Welcome to Canadian Punjabi Post
Follow us on

21

February 2020
ਭਾਰਤ

ਚੰਦੂਮਾਜਰਾ ਵੱਲੋਂ ਘਰ ਆਏ ਟਕਸਾਲੀਆਂ ਅਤੇ ਮਨਜੀਤ ਸਿੰਘ ਜੀ ਕੇ ਨਾਲ ਮੀਟਿੰਗ

January 17, 2020 07:49 AM

* ਬਾਦਲ ਵਿਰੋਧੀ ਸਮਾਗਮ ਵਿੱਚ ਜਾਣ ਤੋਂ ਹਾਲ ਦੀ ਘੜੀ ਨਾਂਹ


ਨਵੀਂ ਦਿੱਲੀ, 16 ਜਨਵਰੀ, (ਪੋਸਟ ਬਿਊਰੋ)- ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਾਰਲੀਮੈਂਟ ਦੇ ਸਾਬਕਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਦਿੱਲੀ ਵਿਚ ਹੋਣ ਵਾਲੇ ਢੀਂਡਸਾ ਅਤੇ ਟਕਸਾਲੀ ਹਮਾਇਤੀਆਂ ਦੇ 18 ਜਨਵਰੀ ਦੇ ਇਕੱਠ ਵਿਚ ਜਾਣ ਬਾਰੇ ਸਾਫ ਕਿਹਾ ਹੈ ਕਿ ਉਹ ਇਸ ਇਕੱਠ ਵਿਚ ਸ਼ਾਮਲ ਨਹੀਂ ਹੋਣਗੇ।
ਉਂਜ ਅੱਜ ਹੀ ਪ੍ਰੋ: ਚੰਦੂਮਾਜਰਾ ਨੇ ਸੁਖਦੇਵ ਸਿੰਘ ਢੀਂਡਸਾ ਬਾਰੇ ਅਕਾਲੀ ਦਲ ਵੱਲੋਂ ਮੀਡੀਆ ਨੂੰ ਦਿੱਤੇ ਗਏ ਉਸ ਬਿਆਨ ਤੋਂ ਵੀ ਲਗਭਗ ਮੋੜਾ ਕੱਟ ਲਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਢੀਂਡਸਾ ਪਿਤਾ-ਪੁੱਤਰ ਵਿਰੁੱਧ ਪਾਰਟੀ ਦੇ ਬਿਆਨ ਵਿੱਚ ਉਨ੍ਹਾਂ ਦਾ ਨਾਂਅ ਸ਼ਾਮਲ ਕਰਨ ਲਈ ਉਨ੍ਹਾਂ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ। ਚੰਦੂਮਾਜਰਾ ਦਾ ਕਹਿਣਾ ਹੈ ਕਿ ਢੀਂਡਸਿਆਂ ਵਾਲੇ ਬਿਆਨ ਦਾ ਉਹ ਮਾਮਲਾ ਲੱਗਭਗ ਨਿੱਬੜ ਚੁੱਕਾ ਹੈ।
ਦੂਸਰੇ ਪਾਸੇ ਇਹ ਚਰਚਾ ਵਾਹਵਾ ਗਰਮ ਹੈ ਕਿ ਬਾਦਲ ਅਕਾਲੀ ਦਲ ਵਿੱਚ ਕੁਝ ਧਮਾਕੇ ਹੋ ਸਕਦੇ ਹਨ। ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਪਹਿਲਾਂ ਪਾਰਟੀ ਵਿਰੁੱਧ ਤਿੱਖੀ ਬਿਆਨਬਾਜ਼ੀ ਅਤੇ ਅੱਜ ਦਿੱਲੀ ਵਿੱਚ ਬਾਦਲ ਵਿਰੋਧੀ ਟਕਸਾਲੀ ਲੀਡਰਾਂ ਦਾ ਉਨ੍ਹਾਂ ਨੂੰ ਮਿਲਣਾ ਇਸ ਚਰਚਾ ਨੂੰ ਅੱਗੇ ਵਧਾ ਰਿਹਾ ਹੈ। ਇਸ ਤੋਂ ਕਿਆਫੇ ਲੱਗਦੇ ਹਨ ਕਿ ਢੀਂਡਸਾ ਪਿਤਾ-ਪੁੱਤਰ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਅਗਲਾ ਝਟਕਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਵੀ ਦੇ ਸਕਦੇ ਹਨ।
ਵਰਨਣ ਯੋਗ ਹੈ ਕਿ 18 ਜਨਵਰੀ ਨੂੰ ਕਈ ਬਾਦਲ ਵਿਰੋਧੀ ਅਕਾਲੀ ਧੜਿਆਂ ਨੇ ਦਿੱਲੀ ਵਿੱਚ ਸਮਾਗਮ ਕਰਨਾ ਹੈ। ਬਾਦਲ ਪਰਵਾਰ ਦੀ ਸਰਦਾਰੀ ਖਿਲਾਫ ਝੰਡਾ ਚੁੱਕਣ ਵਾਲੇ ਟਕਸਾਲੀ ਆਗੂ ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਹੋਰ ਅਕਾਲੀ ਲੀਡਰਾਂ ਤੱਕ ਪਹੁੰਚ ਕਰ ਰਹੇ ਹਨ। ਇਸੇ ਮਕਸਦ ਲਈ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੀ ਅਗਵਾਈ ਹੇਠ ਟਕਸਾਲੀ ਆਗੂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦੇ ਘਰ ਵੀ ਗਏ ਅਤੇ ਓਥੇ ਇਨ੍ਹਾਂ ਦੀ ਅੱਧਾ ਘੰਟਾ ਮੀਟਿੰਗ ਚੱਲੀ। ਇਸ ਮੀਟਿੰਗ ਤੋਂ ਬਾਅਦ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੂੰ ਬਾਦਲ ਵਿਰੋਧੀ ਲੀਡਰਾਂ ਨੇ 18 ਜਨਵਰੀ ਦੇ ਸਮਾਗਮ ਦਾ ਸੱਦਾ ਦਿੱਤਾ ਹੈ, ਪਰ ਉਹ ਓਥੇ ਨਹੀਂ ਜਾਣਗੇ।
ਪਿਛਲੇ ਦਿਨੀਂ ਜਦੋਂ ਚੰਦੂਮਾਜਰਾ ਨੇ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਸੀ ਕਿ ਪਾਰਟੀ ਵੱਲੋਂ ਸਸਪੈਂਡ ਕੀਤੇ ਢੀਂਡਸਾ ਪਿਤਾ-ਪੁੱਤਰ (ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ) ਦੇ ਖਿਲਾਫ਼ ਜਾਰੀ ਕੀਤੇ ਗਏ ਬਿਆਨ ਲਈ ਉਨ੍ਹਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ ਤਾਂ ਇਸ ਤੋਂ ਉਨ੍ਹਾਂ ਦੇ ਪਾਰਟੀ ਨਾਲ ਨਾਰਾਜ਼ ਹੋਣ ਦੀ ਚਰਚਾ ਬਹੁਤ ਵਧ ਗਈ ਸੀ। ਅੱਜ ਉਨ੍ਹਾਂ ਨੇ ਕਿਹਾ ਕਿ ਪਾਰਟੀ ਨਾਲ ਉਨ੍ਹਾਂ ਦੀ ਨਾਰਾਜ਼ਗੀ ਦਾ ਇਹ ਮਾਮਲਾ ਨਿਪਟ ਚੁੱਕਾ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਦਰਸ਼ਨਕਾਰੀਆਂ ਦੇ ਵਤੀਰੇ ਨਾਲ ਸੁਪਰੀਮ ਕੋਰਟ ਦੇ ਵਾਰਤਾਕਾਰ ਨਾਰਾਜ਼
ਸੰਜੇ ਕੋਠਾਰੀ ਭਾਰਤ ਦੇ ਕੇਂਦਰੀ ਵਿਜੀਲੈਂਸ ਕਮਿਸ਼ਨਰ ਅਤੇ ਬਿਮਲ ਜੁਲਕਾ ਮੁੱਖ ਸੂਚਨਾ ਕਮਿਸ਼ਨਰ ਬਣੇ
ਹਾਈ ਕੋਰਟ ਦਾ ਫੈਸਲਾ ਪੈਨ ਕਾਰਡ, ਜ਼ਮੀਨ ਤੇ ਬੈਂਕ ਦਸਤਾਵੇਜ਼ ਵੀ ਨਾਗਰਿਕਤਾ ਦੇ ਪੱਕੇ ਸਬੂਤ ਨਹੀਂ
ਮਨਮੋਹਨ ਸਿੰਘ ਨੇ ਕਿਹਾ: ‘ਮੰਦੀ’ ਦੇ ਸ਼ਬਦ ਨੂੰ ਮੋਦੀ ਸਰਕਾਰ ਸਵੀਕਾਰ ਹੀ ਨਹੀਂ ਕਰਦੀ
ਲਖਨਊ `ਚ ਦਿਨਦਹਾੜੇ ਇੰਜੀਨਿਅਰਿੰਗ ਦੇ ਵਿਦਿਆਰਥੀ ਦਾ ਚਾਕੂ ਮਾਰਕੇ ਕਤਲ, ਸੀਸੀਟੀਵੀ ਵਿੱਚ ਕੈਦ ਹੋਈ ਘਟਨਾ
ਤਾਮਿਲ ਨਾਡੂ ’ਚ ਵੱਡਾ ਬਸ ਹਾਦਸਾ, 19 ਲੋਕਾਂ ਦੀ ਮੌਤ
ਟਰੰਪ ਦੀ ਫੇਰੀ ਮੌਕੇ ਝੁੱਗੀਆਂ ਵਾਲਿਆਂ ਲਈ ਨਵੀਂ ਮੁਸੀਬਤ
ਐਫ ਏ ਟੀ ਐੱਫ ਵੱਲੋਂ ਪਾਕਿਸਤਾਨ ਨੂੰ ਸ਼ੱਕੀ ਸੂਚੀ ਵਿੱਚ ਹੀ ਰੱਖਣ ਦੀ ਸਿਫਾਰਸ਼
ਸਾਈਬਰ ਅਪਰਾਧੀ ਨੇ ਜਾਲ ਵਿੱਚ ਫਸਾ ਕੇ 80 ਸਾਲਾ ਅਮੀਰ ਤੋਂ 9 ਕਰੋੜ ਰੁਪਏ ਲੁੱਟੇ
ਪੀ ਕੇ ਨੇ ਪੁੱਛਿਆ ਗਾਂਧੀ ਦੀਆਂ ਨੀਤੀਆਂ ਪਸੰਦ ਹਨ ਤਾਂ ਗੌਡਸੇ ਸਮਰਥਕਾਂ ਦੇ ਨਾਲ ਕਿਉਂ ਹਨ ਨਿਤੀਸ਼