Welcome to Canadian Punjabi Post
Follow us on

28

February 2020
ਕੈਨੇਡਾ

ਜਹਾਜ਼ ਨੂੰ ਜਾਣ ਬੁੱਝਕੇ ਤਾਂ ਨਿਸ਼ਾਨਾ ਨਹੀਂ ਸੀ ਬਣਾਇਆ ਗਿਆ?

January 14, 2020 08:07 AM

ਓਟਵਾ, 13 ਜਨਵਰੀ (ਪੋਸਟ ਬਿਊਰੋ) : ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਤਹਿਰਾਨ ਵਿੱਚ ਹਾਦਸੇ ਦਾ ਸਿ਼ਕਾਰ ਹੋਏ ਯੂਕਰੇਨੀਆਈ ਜਹਾਜ਼ ਨੂੰ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਦਾ ਨਿਸ਼ਾਨਾ ਬਣਨਾ ਪਿਆ ਸੀ। ਪਰ ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੀ ਚੇਅਰ ਕੈਥੀ ਫੌਕਸ ਦਾ ਕਹਿਣਾ ਹੈ ਕਿ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਇਸ ਜਹਾਜ਼ ਨੂੰ ਜਾਣਬੱੁਝ ਕੇ ਨਿਸ਼ਾਨਾ ਬਣਾਇਆ ਗਿਆ ਸੀ? ਜਿ਼ਕਰਯੋਗ ਹੈ ਕਿ ਇਸ ਹਾਦਸੇ ਵਿੱਚ 176 ਯਾਤਰੀਆਂ ਦੀ ਮੌਤ ਹੋ ਗਈ ਸੀ।
ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੌਕਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਰਾਨ ਵੱਲੋਂ ਇਹ ਸਵੀਕਾਰਿਆ ਜਾਣਾ ਬਿਲਕੁਲ ਸਹੀ ਹੈ ਕਿ ਮਿਜ਼ਾਈਲ ਹਮਲੇ ਵਿੱਚ ਹੀ ਜਹਾਜ਼ ਜ਼ਮੀਨ ਉੱਤੇ ਆ ਡਿੱਗਿਆ। ਉਨ੍ਹਾਂ ਆਖਿਆ ਕਿ ਸਾਰੇ ਸਬੂਤ ਵੀ ਇਹੋ ਆਖ ਰਹੇ ਹਨ। ਉਨ੍ਹਾਂ ਆਖਿਆ ਕਿ ਗੱਲ ਹੁਣ ਇੱਥੇ ਆ ਜਾਂਦੀ ਹੈ ਕਿ ਇਹ ਹਾਦਸਾਵੱਸ ਹੋਇਆ ਜਾਂ ਜਾਣਬੱੁਝ ਕੇ ਅਜਿਹਾ ਕੀਤਾ ਗਿਆ। ਜਾਂਚਕਾਰ ਇਹੋ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੇ ਹਨ।
ਫੌਕਸ ਨੇ ਆਖਿਆ ਕਿ ਇਰਾਨ ਵੱਲੋਂ ਇਸ ਨੂੰ ਹਾਦਸਾ ਦੱਸੇ ਜਾਣ ਦੇ ਬਾਵਜੂਦ ਜਾਂਚਕਾਰ ਸਾਰੇ ਪੱਖ ਖੁੱਲ੍ਹੇ ਰੱਖ ਕੇ ਚੱਲ ਰਹੇ ਹਨ। ਉਨ੍ਹਾਂ ਨੇ ਆਖ ਦਿੱਤਾ ਤੇ ਅਸੀਂ ਮੰਨ ਲਿਆ ਇਸ ਤਰ੍ਹਾਂ ਨਹੀਂ ਚੱਲ ਸਕਦਾ। ਸਾਨੂੰ ਇਸ ਦਾ ਪੱਕਾ ਪਤਾ ਲਾਉਣਾ ਹੋਵੇਗਾ। ਇਸ ਲਈ ਜਾਂਚਕਾਰ ਘਟਨਾਕ੍ਰਮ ਦੀ ਤਰਤੀਬਵਾਰ ਜਾਂਚ ਕਰਨਗੇ। ਜੇ ਇਹ ਗਲਤੀ ਨਾਲ ਹੋਇਆ ਹਾਦਸਾ ਹੀ ਪਾਇਆ ਜਾਂਦਾ ਹੈ ਤਾਂ ਇਸ ਤਰ੍ਹਾਂ ਦੀ ਬੱਜਰ ਗਲਤੀ ਲਈ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇਹ ਭਵਿੱਖ ਵਿੱਚ ਨਾ ਵਾਪਰੇ।
ਟੀਐਸਬੀ ਦੀ ਚੇਅਰ ਨੇ ਦੱਸਿਆ ਕਿ ਉਹ ਐਮਐਚ 17 ਹਾਦਸੇ, ਜਿਸ ਵਿੱਚ ਯੂਕਰੇਨ ਉੱਪਰ ੳੱੁਡ ਰਹੇ ਇਸ ਜਹਾਜ਼ ਨੂੰ ਰੂਸ ਨੇ ਮਿਜ਼ਾਈਲ ਨਾਲ ਫੁੰਡ ਦਿੱਤਾ ਸੀ, ਦੀ ਜਾਂਚ ਕਰਨ ਵਾਲੇ ਡੱਚ ਅਧਿਕਾਰੀਆਂ ਨਾਲ ਵੀ ਗੱਲ ਕਰ ਰਹੀ ਹੈ। ਫੌਕਸ ਨੇ ਆਖਿਆ ਕਿ ਕੈਨੇਡਾ ਦੇ ਦੋ ਜਾਂਚਕਾਰ ਸੋਮਵਾਰ ਨੂੰ ਤਹਿਰਾਨ ਪਹੁੰਚ ਗਏ ਹਨ ਤੇ ਉਹ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲੈਣਗੇ। ਉਨ੍ਹਾਂ ਦੱਸਿਆ ਕਿ ਦੋ ਹੋਰਨਾਂ ਜਾਂਚਕਾਰਾਂ ਦੀ ਟੀਮ, ਜੋ ਬਲੈਕ ਬਾਕਸ ਰਿਕਾਰਡਿੰਗਜ਼ ਦੀ ਜਾਂਚ ਕਰੇਗੀ, ਨੂੰ ਵੀ ਜਲਦ ਹੀ ਤਾਇਨਾਤ ਕੀਤਾ ਜਾਵੇਗਾ। ਫੌਕਸ ਨੇ ਆਖਿਆ ਕਿ ਰਿਕਾਰਡਰਜ਼ ਅਜੇ ਵੀ ਇਰਾਨ ਵਿੱਚ ਹਨ ਤੇ ਉਹ ਨੁਕਸਾਨੇ ਜਾ ਚੱੁਕੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਇਹ ਜਾਂਚ ਜਲਦ ਖ਼ਤਮ ਹੋਣ ਵਾਲੀ ਨਹੀਂ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੱਤਰਕਾਰਾਂ ਨੂੰ ਆਖਿਆ ਕਿ ਇਸ ਤ੍ਰਾਸਦੀ ਦਾ ਸਿ਼ਕਾਰ ਹੋਏ ਲੋਕਾਂ ਲਈ ਜਵਾਬਦੇਹੀ ਤੈਅ ਕਰਨ ਵਿੱਚ ਮੁਆਵਜ਼ਾ ਮੱੁਖ ਭੂਮਿਕਾ ਅਦਾ ਕਰ ਸਕਦਾ ਹੈ। ਇੱਕ ਵੱਖਰੀ ਇੰਟਰਵਿਊ ਵਿੱਚ ਨਿਆਂ ਮੰਤਰੀ ਡੇਵਿਡ ਲਾਮੇਟੀ ਨੇ ਵੀ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਨੂੰ ਹੀ ਦੁਹਰਾਇਆ। ਉਨ੍ਹਾਂ ਆਖਿਆ ਕਿ ਇਸ ਹਾਦਸੇ ਤੋਂ ਪ੍ਰਭਾਵਿਤ ਲੋਕਾਂ ਲਈ ਅਸੀਂ ਮੁਆਵਜ਼ਾ ਚਾਹੁੰਦੇ ਹਾਂ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਫੈਡਰਲ ਤੇ ਬੀਸੀ ਮੰਤਰੀਆਂ ਨੇ ਹੈਰੇਡਿਟਰੀ ਚੀਫਜ਼ ਨਾਲ ਸ਼ੁਰੂ ਕੀਤੀ ਗੱਲਬਾਤ
ਕੌਨਫਲਿਕਟ ਆਫ ਇੰਟਰਸਟ ਐਕਟ ਦੀ ਟਰੂਡੋ ਵੱਲੋਂ ਕੀਤੀ ਉਲੰਘਣਾ ਦਾ ਅਧਿਐਨ ਐਥਿਕਸ ਕਮੇਟੀ ਵੱਲੋਂ ਕਰਵਾਉਣ ਦੀ ਮੰਗ
ਬਰੈਂਪਟਨ ਕੈਨੇਡੀਅਨ ਟਾਇਰ ਦੀ ਇਮਾਰਤ ਨੂੰ ਲੱਗੀ ਅੱਗ
ਕੋਰੋਨਾਵਾਇਰਸ ਫੈਲਣ ਤੋਂ ਬਾਅਦ ਇਰਾਨ ਵਿਚਲੇ ਕੈਨੇਡੀਅਨਾਂ ਨੇ ਮਦਦ ਲਈ ਕੀਤੀ ਅਪੀਲ
ਏਅਰ ਕੈਨੇਡਾ ਨੇ 10 ਅਪਰੈਲ ਤੱਕ ਚੀਨ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਨਾਂ ਕੀਤੀਆਂ ਰੱਦ
ਨਵੇਂ ਬਲਾਕੇਡ ਹਟਾਉਣ ਲਈ ਪੁਲਿਸ ਨੂੰ ਦਿੱਤੇ ਗਏ ਹੁਕਮ : ਗਾਰਨਿਊ
ਲਿਬਰਲਾਂ ਦੇ ਮੁਕਾਬਲੇ ਕੰਜ਼ਰਵੇਟਿਵਾਂ ਦਾ ਆਧਾਰ ਹੋਇਆ ਮਜ਼ਬੂਤ : ਨੈਨੋਜ਼
ਡਰੱਗ ਨਿਰਮਾਤਾ ਕੰਪਨੀ ਮੌਡਰਨਾ ਨੇ ਕੋਰੋਨਾਵਾਇਰਸ ਦੀ ਸੰਭਾਵੀ ਦਵਾਈ ਜਾਂਚ ਲਈ ਭੇਜੀ
ਅਸੀਂ ਹੜਤਾਲ ਨਹੀਂ ਚਾਹੁੰਦੇ : ਵਰਕਰਜ਼ ਯੂਨੀਅਨ
ਐਨਡੀਪੀ ਵੱਲੋਂ ਯੂਨੀਵਰਸਲ ਫਾਰਮਾਕੇਅਰ ਪ੍ਰੋਗਰਾਮ ਸਬੰਧੀ ਬਿੱਲ ਪੇਸ਼