Welcome to Canadian Punjabi Post
Follow us on

28

February 2020
ਟੋਰਾਂਟੋ/ਜੀਟੀਏ

ਇਮੀਗ੍ਰੇਸ਼ਨ ਮੰਤਰੀ ਵੱਲੋਂ ਬਰੈਂਪਟਨ ਦਾ ਦੌਰਾ

January 15, 2020 06:00 AM

ਬਰੈਂਪਟਨ, 14 ਜਨਵਰੀ (ਪੋਸਟ ਬਿਊਰੋ) : ਬਰੈਂਪਟਨ ਨੌਰਥ ਤੋਂ ਮੁੜ ਚੁਣੀ ਗਈ ਮੈਂਬਰ ਪਾਰਲੀਆਮੈਂਟ ਰੂਬੀ ਸਹੋਤਾ ਨੇ ਬਰੈਂਪਟਨ ਦੇ ਆਪਣੇ ਸਹਿਯੋਗੀਆਂ ਐਮਪੀ ਮਨਿੰਦਰ ਸਿੱਧੂ (ਬਰੈਂਪਟਨ ਈਸਟ) ਤੇ ਐਮਪੀ ਰਮੇਸ਼ ਸੰਘਾ (ਬਰੈਂਪਟਨ ਸੈਂਟਰ) ਨਾਲ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸਿ਼ਪ ਮੰਤਰੀ ਮਾਰਕੋ ਮੈਂਡੀਸਿਨੋ ਦਾ ਬਰੈਂਪਟਨ ਪਹੁੰਚਣ ਉੱਤੇ ਸਵਾਗਤ ਕੀਤਾ। ਮੈਂਡੀਸਿਨੋ ਕਮਿਊਨਿਟੀ ਸਟੇਕਹੋਲਡਰਜ਼ ਨਾਲ ਗੋਲਮੇਜ਼ ਮੀਟਿੰਗ ਵਿੱਚ ਹਿੱਸਾ ਲੈਣ ਲਈ ਆਏ ਹਨ।
ਮੈਂਡੀਸਿਨੋ ਨੇ ਐਮਪੀ ਸਟਾਫ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ ਤੇ ਦੱਸਿਆ ਕਿ ਕਿਸ ਤਰ੍ਹਾਂ ਕੈਨੇਡਾ ਸਰਕਾਰ ਇਮੀਗ੍ਰੇਸ਼ਨ ਸਿਸਟਮ ਵਿੱਚ ਸੁਧਾਰ ਕਰਨਾ ਜਾਰੀ ਰੱਖ ਸਕਦੀ ਹੈ। ਐਮਪੀ ਸਹੋਤਾ ਨੇ ਇਸ ਮੌਕੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ੳੱੁਤੇ ਮਾਣ ਰਿਹਾ ਹੈ ਕਿ ਸਾਡੀ ਸਰਕਾਰ ਤੇ ਸਾਡੇ ਮੰਤਰੀ ਬਰੈਂਪਟਨ ਆਉਣ ਲਈ ਸਮਾਂ ਕੱਢਦੇ ਹਨ ਤੇ ਸਾਡੇ ਸਵਾਲਾਂ, ਚਿੰਤਾਵਾਂ ਤੇ ਸੁਝਾਵਾਂ ਨੂੰ ਸੁਣਦੇ ਹਨ। ਉਨ੍ਹਾਂ ਆਖਿਆ ਕਿ ਇਹ ਸਾਰੇ ਸਵਾਲ, ਤੌਖ਼ਲੇ ਤੇ ਸੁਝਾਅ ਆਦਿ ਉਹ ਕਮਿਊਨਿਟੀ ਮੈਂਬਰਾਂ ਵੱਲੋਂ ਆਪਣੇੇ ਆਫਿਸ, ਕਮਿਊਨਿਟੀ ਈਵੈਂਟਸ ਤੇ ਵਾਇਆ ਸੋਸ਼ਲ ਮੀਡੀਆ ਵਿੱਚ ਹੀ ਸੁਣਦੀ ਹੈ।
ਉਨ੍ਹਾਂ ਆਖਿਆ ਕਿ ਮੈਂਡੀਸਿਨੋ ਨੇ ਸਾਡੀਆਂ ਗੱਲਾਂ ਬਹੁਤ ਹੀ ਗੌਰ ਨਾਲ ਸੁਣੀਆਂ ਤੇ ਕਮਿਊਨਿਟੀ ਦੀਆਂ ਚਿੰਤਾਵਾਂ ਨੂੰ ਵੀ ਪੂਰੀ ਤਵੱਜੋ ਦਿੱਤੀ ਤਾਂ ਕਿ ਅਸੀਂ ਇਹ ਯਕੀਨੀ ਬਣਾ ਸਕੀਏ ਕਿ ਸਾਡਾ ਇਮੀਗ੍ਰੇਸ਼ਨ ਸਿਸਟਮ ਪੂਰੀ ਤਰ੍ਹਾਂ ਸਮਰੱਥ, ਕੇਂਦਰਿਤ, ਜਿ਼ੰਮੇਵਾਰ ਤੇ ਸਹੀ ਹੋ ਸਕੇ। ਗੱਲਬਾਤ ਇਸ ਗੱਲ ਉੱਤੇ ਕੇਂਦਰਿਤ ਰਹੀ ਕਿ ਪੇਰੈਂਟ ਐਂਡ ਗ੍ਰੈਂਡਪੇਰੈਂਟ ਪ੍ਰੋਗਰਾਮ, ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ, ਟੈਂਪਰੇਰੀ ਰੈਜ਼ੀਡੈਂਸ ਵਿਜ਼ੀਟਰ ਪ੍ਰੋਗਰਾਮ ਤੇ ਸੈਟਲਮੈਂਟ ਸੇਵਾਵਾਂ ਲਈ ਫੰਡਾਂ ਵਿੱਚ ਇਜਾਫਾ ਕਿਸ ਤਰ੍ਹਾਂ ਕੀਤਾ ਜਾਵੇ।

 

Have something to say? Post your comment