ਅਭਿਨੇਤਰੀ ਨੀਨਾ ਗੁਪਤਾ ਨੇ ਫਿਲਮ ‘ਬਧਾਈ ਹੋ’ ਦੇ ਨਾਲ ਵੱਡੇ ਪਰਦੇ 'ਤੇ ਦਮਦਾਰ ਵਾਪਸੀ ਕੀਤੀ ਸੀ। ਫਿਲਹਾਲ ਉਹ ਕੰਗਨਾ ਰਣੌਤ ਦੀ ਫਿਲਮ ‘ਪੰਗਾ’ ਦੀ ਰਿਲੀਜ਼ ਦੀ ਉਡੀਕ ਕਰ ਰਹੀ ਹੈ। ਨੀਨਾ ਕਹਿੰਦੀ ਹੈ, ‘ਮੈਂ ਫਿਲਮਾਂ ਵਿੱਚ ਆਪਣੀ ਦੂਸਰੀ ਪਾਰੀ ਨੂੰ ਪੂਰੀ ਤਰ੍ਹਾਂ ਨਾਲ ਇੰਜੁਆਏ ਕਰ ਰਹੇ ਹਾਂ। ਇੰਡਸਟਰੀ ਵਿੱਚ ਪਰਿਵਰਤਨ ਆ ਰਿਹਾ ਹੈ। ਪਹਿਲਾਂ ਕੇਵਲ ਇੱਕੋ ਤਰ੍ਹਾਂ ਦੀਆਂ ਫਿਲਮਾਂ ਬਣਦੀਆਂ ਸਨ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਇੱਕ ਪੁਰਸ਼ ਕਲਾਕਾਰ ਹੀਰੋ ਹੁੰਦਾ ਸੀ ਤੇ ਔਰਤਾਂ ਨੂੰ ਕੇਵਲ ਖੂਬਸੂਰਤ ਦਿਸਣਾ ਹੁੰਦੀ ਸੀ, ਪਰ ਅੱਜ ਫਿਲਮ ਮੇਕਰ ਵੱਖ-ਵੱਖ ਤਰ੍ਹਾਂ ਦੇ ਪ੍ਰਯੋਗ ਕਰਨ ਤੋਂ ਡਰਦੇ ਨਹੀਂ। ਚੰਗੀਆਂ ਕਹਾਣੀਆਂ ਵਾਲੀਆਂ ਸਕ੍ਰਿਪਟਸ ਲਿਖੀਆਂ ਜਾ ਰਹੀਆਂ ਹਨ, ਔਰਤਾਂ ਨੂੰ ਚੰਗੀਆਂ ਭੂਮਿਕਾਵਾਂ ਮਿਲ ਰਹੀਆਂ ਹਨ ਅਤੇ ਪ੍ਰੋਡਿਊਸਰ ਉਨ੍ਹਾਂ 'ਤੇ ਕੰਮ ਕਰ ਰਹੇ ਹਨ। ਦਰਸ਼ਕ ਵੀ ਉਨ੍ਹਾਂ ਨੂੰ ਪਸੰਦ ਕਰ ਰਹੇ ਹਨ।”
ਹਾਲਾਂਕਿ ਨੀਨਾ ਕਹਿੰਦੀ ਹੈ ਕਿ ਅਜੇ ਮਹਿਲਾ ਐਕਟਰਾਂ ਨੂੰ ਪੁਰਸ਼ਾਂ ਦੀ ਬਰਾਬਰੀ ਦੇ ਲਈ ਕਾਫੀ ਲੰਬਾ ਸਫਰ ਤੈਅ ਕਰਨਾ ਪਿਆ ਹੈ। ਉਹ ਕਹਿੰਦੀ ਹੈ, ‘‘ਅਸੀਂ ਅੱਜ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਦੇਖਦੇ ਹਾਂ, ਜਿਨ੍ਹਾਂ ਵਿੱਚ ਪਤਨੀ ਨੂੰ ਪਤੀ ਦੇ ਸਾਹਮਣੇ ਗੱਲ ਕਰਨ ਦੀ ਇਜਾਜ਼ਤ ਨਹੀਂ ਹੁੰਦੀ, ਪ੍ਰੰਤੂ ਮੈਨੂੁੰ ਭਰੋਸਾ ਹੈ ਕਿ ਹੌਲੀ-ਹੌਲੀ ਮਹਿਲਾ ਕਿਰਦਾਰ ਵੀ ਪੁਰਸ਼ ਕਿਰਦਾਰਾਂ ਦੇ ਬਰਾਬਰ ਹੀ ਮਹੱਤਵ ਪੂਰਨ ਹੋਣਗੇ।”