Welcome to Canadian Punjabi Post
Follow us on

06

April 2020
ਬ੍ਰੈਕਿੰਗ ਖ਼ਬਰਾਂ :
ਸਮਰ ਜੌਬਜ਼ ਨਾ ਲੱਭਣ ਕਾਰਨ ਪਰੇਸ਼ਾਨ ਵਿਦਿਆਰਥੀਆਂ ਦੀ ਜਲਦ ਮਦਦ ਕਰਾਂਗੇ : ਟਰੂਡੋਕਰੋਨਾਵਾਇਰਸ ਕਾਰਨ ਯੂਕੇ ਦੇ ਪ੍ਰਧਾਨ ਮੰਤਰੀ ਹਸਪਤਾਲ ਦਾਖਲਓਨਟਾਰੀਓ ਵਿੱਚ ਕੋਵਿਡ-19 ਦੇ 408 ਨਵੇਂ ਮਾਮਲੇ ਆਏ ਸਾਹਮਣੇ, 25 ਹੋਰ ਮੌਤਾਂ ਦੀ ਪੁਸ਼ਟੀਮਨਪ੍ਰੀਤ ਬਾਦਲ ਨੇ ਕਿਹਾ: ਕੋਰੋਨਾ ਸੰਕਟ ਦੇ ਬਾਵਜੂਦ ਸਰਕਾਰੀ ਕਰਮਚਾਰੀਆਂ ਨੂੰ ਮਿਲੇਗੀ ਪੂਰੀ ਤਨਖਾਹ ਪੰਜਾਬ ਵੱਲੋਂ ਜ਼ਰੂਰੀ ਵਸਤਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਟਰਾਂਸਪੋਰਟ ਕੰਟਰੋਲ ਰੂਮ ਸਥਾਪਤਕਰਫਿਊ ਦੌਰਾਨ ਮਾਪਿਆਂ ਤੋਂ ਫੀਸ ਮੰਗਣ ਵਾਲੇ ਪ੍ਰਾਈਵੇਟ ਸਕੂਲਾਂ `ਤੇ ਵੱਡੀ ਕਾਰਵਾਈ, ਫੀਸ ਮੰਗਣ ਵਾਲੇ 6 ਸਕੂਲਾਂ ਨੂੰ ਭੇਜਿਆ ਕਾਰਨ ਦੱਸੋ ਨੋਟਿਸ ਕੋਵਿਡ-19 ਦੇ ਪੈਦਾ ਹੋਏ ਹਾਲਾਤਾਂ ਦੌਰਾਨ ਵਣ ਮੰਡਲ ਪਠਾਨਕੋਟ ਕਰ ਰਿਹਾ ਹੈ ਵਿਸ਼ੇਸ਼ ਯਤਨ ਪੇਂਡੂ ਇਲਾਕਿਆਂ ਵਿਚ ਕਰੋਨਾ ਦੇ ਖਾਤਮੇ ਲਈ ਪੇਂਡੂ ਵਿਕਾਸ ਵਿਭਾਗ ਦੇ ਮੁਲਾਜ਼ਮ ਨਿਭਾ ਰਹੇ ਨੇ ਮੋਹਰੀ ਭੂਮੀਕਾ
ਕੈਨੇਡਾ

21 ਜਨਵਰੀ ਨੂੰ ਪ੍ਰੋਵਿੰਸ ਭਰ ਵਿੱਚ ਹੜਤਾਲ ਕਰੇਗੀ ਓਨਟਾਰੀਓ ਇੰਗਲਿਸ਼ ਕੈਥੋਲਿਕ ਟੀਚਰਜ਼ ਐਸੋਸਿਏਸ਼ਨ

January 14, 2020 08:06 AM

ਓਨਟਾਰੀਓ, 13 ਜਨਵਰੀ (ਪੋਸਟ ਬਿਊਰੋ) : ਓਨਟਾਰੀਓ ਦੇ ਇੰਗਲਿਸ਼ ਕੈਥੋਲਿਕ ਸਿਸਟਮ ਦੇ ਅਧਿਆਪਕਾਂ ਵੱਲੋਂ 21 ਜਨਵਰੀ ਨੂੰ ਇੱਕ ਰੋਜ਼ਾ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ।
ਓਨਟਾਰੀਓ ਇੰਗਲਿਸ਼ ਕੈਥੋਲਿਕ ਟੀਚਰਜ਼ ਐਸੋਸਿਏਸ਼ਨ (ਓਈਸੀਟੀਏ) ਦੇ ਪ੍ਰਧਾਨ ਦਾ ਕਹਿਣਾ ਹੈ ਕਿ ਸਰਕਾਰ ਉਸ ਸਮੇਂ ਹੀ ਸਹੀ ਕੰਮ ਕਰਦੀ ਹੈ ਜਦੋਂ ਦਬਾਅ ਵਿੱਚ ਹੋਵੇ, ਇਸ ਲਈ ਅਧਿਆਪਕਾਂ ਕੋਲ ਆਪਣੀ ਗੱਲ ਰੱਖਣ ਲਈ ਕੋਈ ਹੋਰ ਰਾਹ ਨਹੀਂ ਬਚਦਾ। ਇਸ ਹੜਤਾਲ ਦਾ ਅਸਰ ਐਲੀਮੈਂਟਰੀ ਤੇ ਹਾਈ ਸਕੂਲ ੳੱੁਤੇ ਪਵੇਗਾ। ਪਿਛਲੇ 20 ਸਾਲਾਂ ਵਿੱਚ ਅਜਿਹਾ ਪਹਿਲੀ ਵਾਰੀ ਹੋਵੇਗਾ ਕਿ ਓਈਸੀਟੀਏ ਮੁਕੰਮਲ ਤੌਰ ਉੱਤੇ ਆਪਣੀਆਂ ਸੇਵਾਵਾਂ ਵਾਪਿਸ ਲੈ ਲਵੇ।
ਕੈਥੋਲਿਕ ਅਧਿਆਪਕਾਂ ਵੱਲੋਂ ਸੋਮਵਾਰ ਤੋਂ ਵਰਕ ਟੂ ਰੂਲ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ। ਇਸ ਤਹਿਤ ਸਟੈਂਡਰਡਾਈਜ਼ਡ ਟੈਸਟਿੰਗ ਵਿੱਚ ਹਿੱਸਾ ਨਾ ਲੈਣਾ, ਰਿਪੋਰਟ ਕਾਰਡ ੳੱੁਤੇ ਟਿਪਣੀਆਂ ਨਾ ਲਿਖਣਾ ਤੇ ਸਿੱਖਿਆ ਮੰਤਰਾਲੇ ਦੀਆਂ ਪਹਿਲਕਦਮੀਆਂ ਵਿੱਚ ਸ਼ਾਮਲ ਨਾ ਹੋਣਾ ਆਦਿ ਸ਼ਾਮਲ ਹਨ। ਓਈਸੀਟੀਏ ਦੀ ਪ੍ਰੈਜ਼ੀਡੈਂਟ ਲਿਜ਼ ਸਟੂਅਰਟ ਨੇ ਆਖਿਆ ਕਿ ਸਰਕਾਰ ਦੀ ਗੱਲਬਾਤ ਕਰ ਰਹੀ ਟੀਮ ਨੇ ਇਹ ਸਪਸ਼ਟ ਕੀਤਾ ਹੈ ਕਿ ਉਹ ਉਸ ਸਮਝੌਤੇ ਉਤੇ ਨਹੀਂ ਪਹੁੰਚ ਸਕਦੀ ਜਿਸ ਵਿੱਚ ਅਹਿਮ ਤੇ ਸਥਾਈ ਕਟੌਤੀਆਂ ਨਾ ਹੋਣ।
ਸਿੱਖਿਆ ਮੰਤਰੀ ਸਟੀਫਨ ਲਿਚੇ ਵੱਲੋਂ ਸੋਮਵਾਰ ਦੁਪਹਿਰ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਅਧਿਆਪਕ ਯੂਨੀਅਨ ਵੱਲੋਂ ਲਗਾਤਾਰ ਵਾਧੇ ਉੱਤੇ ਧਿਆਨ ਕੇਂਦਰਿਤ ਕੀਤੇ ਜਾਣ ਤੋਂ ਉਹ ਕਾਫੀ ਨਿਰਾਸ਼ ਹਨ। ਉਨ੍ਹਾਂ ਬਿਆਨ ਵਿੱਚ ਆਖਿਆ ਕਿ ਪੰਜ ਘੰਟਿਆਂ ਦੀ ਵਰਕ ਟੂ ਰੂਲ ਕੈਂਪੇਨ ਤੋਂ ਬਾਅਦ ਓਈਸੀਟੀਏ ਨੇ ਪ੍ਰੋਵਿੰਸ ਭਰ ਵਿੱਚ ਇੱਕ ਰੋਜ਼ਾ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ ਜਿਸ ਨਾਲ ਸਾਡੇ ਵਿਦਿਆਰਥੀਆਂ ਉੱਤੇ ਨਕਾਰਾਤਮਕ ਅਸਰ ਪਵੇਗਾ।
ਇਸ ਦੌਰਾਨ, ਪਬਲਿਕ ਐਲੀਮੈਂਟਰੀ ਅਧਿਆਪਕਾਂ ਵੱਲੋਂ ਆਪਣੀ ਵਰਕ ਟੂ ਰੂਲ ਕੈਂਪੇਨ ਤੇਜ਼ ਕਰ ਦਿੱਤੀ ਗਈ ਹੈ ਤੇ ਉਹ ਅਗਲੇ ਹਫਤੇ ਤੋਂ ਸਿਲਸਿਲੇਵਾਰ ਹੜਤਾਲਾਂ ਕਰਨ ਦੀ ਯੋਜਨਾ ਬਣਾ ਰਹੇ ਹਨ ਜਦਕਿ ਪਬਲਿਕ ਹਾਈ ਸਕੂਲ ਅਧਿਆਪਕ ਬੁੱਧਵਾਰ ਤੋਂ ਸਿਲਸਿਲੇਵਾਰ ਇੱਕ ਰੋਜ਼ਾ ਹੜਤਾਲ ਕਰਨ ਦਾ ਮਨ ਬਣਾ ਰਹੇ ਹਨ। ਲਿਚੇ ਵੱਲੋਂ ਹੋਰਨਾਂ ਅਧਿਆਪਕ ਯੂਨੀਅਨਾਂ ਨੂੰ ਅਜਿਹਾ ਨਾ ਕਰਨ ਦੀ ਬੇਨਤੀ ਕੀਤੀ ਜਾ ਰਹੀ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਸਮਰ ਜੌਬਜ਼ ਨਾ ਲੱਭਣ ਕਾਰਨ ਪਰੇਸ਼ਾਨ ਵਿਦਿਆਰਥੀਆਂ ਦੀ ਜਲਦ ਮਦਦ ਕਰਾਂਗੇ : ਟਰੂਡੋ
ਓਨਟਾਰੀਓ ਵਿੱਚ ਕੋਵਿਡ-19 ਦੇ 408 ਨਵੇਂ ਮਾਮਲੇ ਆਏ ਸਾਹਮਣੇ, 25 ਹੋਰ ਮੌਤਾਂ ਦੀ ਪੁਸ਼ਟੀ
ਕੋਵਿਡ-19 ਕਾਰਨ ਹੋਣ ਵਾਲੀਆਂ ਸੰਭਾਵੀ ਮੌਤਾਂ ਬਾਰੇ ਅੰਕੜੇ ਜਾਰੀ ਕਰੇਗਾ ਓਨਟਾਰੀਓ
ਮਾਸਕਸ ਸਮੇਤ ਹੋਰ ਸਾਜੋ ਸਮਾਨ ਮੰਗਵਾ ਰਹੀ ਹੈ ਫੈਡਰਲ ਸਰਕਾਰ
ਟੋਰਾਂਟੋ ਦੇ ਪਾਰਕਾਂ ਵਿੱਚ ਦੋ ਮੀਟਰ ਦਾ ਫਾਸਲਾ ਰੱਖ ਕੇ ਤੁਰਨ ਦਾ ਨਿਯਮ ਹੋਇਆ ਲਾਗੂ
ਸ਼ੀਅਰ ਨੇ ਪਾਰਟੀ ਫੰਡ ਵਿੱਚੋਂ ਹੀ ਸਕੂਲ ਦੀ ਫੀਸ, ਕੱਪੜਿਆਂ ਤੇ ਮਿਨੀਵੈਨ ਉੱਤੇ ਕੀਤਾ ਖਰਚਾ : ਆਡਿਟ ਰਿਪੋਰਟ
ਟਰੱਕਿੰਗ ਸੈਕਟਰ ਦੇ ਸਮਰਥਨ ਵਿੱਚ ਨਿੱਤਰੀ ਓਨਟਾਰੀਓ ਸਰਕਾਰ
ਕੈਨੇਡਾ ਵਿੱਚ ਕੋਵਿਡ-19 ਦੇ ਮਾਮਲੇ 10,000 ਦਾ ਅੰਕੜਾ ਟੱਪੇ
ਵਿਦੇਸ਼ਾਂ ਤੋਂ ਪਰਤਣ ਵਾਲੇ ਕੈਨੇਡੀਅਨਾਂ ਰਾਹੀਂ ਵਾਇਰਸ ਫੈਲਣ ਦਾ ਡਰ ਜਿ਼ਆਦਾ ਹੈ : ਟਰੂਡੋ
ਓਨਟਾਰੀਓ ਵਿੱਚ ਕੋਵਿਡ-19 ਦੇ 426 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ