Welcome to Canadian Punjabi Post
Follow us on

28

February 2020
ਪੰਜਾਬ

ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਸ੍ਰੀ ਹਰਿਮੰਦਰ ਸਾਹਿਬ ਬਾਰੇ ਟਿਪਣੀ ਦੀ ਮੁਆਫੀ ਮੰਗਣੀ ਪਈ

January 14, 2020 08:11 AM

ਤਰਨ ਤਾਰਨ, 13 ਜਨਵਰੀ, (ਪੋਸਟ ਬਿਊਰੋ)- ਹਲਕਾ ਪੱਟੀ ਤੋਂ ਕਾਂਗਰਸ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਕੀਤੀ ਇੱਕ ਵਿਵਾਦਿਤ ਟਿਪਣੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਹਰੀਕੇ ਪੱਤਣ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਓਥੇ ਉਹ ਭਾਸ਼ਣ ਕਰਦੇ ਹੋਏ ਇਸ ਹੱਦ ਤੱਕ ਚਲੇ ਗਏ ਕਿ ਦਰਬਾਰ ਸਾਹਿਬ ਬਾਰੇ ਕੁਝ ਟਿਪਣੀ ਵੀ ਕਰਦੇ ਗਏ ਅਤੇ ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁਆਫੀ ਮੰਗਣੀ ਪਈ ਹੈ।
ਪਤਾ ਲੱਗਾ ਹੈ ਕਿ ਹਰੀਕੇ ਪੱਤਣ ਇਲਾਕੇ ਵਿੱਚ ਭਾਸ਼ਣ ਕਰਦੇ ਹੋਏ ਕਾਂਗਰਸ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਜਿਹੜੇ ਇਕ ਲੱਖ ਸ਼ਰਧਾਲੂ ਹਰਿਮੰਦਰ ਸਾਹਿਬ ਆਉਂਦੇ ਹਨ, ਅਸੀਂ ਉਨ੍ਹਾਂ ਦਾ ਮੂੰਹ ਮੋੜ ਕੇ ਹਰੀਕੇ ਪੱਤਣ ਲੈ ਕੇ ਆਵਾਂਗੇ। ਉਹ ਇਥੇ ਆਉਣ ਅਤੇ ਤੁਹਾਡੀ ਮੱਛੀ ਵੀ ਖਾਣਗੇ ਅਤੇ ਹੋਰ ਕਾਰੋਬਾਰ ਵੀ ਕਰਨਗੇ।
ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦਾ ਕਹਿਣਾ ਸੀ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਲੋਕ ਰੂਹਾਨੀਅਤ ਮਾਨਣ ਜਾਂਦੇ ਹਨ, ਮੱਛੀਆਂ ਦੇਖਣ ਨਹੀਂ ਜਾਂਦੇ, ਇਸ ਲਈ ਵੀਡੀਓ ਉੱਤੇ ਵਿਵਾਦ ਹੋ ਗਿਆ। ਬਾਅਦ ਵਿੱਚ ਹਰਮਿੰਦਰ ਸਿੰਘ ਗਿੱਲ ਨੇ ਸਾਹਮਣੇ ਆ ਕੇ ਮੁਆਫੀ ਮੰਗੀ ਅਤੇ ਕਿਹਾ ਕਿ ਉਨ੍ਹਾਂ ਦੇ ਮਨ ਵਿਚ ਦਰਬਾਰ ਸਾਹਿਬ ਬਾਰੇ ਅਥਾਹ ਸ਼ਰਧਾ ਹੈ ਅਤੇ ਉਨ੍ਹਾਂ ਦੀ ਮਨਸ਼ਾ ਲੋਕਾਂ ਦੇ ਦਿਲਾਂ ਨੂੰ ਠੇਸ ਲਾਉਣ ਦੀ ਨਹੀਂ ਸੀ। ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਦਰਬਾਰ ਸਾਹਿਬ ਬਾਰੇ ਅਜਿਹਾ ਕੁਝ ਬੋਲਣਾ ਤਾਂ ਦੂਰ, ਅਜਿਹਾ ਕੁਝ ਸੋਚ ਵੀ ਨਹੀਂ ਸਕਦੇ। ਉਨ੍ਹਾਂ ਦਾ ਮਕਸਦ ਇਹੀ ਦੱਸਣਾ ਸੀ ਕਿ ਉਹ ਹਰੀਕੇ ਪੱਤਣ ਨੂੰ ਵਰਲਡ ਟੂਰਿਸਟ ਸਪਾਟ ਬਣਾਉਣਾ ਚਾਹੁੰਦੇ ਹਨ।

Have something to say? Post your comment
ਹੋਰ ਪੰਜਾਬ ਖ਼ਬਰਾਂ
ਨਵਜੋਤ ਸਿੰਘ ਸਿੱਧੂ ਦੀਆਂ ਕਾਂਗਰਸ ਹਾਈ ਕਮਾਨ ਨਾਲ ਲਗਾਤਾਰ ਦੋ ਅਚਾਨਕ ਮੀਟਿੰਗਾਂ
ਆਫਲਾਈਨ ਲੈਟਰ ਦੇਣ ਕਾਰਨ ਏਅਰਵੇਜ਼ ਕੰਪਨੀ ਨੂੰ ਫੋਰਮ ਵੱਲੋਂ 1æ87 ਲੱਖ ਦਾ ਜੁਰਮਾਨਾ
ਢੀਂਡਸਾ ਦੀਆਂ ਗੁੱਝੀਆਂ ਸਿਆਸੀ ਗੱਲਾਂ ਦੀ ਆਡੀਓ ਵਾਇਰਲ
ਜਥੇਦਾਰ ਅਕਾਲ ਤਖਤ ਨੇ ਕਿਹਾ: ਸਿੱਖ ਭਾਈਚਾਰਾ ਦਿੱਲੀ ਹਿੰਸਾ ਦੇ ਪੀੜਤਾਂ ਦੀ ਮਦਦ ਲਈ ਅੱਗੇ ਆਵੇ
ਨਵਜੋਤ ਸਿੱਧੂ ਦੀ ਗੈਰ ਹਾਜ਼ਰੀ ਵਿੱਚ ਸਰਕਾਰੀਆ ਤੇ ਵਿਰੋਧੀ ਧਿਰ ਵੱਲੋਂ ਸਿੱਧੂ ਉੱਤੇ ਵਾਰ
ਦਲਿਤ ਆਗੂ ਵੱਲੋਂ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੂੰ ਸੌਂਪਿਆ ਮੰਗ ਪੱਤਰ
ਐੱਸ.ਏ.ਐੱਸ ਨਗਰ ਦੀ ਸਨਅਤ ਨੂੰ ਉਤਸ਼ਾਹਤ ਕਰਨ ਲਈ ਵਿਸ਼ੇਸ਼ ਰਿਆਇਤਾਂ ਦੇਵਾਂਗੇ : ਸੁੰਦਰ ਸ਼ਾਮ ਅਰੋੜਾ
ਨਿਰਵਾਣ ਸਿੰਘ ਵੱਲੋਂ ਪਟਿਆਲਾ ਹੈਰੀਟੇਜ ਫੈਸਟੀਵਲ `ਚ ਵਿੰਟੇਜ ਕਾਰ ਰੈਲੀ ਨੂੰ ਹਰੀ ਝੰਡੀ
ਅਕਾਲੀ ਦਲ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਦੀਆਂ ਹੇਰਾਫੇਰੀਆਂ ਦੇ ਸਬੂਤ ਦਿੱਤੇ
ਵਿਧਾਨ ਸਭਾ ਦੇ ਸਿਫਰ ਕਾਲ ਦੌਰਾਨ ਰੰਧਾਵਾ ਨੇ ਦਿੱਲੀ ਹਿੰਸਾ ਦਾ ਮੁੱਦਾ ਉਠਾਇਆ