Welcome to Canadian Punjabi Post
Follow us on

28

February 2020
ਮਨੋਰੰਜਨ

ਫਿਰ ਪਿਆਰ ਵਿੱਚ ਪੈਣਾ ਚਾਹੁੰਦੇ ਹਨ ਅਨਿਲ

January 14, 2020 08:10 AM

ਊਰਜਾ ਨਾਲ ਭਰਪੂਰ 63 ਸਾਲ ਦੇ ਅਨਿਲ ਕਪੂਰ ਅਕਸਰ ਆਪਣੀ ਫਿਟਨੈੱਸ ਲਈ ਚਰਚਾ ਵਿੱਚ ਰਹਿੰਦੇ ਹਨ। ਅਨਿਲ ਦੀ ਮੰਨੀਏ ਤਾਂ ਇਹ ਊਰਜਾ ਨੂੰ ਉਨ੍ਹਾਂ ਨੂੰ ਨੌਜਵਾਨਾਂ ਤੋਂ ਮਿਲਦੀ ਹੈ, ਜਿਨ੍ਹਾਂ ਨਾਲ ਉਹ ਕੰਮ ਕਰਨਾ ਪਸੰਦ ਕਰਦੇ ਹਨ। ਬੀਤੇ ਦਿਨੀਂ ਮੁੰਬਈ ਵਿੱਚ ਫਿਲਮ ‘ਮਲੰਗ’ ਦੇ ਟ੍ਰੇਲਰ ਲਾਂਚ ਮੌਕੇ ਅਨਿਲ ਕਪੂਰ, ਆਦਿੱਤਯ ਰਾਏ ਕਪੂਰ, ਦਿਸ਼ਾ ਪਾਟਨੀ ਸਮੇਤ ਡਾਇਰੈਕਟਰ ਮੋਹਿਤ ਸੂਰੀ ਅਤੇ ਨਿਰਮਾਤਾ ਲਵ ਰੰਜਨ, ਅੰਕੁਰ ਗਰਗ ਅਤੇ ਭੂਸ਼ਣ ਕੁਮਾਰ ਮੌਜੂਦ ਸਨ। ਟ੍ਰੇਲਰ ਵਿੱਚ ਪੁਲਸ ਦੀ ਵਰਦੀ ਵਿੱਚ ਨੈਗੇਟਿਵ ਕਿਰਦਾਰ ਵਿੱਚ ਨਜ਼ਰ ਆਏ ਅਨਿਲ ਕਪੂਰ ਨੇ ਇਸ ਮੌਕੇ ਦੱਸਿਆ ਕਿ ਉਹ ਯੁਵਾ ਕਲਾਕਾਰਾਂ, ਡਾਇਰੈਕਟਰਾਂ ਨਾਲ ਕੰਮ ਕਰ ਕੇ ਪ੍ਰੇਰਿਤ ਹੁੰਦੇ ਹਨ।
ਅਨਿਲ ਨੇ ਕਿਹਾ ਕਿ ਆਦਿੱਤਯ ਨੂੰ ਫਿਲਮ ਵਿੱਚ ਬਾਈਕ ਚਲਾਉਂਦੇ ਤੇ ਇਸ਼ਕ ਕਰਦੇ ਹੋਏ ਦੇਖ ਕੇ ਉਨ੍ਹਾਂ ਨੂੰ ਵੀ ਲੱਗਦਾ ਹੈ ਕਿ ਉਹ ਇਸ ਤਰ੍ਹਾਂ ਦੇ ਕਿਰਦਾਰ ਕਰਨ। ਉਨ੍ਹਾਂ ਨੇ ਕਿਹਾ ਕਿ ਉਹ ਫਿਰ ਤੋਂ ਪਿਆਰ ਵਿੱਚ ਪੈਣਾ ਚਾਹੁੰਦੇ ਹਨ, ਪਰ ਉਨ੍ਹਾਂ ਦੇ ਬੱਚੇ ਵੱਡੇ ਹੋ ਗਏ ਹਨ, ਅਜਿਹੇ ਵਿੱਚ ਇਸ ਤਰ੍ਹਾਂ ਦੇ ਕਿਰਦਾਰ ਉਹ ਨਹੀਂ ਕਰ ਸਕਦੇ। ਫਿਲਮ ‘ਮਲੰਗ' ਦੀ ਪਹਿਲੀ ਤਸਵੀਰ ਜਦ ਰਿਲੀਜ਼ ਹੋਈ ਸੀ, ਉਸ ਵਕਤ ਪਿੰਕ ਬੂਟਾਂ ਵਿੱਚ ਅਨਿਲ ਕਪੂਰ ਦੀ ਕਾਫੀ ਤਾਰੀਫ ਹੋਈ ਸੀ। ਇਸ ਦਾ ਰਾਜ਼ ਖੋਲ੍ਹਦੇ ਹੋਏ ਅਨਿਲ ਨੇ ਦੱਸਿਆ ਕਿ ਉਹ ਬੂਟ ਉਨ੍ਹਾਂ ਦੇ ਨਹੀਂ, ਉਨ੍ਹਾਂ ਦੇ ਬੇਟੇ ਹਰਸ਼ਵਰਧਨ ਦੇ ਸਨ। ਜਦ ਹਰਸ਼ ਸੁੱਤਾ ਪਿਆ ਸੀ, ਤਾਂ ਉਹ ਬੂਟ ਚੋਰੀ ਕਰ ਕੇ ਲੈ ਆਏ ਸਨ। ਆਦਿੱਤਯ ਦੇ ਮੋਢਿਆਂ 'ਤੇ ਚੜ੍ਹ ਕੇ ਦਿਸ਼ਾ ਪਾਟਨੀ ਦੇ ਕਿਸਿੰਗ ਵਾਲੇ ਪੋਸਟਰ 'ਤੇ ਕਈ ਮੀਮਸ ਬਣੇ ਹਨ। ਇਸ 'ਤੇ ਆਦਿੱਤਯ ਦਾ ਕਹਿਣਾ ਹੈ ਕਿ ਫਿਲਮ ਬਾਰੇ ਗੱਲ ਨਾ ਹੋਣ ਤੋਂ ਬਿਹਤਰ ਹੈ ਕਿ ਮੀਮਸ ਦੇ ਜ਼ਰੀਏ ਫਿਲਮ ਬਾਰੇ ਗੱਲ ਹੋਵੇ। ‘ਮਲੰਗ’ ਫਿਲਮ ਸੱਤ ਫਰਵਰੀ ਨੂੰ ਰਿਲੀਜ਼ ਹੋਵੇਗੀ।

Have something to say? Post your comment