Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਲਾਈਫ ਸਟਾਈਲ

ਬਿਨਾਂ ਪਿਆਜ਼ ਤੋਂ ਬਣਾਓ ਸੁਆਦੀ ਸ਼ਾਹੀ ਪਨੀਰ

January 15, 2020 08:24 AM

ਸਮੱਗਰੀ- ਪਨੀਰ 250 ਗਰਾਮ, ਇੱਕ ਚਮਚ ਮੂੰਗਫਲੀ, ਇੱਕ ਚਮਚ ਖਸਖਸ, ਇੱਕ ਚਮਚ ਖਰਬੂਜੇ ਦੇ ਬੀਜ ਅਦਰਕ ਅਤੇ ਹਰੀ ਮਿਰਚ ਦਾ ਪੇਸਟ ਇੱਕ ਚਮਚ, ਧਨੀਆ ਪਾਊਡਰ ਇੱਕ ਚਮਚ, ਕਾਜੂ ਪੰਜ ਤੋਂ ਛੇ, ਲਾਲ ਮਿਰਚ ਪਾਊਡਰ ਅੱਧਾ ਚਮਚ, ਘਿਓ ਇੱਕ ਚਮਚ, ਤੇਲ ਇੱਕ ਚਮਚ, ਕਾਲੀ ਮਿਰਚ ਪਾਊਡਰ ਚੁਟਕੀ ਭਰ, ਇੱਕ ਚਮਚ ਖੰਡ, ਟਮਾਟਰ ਦੀ ਪਿਊਰੀ ਇੱਕ ਕੱਪ, ਦੁੱਧ ਇੱਕ ਕੱਪ, ਤਾਜ਼ਾ ਦਹੀਂ, ਹਲਦੀ ਪਾਊਡਰ, ਇੱਕ ਚੌਥਾਈ ਚਮਚ, ਸ਼ਾਹੀ ਪਨੀਰ ਮਸਾਲਾ ਇੱਕ ਚਮਚ, ਲੂਣ ਸਵਾਦ ਅਨੁਸਾਰ।
ਵਿਧੀ- ਪਹਿਲਾਂ ਮੂੰਗਫਲੀ, ਖਰਬੂਜੇ ਦੇ ਬੀਜ, ਖਸਖਸ ਅਤੇ ਕਾਜੂ ਨੂੰ ਪੰਜ-ਛੇ ਘੰਟੇ ਲਈ ਭਿਉਂ ਕੇ ਰੱਖ ਦਿਓ। ਫਿਰ ਇਨ੍ਹਾਂ ਨੂੰ ਪੀਸ ਕੇ ਪੇਸਟ ਬਣਾਓ ਲਓ। ਇੱਕ ਕੜਾਹੀ ਵਿੱਚ ਤੇਲ ਗਰਮ ਕਰੋ। ਉਸ ਵਿੱਚ ਜੀਰਾ ਅਤੇ ਤਿਆਰ ਕੀਤੇ ਪੇਸਟ ਨੂੰ ਭੁੰਨੋ। ਫਿਰ ਇਸ ਵਿੱਚ ਅਦਰਕ, ਮਿਰਚ, ਟਮਾਟਰ ਪਿਊਰੀ, ਲੂਣ, ਧਨੀਆ ਪਾਊਡਰ, ਲਾਲ ਮਿਰਚ, ਹਲਦੀ ਪਾਊਡਰ ਨੂੰ ਪਾ ਕੇ ਹਲਕੇ ਸੇਕ 'ਤੇ ਭੁੰਨੋ।
ਇਸ ਵਿੱਚ ਦਹੀਂ ਤੇ ਮਲਾਈ ਪਾ ਕੇ ਇੱਕ ਮਿੰਟ ਲਈ ਭੁੰਨੋ। ਇਸ ਤੋਂ ਬਾਅਦ ਇਸ ਵਿੱਚ ਪਨੀਰ ਪਾ ਕੇ ਪਕਾਓ। ਇਸ ਤੋਂ ਬਾਅਦ ਇਸ ਵਿੱਚ ਗਰਮ ਮਸਾਲਾ ਅਤੇ ਕਸੂਰੀ ਮੇਥੀ ਪਾਓ। ਇਸ ਵਿੱਚ ਦੁੱਧ ਜਾਂ ਕਰੀ ਪਾ ਕੇ ਤਿੰਨ-ਚਾਰ ਮਿੰਟ ਤੱਕ ਪੱਕਣ ਦਿਓ। ਜਦੋਂ ਇਹ ਚੰਗੀ ਤਰ੍ਹਾਂ ਪਕ ਕੇ ਗਾੜ੍ਹੀ ਹੋ ਜਾਵੇ ਤਾਂ ਗੈਸ ਬੰਦ ਕਰ ਦਿਗਓ। ਸਜਾਉਣ ਲਈ ਇਸ ਵਿੱਚ ਥੋੜ੍ਹਾ ਜਿਹਾ ਘਿਓ, ਹਰਾ ਧਨੀਆ ਤੇ ਕੱਦੂਕਸ ਕੀਤਾ ਪਨੀਰ ਪਾਓ। ਲਓ ਤੁਹਾਡਾ ਸ਼ਾਹੀ ਪਨੀਰ ਬਣ ਕੇ ਤਿਆਰ ਹੈ। ਇਸ ਨੂੰ ਗਰਮਾ ਗਰਮ ਪਰੋਸੋ।

 
Have something to say? Post your comment