Welcome to Canadian Punjabi Post
Follow us on

28

February 2020
ਅੰਤਰਰਾਸ਼ਟਰੀ

ਤਾਈਵਾਨ ਦੀ ਮੁਖੀ ਨੇ ਕਿਹਾ: ਸਾਡੇ ਉੱਤੇ ਹਮਲਾ ਕੀਤਾ ਚੀਨ ਨੂੰ ਮਹਿੰਗਾ ਪਵੇਗਾ

January 17, 2020 08:14 AM

ਤਾਇਪੇ, 16 ਜਨਵਰੀ (ਪੋਸਟ ਬਿਊਰੋ)- ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਨੇ ਕਿਹਾ ਹੈ ਕਿ ਸਾਡਾ ਦੇਸ਼ ਪਹਿਲਾਂ ਤੋਂ ਸੁਤੰਤਰ ਦੇਸ਼ ਹੈ ਅਤੇ ਚੀਨ ਨੂੰ ਉਸ ਬਾਰੇ ਆਪਣੇ ਸਖ਼ਤ ਰੁਖ 'ਤੇ ਮੁੜਸੋਚਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਤਾਈਵਾਨ 'ਤੇ ਕੀਤਾ ਗਿਆ ਕੋਈ ਵੀ ਹਮਲਾ ਚੀਨ ਨੂੰ ਬਹੁਤ ਮਹਿੰਗਾ ਪਵੇਗਾ।
ਸਾਈ ਇੰਗ-ਵੇਨ ਪਿਛਲੇ ਦਿਨੀਂਹੋਈ ਚੋਣ 'ਚ ਤਾਈਵਾਨ ਦੀ ਫਿਰ ਰਾਸ਼ਟਰਪਤੀ ਚੁਣੀ ਗਈ ਹੈ। ਉਨ੍ਹਾਂ ਦੀ ਜਿੱਤ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਲਈ ਵੱਡੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ। ਤਾਈਵਾਨ ਨੂੰ ਆਪਣਾ ਹਿੱਸਾ ਮੰਨਣ ਵਾਲੇ ਚੀਨ ਨੇ ਉਸ ਨੂੰ ਆਪਣੇ ਵਿੱਚ ਮਿਲਾਉਣ ਦਾ ਦ੍ਰਿੜ੍ਹ ਸੰਕਲਪ ਲਿਆ ਹੋਇਆ ਹੈ। ਉਸ ਦਾ ਕਹਿਣਾ ਹੈ ਕਿ ਜੇ ਤਾਈਵਾਨ ਆਪਣੇ ਆਪ ਨੂੰ ਸੁਤੰਤਰ ਐਲਾਨਦਾ ਹੈ ਤਾਂ ਇਸ ਕੰਮ ਨੂੰ ਉਹ ਤਾਕਤ ਨਾਲ ਸਿਰੇ ਚਾੜ੍ਹ ਸਕਦਾ ਹੈ।
ਕੱਲ੍ਹ ਬੀ ਬੀ ਸੀ 'ਤੇ ਪ੍ਰਸਾਰਿਤ ਹੋਏ ਇੰਟਰਵਿਊ ਵਿੱਚ ਸਾਈ ਨੇ ਕਿਹਾ ਕਿ ਸੁਤੰਤਰਤਾ ਦਾ ਰਸਮੀ ਐਲਾਨ ਕਰਨ ਦੀ ਕੋੋਈ ਲੋੜ ਨਹੀਂ, ਕਿਉਂਕਿ ਅਸੀਂ ਪਹਿਲਾਂ ਹੀ ਸੁਤੰਤਰ ਦੇਸ਼ ਹਾਂ ਅਤੇ ਸਾਡੀ ਪਛਾਣ ‘ਰਿਪਬਲਿਕ ਆਫ ਚਾਈਨਾ, ਤਾਈਵਾਨ' ਦੇ ਤੌਰ ਉਤੇ ਹੈ। ਮੈਨੂੰ ਆਸ ਹੈ ਕਿ ਚੀਨ ਇਸ ਚੋਣ 'ਚ ਤਾਈਵਾਨ ਦੇ ਲੋਕਾਂ ਵੱਲੋਂ ਪ੍ਰਗਟ ਕੀਤੀ ਗਈ ਰਾਏ ਨੂੰ ਸਮਝੇਗਾ ਤੇ ਆਪਣੀਆਂ ਮੌਜੂਦਾ ਨੀਤੀਆਂ ਦੀ ਸਮੀਖਿਆ ਕਰੇਗਾ।
ਪਿਛਲੇ ਦਿਨੀਂ ਬਣਾਏ ਗਏ ਘੁਸਪੈਠ ਵਿਰੋਧੀ ਕਾਨੂੰਨ ਬਾਰੇ ਸਾਈ ਨੇ ਕਿਹਾ ਕਿ ਇਸ ਨਾਲ ਦੇਸ਼ ਵਿੱਚ ਸਿਆਸੀ ਸਰਗਰਮੀਆਂ ਨੂੰ ਵਿਦੇਸ਼ ਤੋੋਂ ਮਿਲਦੀ ਮਦਦ 'ਤੇ ਰੋਕ ਲੱਗੇਗੀ। ਤਾਈਵਾਨ ਦੇ ਲੋਕਾਂ ਦਾ ਮੰਨਣਾ ਹੈ ਕਿ ਇਸ ਕਾਨੂੰਨ ਨਾਲ ਦੇਸ਼ ਦੀ ਸਿਆਸਤ 'ਚ ਚੀਨ ਦਾ ਦਖ਼ਲ ਘਟੇਗਾ ਅਤੇ ਲੱਗਦਾ ਹੈ ਕਿ ਇਹ ਚੀਨ ਲਈ ਬਹੁਤ ਅਨੁਕੂਲ ਇਸ਼ਾਰਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪ੍ਰਸਿਧ ਸਾਹਿਤਕਾਰ ਜਸਵੰਤ ਸਿੰਘ ਕੰਵਲ ਅਤੇ ਲੇਖਕਾ ਦਲੀਪ ਕੌਰ ਟਿਵਾਣਾ ਦੀ ਯਾਦ ਵਿਚ ਸ਼ਰਧਾਂਜਲੀ ਸਮਾਰੋਹ
ਪਾਕਿਸਤਾਨ ਸਰਕਾਰ ਨੇ ਨਵਾਜ਼ ਸ਼ਰੀਫ ਨੂੰ ਭਗੌੜਾ ਐਲਾਨ ਕੀਤਾ
ਦਿੱਲੀ ਹਿੰਸਾ ਵਿੱਚ ਹੋਈਆਂ ਮੌਤਾਂ ਤੋਂ ਯੂ ਐੱਨ ਦਾ ਮੁਖੀ ਵੀ ਦੁਖੀ
ਦਿੱਲੀ ਹਿੰਸਾ ਬਾਰੇ ਅਮਰੀਕਾ ਵਿੱਚ ਵੀ ਸਿਆਸਤ ਸ਼ੁਰੂ
ਇਕ ਗਿਲਾਸ ਪਾਣੀ ਬਦਲੇ ਆਸੀਆ 8 ਸਾਲ ਤਸ਼ੱਦਦ ਝੱਲਦੀ ਰਹੀ
ਭਾਰਤੀ ਮੂਲ ਦੀ ਪਾਰਲੀਮੈਂਟ ਮੈਂਬਰ ਸੁਏਲਾ ਬ੍ਰੇਵਰਮੈਨ ਬ੍ਰਿਟੇਨ ਦੀ ਅਟਾਰਨੀ ਜਨਰਲ ਬਣੀ
ਦਿੱਲੀ ਹਿੰਸਾ ਬਾਰੇ ਇਮਰਾਨ ਨੇ ਆਪਣੇ ਹੀ ਲੋਕਾਂ ਨੂੰ ਚਿਤਾਵਨੀ ਦੇ ਦਿੱਤੀ
ਗੁਰਦਵਾਰਾ ਸਿੰਘ ਸਭਾ ਫਰਿਜ਼ਨੋ ਕਮੇਟੀ ਢੱਡਰੀਆਂਵਾਲੇ ਦੇ ਹੱਕ ਵਿੱਚ ਡਟੀ
ਮੋਦੀ-ਟਰੰਪ ਮੁਲਾਕਾਤ ਅਮਰੀਕਾ ਦੀ ਕੌਮੀ ਸੁਰੱਖਿਆ ਦੇ ਪੱਖ ਤੋਂ ਅਹਿਮ
ਮੰਦਰ 'ਚੋਂ ਚੋਰੀ ਹੋਈ ਮੂਰਤੀ ਬ੍ਰਿਟਿਸ਼ ਮਿਊਜ਼ੀਅਮ 'ਚ ਮਿਲੀ