Welcome to Canadian Punjabi Post
Follow us on

28

March 2024
 
ਟੋਰਾਂਟੋ/ਜੀਟੀਏ

ਬਰੈਂਪਟਨ ਵਿੱਚ ਮਿਲੀ ਲਾਸ਼, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

January 14, 2020 10:11 PM

ਟੋਰਾਂਟੋ, 14 ਜਨਵਰੀ (ਪੋਸਟ ਬਿਊਰੋ) : ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਸੋਮਵਾਰ ਸ਼ਾਮ ਨੂੰ ਬਰੈਂਪਟਨ ਵਿੱਚੋਂ ਇੱਕ ਲਾਸ਼ ਮਿਲਣ ਤੋਂ ਬਾਅਦ ਉਹ ਕਤਲ ਦੇ ਨਜ਼ਰੀਏ ਨਾਲ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਹ ਲਾਸ ਨੈਕਸਸ ਐਵਨਿਊ ਤੇ ਫੋਗਲ ਰੋਡ ਨੇੜੇ ਗ੍ਰੀਨ ਏਰੀਆ ਦੇ ਬਾਹਰਵਾਰ ਸ਼ਾਮੀਂ 5:50 ਮਿਲੀ ਤੇ ਪੁਲਿਸ ਨੂੰ ਉਸੇ ਸਮੇਂ ਇਸ ਸਬੰਧ ਵਿੱਚ ਸੂਚਿਤ ਕੀਤਾ ਗਿਆ। ਕੌਰੋਨਰ ਤੇ ਹੋਮੀਸਾਈਡ ਡਿਟੈਕਟਿਵਸ ਨੂੰ ਫੌਰਨ ਮੌਕੇ Aੁੱਤੇ ਸੱਦਿਆ ਗਿਆ। ਸੋਮਵਾਰ ਦੇਰ ਰਾਤ ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਇਹ ਮੌਤ ਸੱਕੀ ਸੀ ਤੇ ਇਸ ਨੂੰ ਕਤਲ ਵਜੋਂ ਹੀ ਵਿਚਾਰਿਆ ਜਾਵੇਗਾ।
ਇਸ ਮਾਮਲੇ ਵਿੱਚ ਬਹੁਤ ਘਟ ਵੇਰਵਾ ਹੀ ਹਾਸਲ ਹੋਇਆ ਹੈ। ਜਾਚਕਾਰ ਮਾਮਲੇ ਦੀ ਪੁਣਛਾਣ ਕਰਕੇ ਉਸ ਦੀ ਤਹਿ ਤਕ ਜਾਣਾ ਚਾਹੁੰਦੇ ਹਨ। ਪੁਲਿਸ ਨੇ ਆਖਿਆ ਕਿ ਹਾਸਲ ਦੀ ਘੜੀ ਲੋਕਾ ਨੂੰ ਇਸ ਮਾਮਲੇ ਕਾਰਨ ਕੋਈ ਖਤਰਾ ਨਹੀਂ ਹੈ। ਮ੍ਰਿਤਕ ਦੀ ਉਮਰ ਤੇ ਜੈਂਡਰ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿਤੀ ਗਈ ਹੈ ਤੇ ਅਜੇ ਤਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਲਾਸ਼ ਜਿਥੋਂ ਮਿਲੀ ਹੈ ਉਥੇ ਕਦੋਂ ਤੋਂ ਪਈ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ