ਕੁੱਝ ਦਿਨ ਪਹਿਲਾਂ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਫੇਜ਼ ਦੋ ਦੇ ਇੱਕ ਹੋਟਲ ਵਿਚ ਕਤਲ ਕੀਤੀ ਗਈ ਇੱਕ ਨਰਸ ਦੇ ਕਤਲ ਦਾ ਦੋਸ਼ੀ ਅਚਾਨਕ ਅੱਜ ਇਥੇ ਨਿਊਜ਼ 18 ਟੀ ਵੀ ਦੇ ਸਟੂਡੀਓ ਪੁੱਜਾ ਅਤੇ ਉਸ ਨੇ ਸਾਰੀ ਵਾਰਦਾਤ ਦੀ ਕਹਾਣੀ ਦੱਸੀ। ਉਸਨੇ ਮੰਨਿਆ ਕਿ ਨਰਸ ਦਾ ਕਤਲ ਤੇ ਉਸ ਤੋਂ ਪਹਲਾਂ ਇਕ ਹੋਰ ਲੜਕੀ ਦਾ ਕਤਲ ਵੀ ਉਸਨੇ ਕੀਤਾ ਹੈ। ਸਟੂਡੀਓ ਚ ਆਕੇ ਚੰਡੀਗੜ੍ਹ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।