ ਬਿਊਰੋ)- ਅਮਰੀਕਾ 'ਚ ਕੱਲ੍ਹ ਇੰਜਣ 'ਚ ਆਏ ਤਕਨੀਕੀ ਨੁਕਸ ਕਾਰਨ ਸ਼ੰਘਾਈ ਜਾ ਰਹੇ ਜਹਾਜ਼ ਦੀ ਲਾਸਏਂਜਲਸ ਏਅਰਪੋਰਟ 'ਤੇ ਫਿਊਲ ਡੰਪਿੰਗ ਦੇ ਬਾਅਦ ਸੁਰੱਖਿਅਤ ਲੈਂਡਿੰਗ ਕਰਾਈ ਗਈ, ਪਰ ਇਸ ਦੌਰਾਨ ਡਿੱਗੇ ਤੇਲ ਦੀ ਲਪੇਟ 'ਚ ਆਉਣ ਨਾਲ ਇੱਕ ਸਕੂਲ ਦੇ 26 ਬੱਚਿਆਂ ਤੇ ਸਟਾਫ ਦੇ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਹੈ।
ਫਿਊਲ ਡੰਪਿੰਗ ਪ੍ਰਕਿਰਿਆ ਵਿੱਚ ਜਹਾਜ਼ ਆਪਣਾ ਵਜ਼ਨ ਘੱਟ ਕਰਨ ਲਈ ਕੁਝ ਤੇਲ ਹਵਾ 'ਚ ਸੁੱਟ ਦੇਂਦਾ ਹੈ। ਹਵਾਬਾਜ਼ੀ ਕੰਪਨੀ ਡੈਲਟਾ ਦੇ ਬੁਲਾਰੇ ਐਡ੍ਰੀਅਨ ਜੀ. ਨੇ ਕਿਹਾ ਕਿ ਫਲਾਈਟ ਲਾਸ ਏਂਜਲਸ ਤੋਂ ਸ਼ੰਘਾਈ ਲਈ ਉਡੀ ਸੀ ਕਿ ਇੰਜਣ ਵਿੱਚ ਖ਼ਰਾਬੀ ਦਾ ਪਤਾ ਲੱਗਾ। ਇਸ ਉਤੇ ਜਹਾਜ਼ ਨੂੰ ਲਾਸ ਏਂਜਲਸ ਪਰਤਣ ਦਾ ਆਦੇਸ਼ ਦਿੱਤਾ ਗਿਆ। ਇਸ ਦੇ ਬਾਅਦ ਫਿਊਲ ਡੰਪਿੰਗ ਪ੍ਰਕਿਰਿਆ ਦੀ ਵਰਤੋਂ ਕਰ ਕੇ ਪਾਇਲਟ ਨੇ ਕੱਲ੍ਹ ਦੁਪਹਿਰ ਇਸ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾ ਦਿੱਤਾ, ਪਰ ਇਸ ਦੌਰਾਨ ਪਾਰਕ ਐਵੀਨਿਊ ਐਲੀਮੈੈਂਟ੍ਰੀ ਸਕੂਲ ਦੇ ਮੈਦਾਨ ਅਤੇ ਕਾਫ਼ੀ ਵੱਡੇ ਇਲਾਕੇ 'ਚ ਤੇਲ ਡਿੱਗਿਆ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਮੁਤਾਬਕ ਸਕੂਲ ਦੇ 26 ਬੱਚਿਆਂ ਅਤੇ 11 ਅਧਿਆਪਕਾਂ ਤੇ ਮੁਲਾਜ਼ਮਾਂ ਨੇ ਚਮੜੀ 'ਚ ਜਲਨ ਤੇ ਸਾਹ ਲੈਣ 'ਚ ਦਿੱਕਤ ਦੀ ਸ਼ਿਕਾਇਤ ਕੀਤੀ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ