Welcome to Canadian Punjabi Post
Follow us on

21

February 2020
ਕੈਨੇਡਾ

ਬਰੈਂਪਟਨ ਵਿੱਚ ਮ੍ਰਿਤਕ ਪਾਈ ਗਈ ਟੋਰਾਂਟੋ ਦੀ ਮਹਿਲਾ ਦੇ ਪਹਿਲੇ ਪਤੀ ਖਿਲਾਫ ਵਾਰੰਟ ਜਾਰੀ

January 17, 2020 06:30 AM

ਬਰੈਂਪਟਨ, 16 ਜਨਵਰੀ (ਪੋਸਟ ਬਿਊਰੋ) : ਵੀਕੈਂਡ ੳੱੁਤੇ ਬਰੈਂਪਟਨ ਵਿੱਚ ਮ੍ਰਿਤਕ ਪਾਈ ਗਈ 28 ਸਾਲਾ ਟੋਰਾਂਟੋ ਦੀ ਮਹਿਲਾ ਦੇ ਪਹਿਲੇ ਪਤੀ ਦੇ ਅਰੈਸਟ ਵਾਰੰਟ ਜਾਰੀ ਕਰ ਦਿੱਤੇ ਗਏ ਹਨ।
ਸੋਮਵਾਰ ਨੂੰ ਇੱਕ ਮਹਿਲਾ ਦੀ ਲਾਸ਼ ਮਿਲਣ ਤੋਂ ਬਾਅਦ ਪੀਲ ਰੀਜਨਲ ਪੁਲਿਸ ਨੂੰ ਸਵੇਰੇ 5:45 ਉੱਤੇ ਕੁਈਨ ਸਟਰੀਟ ਤੇ ਹਾਈਵੇਅ 50 ਨੇੜੇ ਸਥਿਤ ਨੈਕਸਸ ਐਵਨਿਊ ਸੱਦਿਆ ਗਿਆ। ਟੋਰਾਂਟੋ ਪੁਲਿਸ ਅਨੁਸਾਰ ਮ੍ਰਿਤਕਾ ਦੀ ਪਛਾਣ ਹੀਰਲ ਪਟੇਲ ਵਜੋਂ ਕੀਤੀ ਗਈ ਹੈ ਉਸ ਨੂੰ ਆਖਰੀ ਵਾਰੀ ਸ਼ਨਿੱਚਰਵਾਰ ਰਾਤ ਨੂੰ 11:00 ਵਜੇ ਸਟੀਲਜ਼ ਐਵਨਿਊ ਵੈਸਟ ਵਿਖੇ ਇਸਲਿੰਗਟਨ ਐਵਨਿਊ ਏਰੀਆ ਵਿਖੇ ਵੇਖਿਆ ਗਿਆ ਸੀ।
ਪੀਲ ਪੁਲਿਸ ਨੇ ਹੁਣ ਮ੍ਰਿਤਕਾ ਦੇ ਪਹਿਲੇ ਪਤੀ, 36 ਸਾਲਾ ਰਾਕੇਸ਼ਭਾਈ ਪਟੇਲ ਖਿਲਾਫ ਫਰਸਟ ਡਿਗਰੀ ਮਰਡਰ ਦੇ ਸਬੰਧ ਵਿੱਚ ਵਾਰੰਟ ਜਾਰੀ ਕੀਤਾ ਹੈ। ਪੁਲਿਸ ਵੱਲੋਂ ਰਾਕੇਸ਼ਭਾਈ ਨੂੰ ਆਤਮ ਸਮਰਪਣ ਕਰਨ ਲਈ ਤੇ ਆਪਣੇ ਵਕੀਲ ਨਾਲ ਸੰਪਰਕ ਕਰਨ ਲਈ ਵੀ ਆਖਿਆ ਜਾ ਰਿਹਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਰਾਕੇਸ਼ਭਾਈ ਪਟੇਲ 2009 ਮਾਡਲ ਦੀ ਸਿਲਵਰ ਰੰਗ ਦੀ ਚਾਰ ਦਰਵਾਜਿ਼ਆਂ ਵਾਲੀ ਹੌਂਡਾ ਸਿਵਿਕ ਵਿੱਚ ਸਫਰ ਕਰ ਰਿਹਾ ਹੈ ਤੇ ਇਸ ਗਡੀ ਦੀ ਲਾਇਸੰਸ ਪਲੇਟ ਦਾ ਨੰਬਰ ਸੀਡੀਐਮਪੀ042 ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ