Welcome to Canadian Punjabi Post
Follow us on

20

October 2020
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾਸ਼੍ਰੋਮਣੀ ਅਕਾਲੀ ਦਲ ਨੇ ਡੀ ਜੀ ਪੀ ਨੂੰ ਦਿੱਤੀ ਚੇਤਾਵਨੀ, ਕਿਹਾ ਜੇਕਰ ਕਿਸਾਨਾਂ ਖਿਲਾਫ ਕੋਈ ਝੂਠਾ ਕੇਸ ਦਰਜ ਹੋਇਆ ਤਾਂ ਪਾਰਟੀ ਉਨ੍ਹਾਂ ਦਾ ਕਰੇਗੀ ਘਿਰਾਓ ਮੁੱਖ ਮੰਤਰੀ ਵੱਲੋਂ ਓ.ਪੀ.ਡੀ. ਸੇਵਾਵਾਂ ਤੇ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਆਦੇਸ਼, ਸਰਕਾਰੀ ਸਕੂਲ ਵੀ ਸੋਮਵਾਰ ਤੋਂ ਖੁੱਲ੍ਹਣਗੇਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਟੁੱਟਣਾ ਅਤਿ ਮੰਦਭਾਗਾ, ਕੇਂਦਰ ਸਰਕਾਰ ਕਿਸਾਨਾਂ ਦੇ ਸ਼ੰਕਿਆਂ ਨੂੰ ਤੁਰੰਤ ਦੂਰ ਕਰੇ : ਢੀਂਡਸਾ
ਦੇਸ਼ ਦੁਨੀਆ

ਗੁਰਦੁਆਰਾ ਟਿੱਬਾ ਨਾਨਕਸਰ, ਪਾਕਪਤਨ

January 17, 2020 07:50 AM

ਨਾਨਕਸਰ ਨਾਮੀ ਇਹ ਪਾਵਨ ਅਸਥਾਨ ਪਾਕਪਤਨ ਸ਼ਹਿਰ ਤੋਂ ਕੋਈ ਛੇ ਕਿਲੋਮੀਟਰ ਦੂਰ ਰੇਲਵੇ ਲਾਈਨ ਦੇ ਨੇੜੇ ਹੀ ਹੈ। ਇਸ ਨੂੰ ਰੇਲਵੇ ਸਟੇਸ਼ਨ, ਥਾਣਾ ਤਹਿਸੀਲ ਅਤੇ ਜ਼ਿਲਾ ਪਾਕਪਤਨ ਹੀ ਲਗਦਾ ਹੈ। ਇਥੇ ਜਾਣ ਵਾਸਤੇ ਪਾਕਪਤਨ ਸ਼ਹਿਰ ਤੋਂ ਮੋਟਰ ਰਿਕਸ਼ਾ, ਟਾਗਾ ਜਾ ਬੱਸ ਮਿਲ ਜਾਂਦੀ ਹੈ। ਇਹ ਉਹ ਅਸਥਾਨ ਹੈ ਜਿੱਥੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਜ਼ਰਤ ਬਾਬਾ ਇਬਰਾਹਿਮ ਫਰੀਦ ਸਾਨੀ ਤੋਂ ਬਾਬਾ ਫਰੀਦ ਜੀ ਦੇ ਸਲੋਕ ਇਕੱਤਰ ਕੀਤੇ ਜਿਹਨਾ ਨੂੰ ਬਾਅਦ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗਰੰਥ ਸਾਹਿਬ ਵਿੱਚ ਦਰਜ ਕੀਤਾ। ਇਹ ਅਸਥਾਨ ਇੱਕ ਟਿੱਬੀ ਉੱਤੇ ਹੈ। ਦੋ ਮੰਜ਼ਲਾ ਗੁੰਬਦਦਾਰ ਸੁੰਦਰ ਇਮਾਰਤ ਬਣੀ ਹੋਈ ਹੈ। ਇਸ ਦੇ ਅਹਾਤੇ ਵਿੱਚ ਹੀ ਬਾਬਾ ਫਰੀਦ ਜੀ ਦੀ ਵੰਸ਼ ਵਿੱਚੋਂ ਇੱਕ ਦਰਵੇਸ਼ ਬਾਬਾ ਫਤਿਹਉੱਲਾ ਸ਼ਾਹ ਨੂਰੀ ਚਿਸ਼ਤੀ ਦਾ ਮਜ਼ਾਰ ਅਤੇ ਉਹਨਾ ਦੀ ਮਸੀਤ ਹੈ। ਸੇਵਾਦਾਰ ਮੁਸਲਮਾਨ ਹਨ . ਹਰ ਵਰੇ ਮੇਲਾ ਹੁੰਦਾ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਹਾਲਤ ਕਾਫੀ ਮੰਦੀ ਹੈ । ਮੁਰੰਮਤ ਦੀ ਸਖਤ ਲੋੜ ਹੈ। ਪੰਜਾਬੀ ਸਾਹਿਤ ਦੇ ਇਤਿਹਾਸ ਅੰਦਰ ਇਸ ਥਾਂ ਦੀ ਬਹੁਤ ਮਹੱਤਤਾ ਹੈ, ਇਸ ਵਾਸਤੇ ਇਸ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਇਸ ਗੁਰਦੁਆਰੇ ਦੇ ਨਾਲ ਵਸੀ ਕੱਚੀ ਬਸਤੀ ਦਾ ਨਾ ਟਿੱਬਾ ਨਾਨਕਸਰ, ਚੱਕ ਨੂੰ 38 ੰਫ ਪ੍ਰਸਿੱਧ ਹੈ। ਇਸ ਦੀ ਆਬਾਦੀ ਕੋਈ 200 ਘਰਾਂ ਦੀ ਹੈ।

Have something to say? Post your comment