Welcome to Canadian Punjabi Post
Follow us on

02

July 2025
 
ਕੈਨੇਡਾ

ਮੌਸਮ ਦੀ ਖਰਾਬੀ ਕਾਰਨ ਪੰਜਾਬ ਤੇ ਦਿੱਲੀ ਵਿੱਚ ਫਲਾਈਟਾਂ ਉੱਤੇ ਅਸਰ ਪਿਆ

January 14, 2020 08:07 AM

ਚੰਡੀਗੜ੍ਹ, 13 ਜਨਵਰੀ, (ਪੋਸਟ ਬਿਊਰੋ)- ਪੱਛਮੀ ਹਵਾਵਾਂ ਚੱਲਣ ਕਾਰਨ ਅੱਜ ਸੋਮਵਾਰ ਇਸ ਸ਼ਹਿਰ ਵਿੱਚ ਪਏ ਮੀਂਹ ਅਤੇ ਘੱਟ ਵਿਜ਼ੀਬਿਲਟੀ ਕਾਰਨ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਉੱਤੇ ਆਈ ਇੱਕ ਫਲਾਈਟ ਰੱਦ ਕਰਨੀ ਪਈ ਅਤੇ ਦੋ ਫਲਾਈਟਾਂ ਨੂੰ ਡਾਈਵਰਟ ਕਰ ਕੇ ਦਿੱਲੀ ਅਤੇ ਲਖਨਊ ਭੇਜਿਆ ਗਿਆ।
ਇਸ ਸਬੰਧ ਵਿੱਚ ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫਸਰ ਪ੍ਰਿੰਸ ਨੇ ਦੱਸਿਆ ਕਿ ਅੱਗੇ ਸ਼੍ਰੀਨਗਰ ਦਾ ਖ਼ਰਾਬ ਮੌਸਮ ਹੋਣ ਤੇ ਚੰਡੀਗੜ੍ਹ ਵਿੱਚ ਤੇਜ਼ ਮੀਂਹ ਕਾਰਨ ਗੋ ਏਅਰ ਦੀ ਸ਼੍ਰੀਨਗਰ-ਚੰਡੀਗੜ੍ਹ ਉਡਾਣ ਰੱਦ ਹੋਈ ਹੈ। ਇੰਡੀਗੋ ਦੀ ਮੁੰਬਈ-ਚੰਡੀਗੜ੍ਹ ਉਡਾਣ ਦੀ ਖ਼ਰਾਬ ਮੌਸਮ ਕਾਰਨ ਚੰਡੀਗੜ੍ਹ ਵਿੱਚ ਲੈਂਡਿੰਗ ਨਹੀਂ ਹੋ ਸਕੀ ਤੇ ਇਹ ਡਾਈਵਰਟ ਕਰ ਕੇ ਦਿੱਲੀ ਭੇਜੀ ਗਈ ਹੈ। ਇੰਡੀਗੋ ਦੀ ਹੈਦਰਾਬਾਦ-ਚੰਡੀਗੜ੍ਹ ਫਲਾਈਟ ਨੂੰ ਡਾਈਵਰਟ ਕਰ ਕੇ ਲਖਨਊ ਭੇਜਣਾ ਪਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਦਿੱਲੀ ਦੇ ਸਲਾਟ ਖਾਲੀ ਨਾ ਹੋਣ ਕਾਰਨ ਫਲਾਈਟਾਂ ਲਖਨਊ ਭੇਜੀਆਂ ਗਈਆਂ ਹਨ। ਮੁਸਾਫਰਾਂ ਦੀ ਪ੍ਰੇਸ਼ਾਨੀ ਬਾਰੇ ਪੁੱਛਣ ਉੱਤੇ ਉਨ੍ਹਾਂ ਦੱਸਿਆ ਕਿ ਏਅਰਲਾਈਨਜ਼ ਨੂੰ ਮੌਸਮ ਸਾਫ਼ ਹੋਣ ਦੀ ਉਡੀਕ ਹੈ। ਜੇ ਮੌਸਮ ਸਾਫ਼ ਹੋਵੇਗਾ ਤਾਂ ਫਲਾਈਟਾਂ ਜਾਣਗੀਆਂ, ਵਰਨਾ ਕੰਪਨੀ ਮੁਸਾਫਰਾਂ ਲਈ ਕੋਈ ਹੋਰ ਪ੍ਰਬੰਧ ਕਰੇਗੀ।
ਏਸੇ ਤਰ੍ਹਾਂ ਭਾਰੀ ਮੀਂਹ ਦੇ ਕਾਰਨ ਅੰਮ੍ਰਿਤਸਰ ਏਅਰਪੋਰਟ ਉੱਤੇ ਕਈ ਉਡਾਨਾਂ ਅੱਜ ਸੋਮਵਾਰ ਨੂੰ ਲੇਟ ਹੋਈਆਂ। ਸਵੇਰੇ 6 ਵਜੇ ਮੀਂਹ ਸ਼ੁਰੂ ਹੋ ਜਾਣ ਤੋਂ ਬਾਅਦ ਪੂਰਾ ਦਿਨ ਬੱਦਲ ਰਹੇ। ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਉੱਤੇ ਸੋਮਵਾਰ ਸਵੇਰੇ ਦੁਬਈ ਤੋਂ ਆਈ ਉਡਾਣ ਮਿਥੇ ਸਮੇਂ ਤੋਂ 5 ਘੰਟੇ ਲੇਟ ਸੀ। ਏਅਰ ਇੰਡੀਆ ਅਤੇ ਸਪਾਈਸਜੈੱਟ ਦੀਆਂ ਮੁੰਬਈ ਅਤੇ ਦੁਬਈ ਦੀਆਂ ਫਲਾਈਟਾਂ ਵੀ ਲੇਟ ਪਹੁੰਚੀਆਂ। ਦਿੱਲੀ ਹਵਾਈ ਅੱਡੇ ਤੋਂ ਸੋਮਵਾਰ ਨੂੰ 18 ਉਡਾਣਾਂ ਨੂੰ ਰੱਦ ਕਰਨਾ ਪਿਆ, ਕਿਉਂਕਿ ਜਿਥੇ ਜਹਾਜ਼ਾਂ ਨੇ ਜਾਣਾ ਸੀ, ਉਥੇ ਮੌਸਮ ਖਰਾਬ ਸੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ